Black Hole : ਇੱਕ ਬਲੈਕ ਹੋਲ ਦੀ ਉਮਰ ਕਿੰਨ੍ਹੀ ਹੁੰਦੀ ਹੈ ? ਜਾਣੋ ਇਸ ਦਾ ਅੰਤ ਕਦੋਂ ਹੁੰਦਾ ਹੈ ?
Black Hole Death & Age Of The Universe : ਵਿਗਿਆਨੀਆਂ ਨੇ ਪਿਛਲੇ ਕੁਝ ਸਾਲਾਂ ਦੌਰਾਨ ਪੁਰਾਣੇ ਸੁਪਰਮੈਸਿਵ ਬਲੈਕ ਹੋਲ ਦੀ ਖੋਜ ਕੀਤੀ ਹੈ। ਇਹ ਬ੍ਰਹਿਮੰਡ ਦੇ ਸ਼ੁਰੂਆਤੀ ਪੜਾਵਾਂ 'ਚ, ਬਿਗ ਬੈਂਗ ਤੋਂ ਕੁਝ ਸਮੇਂ ਬਾਅਦ ਹੋਂਦ 'ਚ ਆਏ ਸਨ। ਵੈਸੇ ਤਾਂ ਅਸੀਂ ਬਲੈਕ ਹੋਲਜ਼ ਬਾਰੇ ਬਹੁਤਾ ਨਹੀਂ ਜਾਣਦੇ ਹਾਂ, ਪਰ ਅਸੀਂ ਜਾਣਦੇ ਹਾਂ ਕਿ ਬਲੈਕ ਹੋਲ ਨੂੰ ਨਸ਼ਟ ਹੋਣ 'ਚ ਲੰਬਾ ਸਮਾਂ ਲੱਗਦਾ ਹੈ। ਤਾਂ ਕੀ ਬਲੈਕ ਹੋਲ ਕਦੇ ਮਰ ਸਕਦਾ ਹੈ? ਵਿਗਿਆਨੀਆਂ ਦੇ ਕਹੇ ਮੁਤਾਬਕ ਬਲੈਕ ਹੋਲ ਮਰ ਸਕਦੇ ਹਨ, ਪਰ ਬਹੁਤ ਹੌਲੀ ਅਤੇ ਆਮ ਤਰੀਕੇ ਨਾਲ। ਤਾਂ ਆਓ ਜਾਣਦੇ ਹਾਂ ਇੱਕ ਬਲੈਕ ਹੋਲ ਦੀ ਉਮਰ ਕਿੰਨ੍ਹੀ ਹੁੰਦੀ ਹੈ? ਅਤੇ ਇਸ ਦਾ ਅੰਤ ਕਦੋਂ ਹੁੰਦਾ ਹੈ?
ਇੱਕ ਬਲੈਕ ਹੋਲ ਦੀ ਉਮਰ ਕਿੰਨ੍ਹੀ ਹੁੰਦੀ ਹੈ?
