Tue, Oct 22, 2024
Whatsapp

''ਸਕੂਲ ਖਾਲੀ ਕਰ ਦਿਓ...'' ਦਿੱਲੀ ਤੋਂ ਬਾਅਦ ਦੇਸ਼ ਦੇ CRPF ਸਕੂਲਾਂ 'ਚ ਬੰਬ ਧਮਾਕੇ ਦੀ ਧਮਕੀ, ਹੈਦਰਾਬਾਦ 'ਚ ਮੱਚੀ ਹੜਕੰਪ

CRPF School Bomb threat : ਤਾਜ਼ਾ ਧਮਕੀ ਨੇ ਦਿੱਲੀ ਸਮੇਤ ਸਾਰੇ ਸਕੂਲਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਕਿਸੇ ਨੇ ਦਹਿਸ਼ਤ ਫੈਲਾਉਣ ਲਈ ਇਹ ਈਮੇਲ ਭੇਜੀ ਹੈ। ਇਨ੍ਹਾਂ ਵਿੱਚੋਂ ਦੋ ਸਕੂਲ ਦਿੱਲੀ ਅਤੇ ਇੱਕ ਹੈਦਰਾਬਾਦ ਵਿੱਚ ਹੈ।

Reported by:  PTC News Desk  Edited by:  KRISHAN KUMAR SHARMA -- October 22nd 2024 01:51 PM -- Updated: October 22nd 2024 01:54 PM
''ਸਕੂਲ ਖਾਲੀ ਕਰ ਦਿਓ...'' ਦਿੱਲੀ ਤੋਂ ਬਾਅਦ ਦੇਸ਼ ਦੇ CRPF ਸਕੂਲਾਂ 'ਚ ਬੰਬ ਧਮਾਕੇ ਦੀ ਧਮਕੀ, ਹੈਦਰਾਬਾਦ 'ਚ ਮੱਚੀ ਹੜਕੰਪ

''ਸਕੂਲ ਖਾਲੀ ਕਰ ਦਿਓ...'' ਦਿੱਲੀ ਤੋਂ ਬਾਅਦ ਦੇਸ਼ ਦੇ CRPF ਸਕੂਲਾਂ 'ਚ ਬੰਬ ਧਮਾਕੇ ਦੀ ਧਮਕੀ, ਹੈਦਰਾਬਾਦ 'ਚ ਮੱਚੀ ਹੜਕੰਪ

Bomb threat in CRPF Schools : ਦਿੱਲੀ ਦੇ ਰੋਹਿਣੀ 'ਚ CRPF ਸਕੂਲ ਨੇੜੇ ਹੋਏ ਬੰਬ ਧਮਾਕੇ ਤੋਂ ਬਾਅਦ ਹੁਣ ਦੇਸ਼ ਭਰ ਦੇ ਹੋਰ ਸੂਬਿਆਂ 'ਚ CRPF ਦੇ ਸਕੂਲਾਂ 'ਚ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਈਮੇਲ ਰਾਹੀਂ ਦੇਸ਼ ਭਰ ਦੇ ਸੀਆਰਪੀਐਫ ਸਕੂਲਾਂ ਨੂੰ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ ਦੋ ਸਕੂਲ ਦਿੱਲੀ ਅਤੇ ਇੱਕ ਹੈਦਰਾਬਾਦ ਵਿੱਚ ਹੈ। ਹਾਲਾਂਕਿ, ਈਮੇਲ ਫਰਜ਼ੀ ਹੋਣ ਦਾ ਸ਼ੱਕ ਹੈ। ਇਸ ਦੇ ਬਾਵਜੂਦ ਤਾਜ਼ਾ ਧਮਕੀ ਨੇ ਦਿੱਲੀ ਸਮੇਤ ਸਾਰੇ ਸਕੂਲਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਕਿਸੇ ਨੇ ਦਹਿਸ਼ਤ ਫੈਲਾਉਣ ਲਈ ਇਹ ਈਮੇਲ ਭੇਜੀ ਹੈ। ਇਨ੍ਹਾਂ ਵਿੱਚੋਂ ਦੋ ਸਕੂਲ ਦਿੱਲੀ ਅਤੇ ਇੱਕ ਹੈਦਰਾਬਾਦ ਵਿੱਚ ਹੈ।

