Border Gavaskar Trophy ਤੋਂ ਪਹਿਲਾਂ ਆਸਟ੍ਰੇਲੀਆਈ ਮੀਡੀਆ 'ਚ ਛਾਏ ਕੋਹਲੀ ਤੇ ਜੈਸਵਾਲ, ਪੰਜਾਬੀ ਤੇ ਹਿੰਦੀ 'ਚ ਬੰਨ੍ਹੇ ਤਾਰੀਫ਼ਾਂ ਦੇ ਪੁਲ
Border Gavaskar Trophy : IND v/s AUS ਤੋਂ ਪਹਿਲਾਂ ਆਸਟਰੇਲੀਆਈ ਅਖਬਾਰਾਂ ਵੀ ਕੋਹਲੀ ਦੇ ਬੁਖਾਰ ਨਾਲ ਪ੍ਰਭਾਵਿਤ ਹੋ ਚੁੱਕੀਆਂ ਹਨ। ਸਾਬਕਾ ਕਪਤਾਨ ਕੋਹਲੀ ਦੇ ਆਸਟ੍ਰੇਲੀਆ ਪਹੁੰਚਣ 'ਤੇ ਆਸਟ੍ਰੇਲੀਆ ਦਾ ਮੀਡੀਆ ਤੇ ਅਖਬਾਰਾਂ ਉਨ੍ਹਾਂ ਦੀਆਂ ਤਰੀਫਾਂ ਕਰਨ 'ਚ ਲੱਗ ਗਈਆਂ ਹਨ। ਕੋਹਲੀ ਦੇ ਨਾਲ ਜੈਸਵਾਲ ਨੇ ਵੀ ਅਖਬਾਰਾਂ 'ਤੇ ਆਪਣੀ ਜਗ੍ਹਾ ਬਣਾਈ ਹੈ। ਦੋਨਾਂ ਦੀਆਂ ਚਰਚਾਵਾਂ ਅਖਬਾਰਾਂ 'ਚ ਅੰਗਰੇਜ਼ੀ 'ਚ ਤਾ ਹੋ ਹੀ ਰਹੀਆਂ ਨੇ ਉਸ ਦੇ ਨਾਲ ਪੰਜਾਬੀ ਤੇ ਹਿੰਦੀ 'ਚ ਹੁੰਦੀਆਂ ਦੇਖਣ ਨੂੰ ਮਿਲ ਰਹੀਆਂ ਹਨ।
ਜਿੱਥੇ ਗੱਲ ਜੈਸਵਾਲ ਦੀ ਕੀਤੀ ਜਾਵੇ ਤਾ ਉਸ ਬਾਰੇ ਲਿਖਿਆ ਹੈ ਕੀ 'The New King' ਇੱਕ ਨਵਾਂ ਰਾਜਾ ਤੇ ਕੋਹਲੀ ਤੇ ਕਪਤਾਨ ਕਮਿੰਸ ਦੀ ਫੋਟੋ ਲਗਾ ਕੇ ਲਿਖਿਆ ਹੈ, ਯੁੱਗਾਂ ਦੀ ਲੜਾਈ 'Fight For The Ages'। ਜੈਸਵਾਲ ਤੇ ਕੋਹਲੀ ਦੇ ਨਾਲ ਅਤੇ ਰਿਸ਼ਭ ਪੰਤ ਦੇ ਬਾਰੇ ਵੀ ਲਿਖਿਆ, ਜਿਨ੍ਹਾਂ ਨੇ ਪਿਛਲੀਆਂ BGT ਟਰਾਫੀਆਂ ਜਿੱਤਣ ਵਿੱਚ ਭਾਰਤ ਲਈ ਬਹੁਤ ਯੋਗਦਾਨ ਦਿੱਤਾ ਸੀ।
ਭਾਰਤੀ ਟੀਮ ਸੀਰੀਜ਼ ਦੇ ਪਹਿਲੇ ਮੈਚ ਤੋਂ ਪਹਿਲਾਂ ਪੰਜ ਮੈਚਾਂ ਦੀ ਟੈਸਟ ਸੀਰੀਜ਼ ਲਈ ਪਰਥ ਪਹੁੰਚ ਗਈ ਹੈ। ਨਾਲ ਹੀ, ਉਹ ਨਿਊਜ਼ੀਲੈਂਡ ਦੇ ਖਿਲਾਫ ਹਾਲ ਹੀ ਦੀ ਸੀਰੀਜ਼ ਹਾਰਨ ਤੋਂ ਬਾਅਦ ਵਾਪਸੀ ਕਰਨ ਦੀ ਕੋਸ਼ਿਸ਼ ਕਰਨਗੇ। ਦੂਜੇ ਪਾਸੇ ਆਸਟ੍ਰੇਲੀਆ, ਪਾਕਿਸਤਾਨ ਖਿਲਾਫ ਵਨਡੇ ਹਾਰ ਕੇ ਆ ਰਿਹਾ ਹੈ। ਬੇਸ਼ੱਕ ਉਸ ਆਸਟ੍ਰੇਲੀਆ ਟੀਮ ਵਿੱਚ ਪਾਕਿਸਤਾਨ ਦੇ ਵੱਡੇ ਖਿਡਾਰੀ ਨਹੀਂ ਖੇਡ ਰਹੇ ਸੀ।
ਇਸ ਦੇ ਨਾਲ WTC ਫਾਈਨਲ ਵਿੱਚ ਪਹੁੰਚਣ ਲਈ ਭਾਰਤ ਨੂੰ ਆਸਟ੍ਰੇਲੀਆ ਨੂੰ 4-0 ਜਾ ਫਿਰ 4-1 ਨਾਲ ਹਰਾਉਣਾ ਪਵੇਗਾ, ਉੱਥੇ ਹੀ ਆਸਟ੍ਰੇਲੀਆ ਲਈ ਵੀ ਇਹ ਸੀਰੀਜ਼ ਅਹਿਮ ਹੋਵੇਗੀ ਕਿਉਂ ਕੀ ਆਸਟ੍ਰੇਲੀਆ ਲਈ ਵੀ WTC ਫਾਈਨਲ 'ਚ ਪਹੁੰਚਣ ਲਈ ਇਹ ਸੀਰੀਜ਼ ਜਿੱਤਣਾ ਬਹੁਤ ਅਹਿਮ ਹੋਵੇਗਾ।
ਰਿਪੋਰਟ : ਲਵਪ੍ਰੀਤ ਸਿੰਘ
- PTC NEWS