ਸੂਰਜ ਦੇ ਬਰਾਬਰ ਪੁੰਜ ਵਾਲੇ ਬਲੈਕ ਹੋਲ ਨੂੰ ਨਸ਼ਟ ਹੋਣ 'ਚ 10^64 ਸਾਲ ਲੱਗ ਸਕਦੇ ਹਨ। ਜਦੋਂ ਕਿ ਬ੍ਰਹਿਮੰਡ ਦੀ ਉਮਰ ਸਿਰਫ 10^10 ਸਾਲ ਹੈ। ਯਾਨੀ ਕਿ ਬ੍ਰਹਿਮੰਡ ਦੇ ਖ਼ਤਮ ਹੋਣ ਤੋਂ ਬਾਅਦ ਵੀ ਬਲੈਕ ਹੋਲਜ਼ ਦਾ ਜਿਉਂਦਾ ਰਹਿਣਾ ਸਿਧਾਂਤਕ ਤੌਰ 'ਤੇ ਸੰਭਵ ਹੈ।
ਖਾਲੀ ਥਾਂ ਅਸਲ 'ਚ 'ਖਾਲੀ' ਨਹੀਂ ਹੈ
ਖਾਲੀ ਥਾਂ ਅਸਲ 'ਚ ਖਾਲੀ ਨਹੀਂ ਹੈ। ਭਾਵੇਂ ਇਸਦਾ ਕੋਈ ਪੁੰਜ ਜਾਂ ਊਰਜਾ ਨਹੀਂ ਹੈ, ਫਿਰ ਵੀ 'ਕੁਆਂਟਮ ਫੀਲਡ' ਮੌਜੂਦ ਹਨ, ਜੋ ਪੁੰਜ ਅਤੇ ਊਰਜਾ ਨੂੰ ਪਰਿਭਾਸ਼ਿਤ ਕਰਦੇ ਹਨ। ਇਹ ਫੀਲਡ, ਕਿਉਂਕਿ ਇੰਨ੍ਹਾਂ ਨੂੰ ਜ਼ੀਰੋ ਊਰਜਾ ਦੀ ਲੋੜ ਨਹੀਂ ਹੁੰਦੀ, 'ਵਰਚੁਅਲ ਕਣਾਂ' ਦੇ ਜੋੜੇ ਬਣਾ ਸਕਦੇ ਹਨ। ਵੈਸੇ ਤਾਂ ਇੱਕ ਕਣ-ਐਂਟੀਪਾਰਟੀਕਲ ਜੋੜਾ ਬਣਦਾ ਹੈ, ਜੋ ਇੱਕ ਦੂਜੇ ਨੂੰ ਜਲਦੀ ਖਤਮ ਕਰ ਦਿੰਦਾ ਹੈ। ਪਰ, ਇੱਕ ਬਲੈਕ ਹੋਲ ਦੇ ਨੇੜੇ, ਇਹ ਸੰਭਵ ਹੈ ਕਿ ਜੋੜੇ 'ਚ ਇੰਨ੍ਹਾਂ 'ਚੋਂ ਇੱਕ ਕਣ ਬਲੈਕ ਹੋਲ ਦੇ ਅੰਦਰ ਚਲਾ ਜਾਂਦਾ ਹੈ, ਜਦੋਂ ਕਿ ਦੂਜਾ 'ਹਾਕਿੰਗ ਰੇਡੀਏਸ਼ਨ' ਦੇ ਰੂਪ 'ਚ ਬਚ ਜਾਂਦਾ ਹੈ।
ਬਲੈਕ ਹੋਲ ਊਰਜਾ ਦੀ ਸੰਭਾਲ
ਇੱਕ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਬਲੈਕ ਹੋਲ ਦੀ ਕੁੱਲ ਊਰਜਾ ਨੂੰ ਬਚਾਉਣ ਲਈ, ਡਿੱਗਣ ਵਾਲੇ ਕਣ 'ਚ 'ਨਕਾਰਾਤਮਕ ਊਰਜਾ' ਅਤੇ ਬਾਹਰ ਨਿਕਲਣ ਵਾਲੇ ਕਣ 'ਚ ਸਕਾਰਾਤਮਕ ਊਰਜਾ ਹੋਣੀ ਚਾਹੀਦੀ ਹੈ। ਹਾਕਿੰਗ ਰੇਡੀਏਸ਼ਨ ਸਪੇਸ-ਟਾਈਮ 'ਤੇ ਗਰੈਵਿਟੀ ਦੇ ਪ੍ਰਭਾਵ ਦਾ ਨਤੀਜਾ ਹੈ।
ਖਾਲੀ ਸਪੇਸ ਦੇ 'ਕੁਆਂਟਮ ਫੀਲਡ' ਹਾਈਜ਼ਨਬਰਗ ਦੇ ਅਨਿਸ਼ਚਿਤਤਾ ਸਿਧਾਂਤ ਦੀ ਪਾਲਣਾ ਕਰਦੇ ਹਨ, ਜਿਸਦਾ ਮਤਲਬ ਹੈ ਕਿ ਨਿਸ਼ਚਿਤਤਾ ਦੀ ਇੱਕ ਸੀਮਾ ਹੈ ਜਿਸ ਨਾਲ ਅਸੀਂ ਉਨ੍ਹਾਂ ਦੀ ਊਰਜਾ ਨੂੰ ਜਾਣ ਸਕਦੇ ਹਾਂ, ਜਾਂ ਉਹ ਸਮਾਂ ਜਦੋਂ ਉਨ੍ਹਾਂ ਨੂੰ ਇੱਕ ਖਾਸ ਊਰਜਾ ਨਿਰਧਾਰਤ ਕੀਤੀ ਜਾ ਸਕਦੀ ਹੈ।
'ਵਰਚੁਅਲ ਕਣ' ਕਿਵੇਂ ਬਣਦੇ ਹਨ?
