ਦਿਲ ਜਿੱਤ ਲਵੇਗਾ Salman Khan ਦਾ ਅੰਦਾਜ਼, ਪੰਜਾਬ ਦੇ ਕੈਂਸਰ ਪੀੜਤ ਬੱਚੇ ਦੀ ਕੀਤੀ ਇਹ ਇੱਛਾ ਪੂਰੀ
Salman Khan Meet Cancer Sufferer Child: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਆਪਣੀ ਦਰਿਆ ਦਿਲੀ ਅਤੇ ਲੋਕਾਂ ਦੀ ਮਦਦ ਲਈ ਜਾਣੇ ਜਾਂਦੇ ਹਨ। ਇਸ ਕਾਰਨ ਵੀ ਸਲਮਾਨ ਖਾਨ ਨੂੰ ਬਹੁਤ ਲੋਕ ਪਸੰਦ ਕਰਦੇ ਹਨ। ਇੱਕ ਵਾਰ ਫਿਰ ਤੋਂ ਸਲਮਾਨ ਖਾਨ ਇਸ ਕਾਰਨ ਹੀ ਚਰਚਾ ’ਚ ਬਣੇ ਹੋਏ ਹਨ। ਦਰਅਸਲ ਸਲਮਾਨ ਖਾਨ ਨੇ ਪੰਜਾਬ ਦੇ ਲੁਧਿਆਣਾ ਤੋਂ ਕੈਂਸਰ ਪੀੜਤ ਬੱਚੇ ਦੀ ਇੱਛਾ ਪੂਰੀ ਕੀਤੀ।
ਦੱਸ ਦਈਏ ਕਿ ਸਾਲ 2018 ’ਚ ਮੁੰਬਈ ਦੇ ਟਾਟਾ ਕੈਂਸਰ ਹਸਪਤਾਲ ਵਿੱਚ ਇਲਾਜ ਦੌਰਾਨ ਸਲਮਾਨ ਖਾਨ ਸਭ ਤੋਂ ਪਹਿਲਾਂ ਬੱਚੇ ਨੂੰ ਮਿਲਣ ਪਹੁੰਚੇ। ਫਿਰ ਜਦੋਂ ਉਹ ਠੀਕ ਹੋ ਗਿਆ ਤਾਂ ਉਸ ਨੂੰ ਆਪਣੇ ਬੰਗਲੇ 'ਤੇ ਬੁਲਾਇਆ ਅਤੇ ਉਸ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਬੱਚੇ ਦੇ ਨਾਲ ਉਸ ਦੀ ਮਾਂ ਵੀ ਮੌਜੂਦ ਸੀ। ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ 9 ਸਾਲ ਦਾ ਬੱਚਾ ਜਗਨਦੀਪ ਜੱਗੂ ਮਾਡਲ ਟਾਊਨ ਲੁਧਿਆਣਾ ਦਾ ਰਹਿਣ ਵਾਲਾ ਹੈ। ਉਹ 7 ਮਹੀਨਿਆਂ ਵਿੱਚ ਕੈਂਸਰ ਦੀ ਚੌਥੀ ਸਟੇਜ ਨੂੰ ਹਰਾ ਕੇ ਘਰ ਪਰਤਿਆ ਹੈ। ਉਸ ਨੂੰ 2018 ਵਿੱਚ 3.5 ਸਾਲ ਦੀ ਉਮਰ ਵਿੱਚ ਕੈਂਸਰ ਦਾ ਪਤਾ ਲੱਗਾ ਸੀ। ਇਸ ਕਾਰਨ ਉਸ ਦੀ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਪਰ ਇਲਾਜ ਤੋਂ ਬਾਅਦ ਉਸ ਨੂੰ ਮੁੜ ਤੋਂ ਦਿਖਣ ਲੱਗਾ।
ਮੀਡੀਆ ਰਿਪਰੋਟਾਂ ਦੀ ਮੰਨੀਏ ਤਾਂ ਜੱਗੂ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਉਸ ਨੂੰ ਹੌਸਲਾ ਦਿੱਤਾ। ਉਨ੍ਹਾਂ ਨੂੰ ਮੁੰਬਈ ਦੇ ਟਾਟਾ ਕੈਂਸਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉੱਥੇ ਮੇਕ ਮਾਈ ਵਿਸ਼ ਫਾਊਂਡੇਸ਼ਨ ਨੇ ਉਨ੍ਹਾਂ ਤੋਂ ਉਨ੍ਹਾਂ ਦੀ ਇੱਛਾ ਬਾਰੇ ਪੁੱਛਿਆ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸਲਮਾਨ ਖਾਨ ਨੂੰ ਮਿਲਣਾ ਚਾਹੁੰਦੇ ਹਨ। ਸੰਗਠਨ ਦੇ ਮੈਂਬਰਾਂ ਨੇ ਜੱਗੂ ਦੀ ਵੀਡੀਓ ਸਲਮਾਨ ਖਾਨ ਨੂੰ ਭੇਜੀ। 2018 ਵਿੱਚ, ਸਲਮਾਨ ਪਹਿਲੀ ਵਾਰ ਜੱਗੂ ਨੂੰ ਮਿਲਣ ਲਈ ਟਾਟਾ ਕੈਂਸਰ ਹਸਪਤਾਲ ਪਹੁੰਚੇ ਸੀ।
ਇਹ ਵੀ ਪੜ੍ਹੋ: ਆਖਰ ਫੜ੍ਹਿਆ ਗਿਆ ਬੇਅਦਬੀ ਮਾਮਲਿਆਂ ’ਚ ਭਗੌੜਾ ਡੇਰਾ ਸਿਰਸਾ ਦਾ ਪ੍ਰੇਮੀ ਪ੍ਰਦੀਪ ਕਲੇਰ
-