Three Children Drown: ਗੋਤਾਖੋਰਾਂ ਦੀ ਮਦਦ ਨਾਲ ਕੱਢੀਆਂ ਤਿੰਨੋਂ ਬੱਚਿਆਂ ਦੀਆਂ ਲਾਸ਼ਾਂ, ਨਹਿਰ ’ਚ ਨਹਾਉਂਦੇ ਹੋਏ ਵਾਪਰਿਆ ਸੀ ਹਾਦਸਾ
Three Children Drown: ਇਸ ਸਮੇਂ ਅੱਤ ਦੀ ਗਰਮੀ ਦੇ ਕਾਰਨ ਲੋਕ ਪਰੇਸ਼ਾਨ ਹੋਏ ਪਏ ਹਨ। ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਗਰਮੀ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਦੇ ਚੱਲਦੇ ਨਹਿਰ ’ਚ ਨਹਾਉਂਦੇ ਹੋਏ ਬੱਚਿਆਂ ਦੇ ਡੁੱਬਣ ਦੇ ਮਾਮਲੇ ਵੀ ਵਧ ਰਹੇ ਹਨ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਰਾਜਾਸਾਂਸੀ ਨੇੜਲੀ ਲਾਹੌਰ ਬਰਾਂਚ ਨਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ ਨਹਾਉਣ ਸਮੇਂ 3 ਬੱਚੇ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਏ ਅਤੇ ਲਾਪਤਾ ਹੋ ਗਏ। ਜਿਨ੍ਹਾਂ ਦੀ ਲਾਸ਼ਾਂ ਨੂੰ ਗੋਤਾਖੋਰਾਂ ਦੀ ਮਦਦ ਦੇ ਨਾਲ ਬਾਹਰ ਕੱਢ ਲਈਆਂ ਹਨ ਅਤੇ ਵਾਰਸਾਂ ਦੇ ਹਵਾਲੇ ਵੀ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਬੱਚਿਆਂ ਦੀ ਪਛਾਣ ਲਵਪ੍ਰੀਤ ਸਿੰਘ 17 ਸਾਲ, ਕ੍ਰਿਸ਼ 15 ਸਾਲ ਅਤੇ ਜਸਕਰਨ ਸਿੰਘ 13 ਸਾਲਾ ਵਾਸੀ ਪਿੰਡ ਤੋਲਾਨੰਗਲ ਵਜੋਂ ਹੋਈ ਹੈ। ਇਹ ਬੱਚੇ ਗਰਮੀ ਦੇ ਚੱਲਦੇ ਨਹਿਰ ’ਚ ਨਹਾ ਰਹੇ ਸੀ। ਰੱਸੀ ਨੂੰ ਫੜਕੇ ਨਹਾ ਰਹੇ ਸੀ ਅਚਾਨਕ ਰੱਸੀ ਟੁੱਟਣ ਕਰਕੇ 3 ਬੱਚੇ ਡੁੱਬ ਗਏ ਸੀ।
ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਹੈ। ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਕਿਉਂਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਬੱਚਿਆਂ ਦੇ ਡੁੱਬਣ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ: ਰਾਜਾਸਾਂਸੀ ਨੇੜੇ ਨਹਿਰ 'ਚ ਨਹਾਉਂਦੇ ਡੁੱਬੇ 3 ਬੱਚੇ ਹੋਏ ਲਾਪਤਾ, ਰੱਸੀ ਟੁੱਟਣ ਕਾਰਨ ਵਾਪਰਿਆ ਹਾਦਸਾ
- PTC NEWS