ਕਿਉਂਕਿ ਗਰੈਵੀਟੇਸ਼ਨਲ ਫੀਲਡ ਸਪੇਸ-ਟਾਈਮ ਨੂੰ ਮੋੜਦਾ ਹੈ ਅਤੇ ਸਮੇਂ ਦੇ ਸਥਾਨਕ ਪ੍ਰਵਾਹ ਨੂੰ ਪ੍ਰਭਾਵਿਤ ਕਰਦਾ ਹੈ, ਇਸਦਾ ਮਤਲਬ ਹੈ ਕਿ ਵੱਖ-ਵੱਖ ਗਰੈਵੀਟੇਸ਼ਨਲ ਵਕਰਾਵਾਂ ਵਾਲੇ ਸਪੇਸ-ਟਾਈਮ ਦੇ ਖੇਤਰ ਕੁਆਂਟਮ ਫੀਲਡਾਂ ਦੀ ਊਰਜਾ 'ਤੇ ਸਹਿਮਤ ਨਹੀਂ ਹੋ ਸਕਦੇ। ਬਲੈਕ ਹੋਲ ਦੇ ਗਰੈਵੀਟੇਸ਼ਨਲ ਫੀਲਡ 'ਚ ਵੱਖ-ਵੱਖ ਸਥਾਨਾਂ 'ਤੇ ਵੈਕਿਊਮ ਦੀ ਊਰਜਾ 'ਚ ਅੰਤਰ ਅਖੌਤੀ 'ਵਰਚੁਅਲ ਕਣ' ਬਣਾਉਂਦੇ ਹਨ।
ਬਲੈਕ ਹੋਲ ਦਾ ਅੰਤ ਕਦੋਂ ਹੁੰਦਾ ਹੈ?
ਬਲੈਕ ਹੋਲ ਤੋਂ ਨਿਕਲਣ ਵਾਲੀ ਸਕਾਰਾਤਮਕ ਊਰਜਾ ਹੌਲੀ-ਹੌਲੀ ਇਸਦੇ ਪੁੰਜ ਅਤੇ ਊਰਜਾ ਨੂੰ ਘਟਾਉਂਦੀ ਹੈ। ਇਸ ਲਈ ਬਲੈਕ ਹੋਲ ਜੋ ਸਰਗਰਮੀ ਨਾਲ ਨਵੀਂ ਸਮੱਗਰੀ ਨੂੰ ਜਜ਼ਬ ਨਹੀਂ ਕਰ ਰਹੇ ਹਨ, ਹੌਲੀ ਹੌਲੀ ਸੁੰਗੜ ਜਾਣਗੇ ਅਤੇ ਅੰਤ 'ਚ ਅਲੋਪ ਹੋ ਜਾਣਗੇ। ਵੈਸੇ ਤਾਂ ਅਜਿਹਾ ਹੋਣ 'ਚ ਕਾਫੀ ਸਮਾਂ ਲੱਗੇਗਾ।
- PTC NEWS