Attack On Actor Saif Ali Khan : ਅਦਾਕਾਰ ਸੈਫ ਅਲੀ ਖ਼ਾਨ ’ਤੇ ਚਾਕੂ ਨਾਲ ਕਾਤਲਾਨਾ ਹਮਲਾ; ਜ਼ਖਮੀ ਹਾਲਤ ’ਚ ਹਸਪਤਾਲ ਕਰਵਾਇਆ ਭਰਤੀ
Attack On Actor Saif Ali Khan : ਬਾਲੀਵੁੱਡ ਸਟਾਰ ਸੈਫ ਅਲੀ ਖਾਨ 'ਤੇ ਤੇਜ਼ਧਾਰ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਦੋਸ਼ੀ ਸੈਫ ਅਲੀ ਖਾਨ ਦੇ ਘਰ 'ਚ ਦਾਖਲ ਹੋਏ ਅਤੇ ਉਨ੍ਹਾਂ 'ਤੇ ਚਾਕੂ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਹਮਲੇ 'ਚ ਸੈਫ ਅਲੀ ਖਾਨ ਜ਼ਖਮੀ ਹੋ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਚੋਰੀ ਦੀ ਨੀਅਤ ਨਾਲ ਘਰ ਵਿੱਚ ਦਾਖ਼ਲ ਹੋਏ ਸਨ। ਇਸ ਦੌਰਾਨ ਉਨ੍ਹਾਂ ਦਾ ਸਾਹਮਣਾ ਸੈਫ ਅਲੀ ਖਾਨ ਨਾਲ ਹੋਇਆ। ਇਸ ਹਮਲੇ 'ਚ ਬਾਲੀਵੁੱਡ ਸਟਾਰ ਸੈਫ ਅਲੀ ਖਾਨ ਜ਼ਖਮੀ ਹੋ ਗਏ ਹਨ। ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : Yograj Singh : 'ਹਿੰਦੀ ਭਾਸ਼ਾ ਇੰਝ ਲੱਗਦੀ ਹੈ ਜਿਵੇਂ ਕੋਈ 'ਔਰਤ ਬੋਲ ਰਹੀ ਹੋਵੇ', Yuvraj Singh ਦੇ ਪਿਤਾ ਯੋਗਰਾਜ ਦਾ ਵਿਵਾਦਤ ਬਿਆਨ
- PTC NEWS