ਸਕੂਲਾਂ ਨੂੰ ਖਾਲੀ ਕਰਨ ਲਈ ਕਿਹਾ


ਖਾਸ ਗੱਲ ਇਹ ਹੈ ਕਿ ਈ-ਮੇਲ ਭੇਜਣ ਵਾਲੇ ਨੇ ਸੂਚੀਬੱਧ ਸਕੂਲ ਦੇ ਕਮਰਿਆਂ ਵਿਚ ਨਾਈਟ੍ਰੇਟ ਆਧਾਰਿਤ ਆਈਈਡੀ ਬਲਾਸਟ ਕਰਨ ਦੀ ਗੱਲ ਕੀਤੀ ਹੈ। ਈਮੇਲ ਭੇਜਣ ਵਾਲੇ ਨੇ ਸਾਰੇ ਸਕੂਲਾਂ ਨੂੰ ਸਵੇਰੇ 11 ਵਜੇ ਤੋਂ ਪਹਿਲਾਂ ਖਾਲੀ ਕਰਨ ਲਈ ਵੀ ਕਿਹਾ ਹੈ।

ਰੋਹਿਣੀ, ਦਿੱਲੀ ਵਿੱਚ ਸੀ.ਆਰ.ਪੀ.ਐਫ. ਸਕੂਲ ਵਿੱਚ ਪਹਿਲਾਂ ਵੀ ਧਮਾਕਾ ਹੋ ਚੁੱਕਾ ਹੈ। ਸੁਰੱਖਿਆ ਏਜੰਸੀਆਂ ਅਜੇ ਤੱਕ ਇਸ ਧਮਾਕੇ ਸਬੰਧੀ ਕੋਈ ਠੋਸ ਜਾਣਕਾਰੀ ਹਾਸਲ ਨਹੀਂ ਕਰ ਸਕੀਆਂ ਹਨ। ਇਸ ਨੂੰ ਅਜੇ ਵੀ ਰਹੱਸਮਈ ਧਮਾਕਾ ਦੱਸਿਆ ਜਾ ਰਿਹਾ ਹੈ। ਇਸ ਮਾਮਲੇ 'ਚ ਦੋਸ਼ੀ ਅਜੇ ਫਰਾਰ ਹਨ।

ਰੋਹਿਣੀ ਧਮਾਕੇ ਪਿੱਛੇ ਦਿੱਲੀ ਪੁਲਿਸ ਦਾ ਵੱਡਾ ਦਾਅਵਾ

ਦਿੱਲੀ ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਉਹ ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਖੇਤਰ ਵਿੱਚ ਸੀਆਰਪੀਐਫ ਸਕੂਲ ਵਿੱਚ ਹੋਏ ਧਮਾਕੇ ਨਾਲ ਖਾਲਿਸਤਾਨੀ ਸਬੰਧਾਂ ਦੀ ਜਾਂਚ ਕਰ ਰਹੀ ਹੈ। ਇਸ ਨੇ ਮੈਸੇਜਿੰਗ ਐਪ ਟੈਲੀਗ੍ਰਾਮ ਨੂੰ ਇੱਕ ਪੱਤਰ ਲਿਖ ਕੇ ਪਲੇਟਫਾਰਮ 'ਤੇ ਇੱਕ ਕਥਿਤ ਸੋਸ਼ਲ ਮੀਡੀਆ ਪੋਸਟ ਵਿੱਚ ਧਮਾਕੇ ਦੀ ਜ਼ਿੰਮੇਵਾਰੀ ਲੈਣ ਵਾਲੇ ਸਮੂਹ ਬਾਰੇ ਜਾਣਕਾਰੀ ਮੰਗੀ ਹੈ।

- PTC NEWS

Top News view more...

Latest News view more...

PTC NETWORK