Delhi MCD Elections 2025 : ਦਿੱਲੀ 'ਚ ਅੱਜ ਤੋਂ 'ਟ੍ਰਿਪਲ ਇੰਜਣ' ਸਰਕਾਰ, BJP ਦੇ ਰਾਜਾ ਇਕਬਾਲ ਸਿੰਘ ਬਣੇ ਨਵੇਂ ਮੇਅਰ; ਜਾਣੋ ਕਿੰਨੀਆਂ ਵੋਟਾਂ ਮਿਲੀਆਂ
Delhi MCD Elections 2025 : ਕੇਂਦਰ ਸ਼ਾਸਤ ਪ੍ਰਦੇਸ਼ ਦਿੱਲੀ ਦੇ ਮੇਅਰ ਦੇ ਅਹੁਦੇ 'ਤੇ ਦੋ ਸਾਲਾਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਵਾਪਸੀ ਹੋ ਗਈ ਹੈ। ਭਾਜਪਾ ਦੇ ਰਾਜਾ ਇਕਬਾਲ ਸਿੰਘ ਦਿੱਲੀ ਦੇ ਨਵੇਂ ਮੇਅਰ ਬਣ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਵਿੱਚ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਵੋਟਿੰਗ 25 ਅਪ੍ਰੈਲ, ਸ਼ੁੱਕਰਵਾਰ ਨੂੰ ਹੋਈ ਸੀ।
'ਆਪ' ਨੇ ਚੋਣਾਂ ਦਾ ਕੀਤਾ ਸੀ ਬਾਈਕਾਟ
ਦਰਅਸਲ, ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ ਮੇਅਰ ਚੋਣਾਂ ਦਾ ਬਾਈਕਾਟ ਕੀਤਾ ਸੀ। ਇਸ ਤੋਂ ਬਾਅਦ ਚੋਣ ਵਿੱਚ ਕੁੱਲ 142 ਵੋਟਾਂ ਪਈਆਂ। ਰਾਜਾ ਇਕਬਾਲ ਸਿੰਘ ਨੂੰ ਸ਼ੁੱਕਰਵਾਰ ਨੂੰ ਹੋਈ ਚੋਣ ਵੋਟਿੰਗ ਵਿੱਚ 133 ਵੋਟਾਂ ਮਿਲੀਆਂ। ਉਨ੍ਹਾਂ ਦੇ ਖਿਲਾਫ ਚੋਣ ਲੜਨ ਵਾਲੇ ਕਾਂਗਰਸ ਦੇ ਮਨਦੀਪ ਸਿੰਘ ਨੂੰ ਸਿਰਫ਼ 8 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਇੱਕ ਵੋਟ ਨੂੰ ਅਯੋਗ ਘੋਸ਼ਿਤ ਕਰ ਦਿੱਤਾ ਗਿਆ।
ਕੌਣ ਹੈ ਰਾਜਾ ਇਕਬਾਲ ਸਿੰਘ?
ਰਾਜਾ ਇਕਬਾਲ ਸਿੰਘ ਭਾਜਪਾ ਨੇਤਾ ਹਨ ਅਤੇ ਹੁਣ ਤੱਕ ਉਹ ਦਿੱਲੀ ਐਮਸੀਡੀ ਵਿੱਚ ਵਿਰੋਧੀ ਧਿਰ ਦੇ ਨੇਤਾ ਸਨ। ਉਹ ਇਸ ਤੋਂ ਪਹਿਲਾਂ ਉੱਤਰੀ ਐਮਸੀਡੀ ਦੇ ਮੇਅਰ ਦਾ ਅਹੁਦਾ ਵੀ ਸੰਭਾਲ ਚੁੱਕੇ ਹਨ। ਰਾਜਾ ਇਕਬਾਲ ਸਿੰਘ ਜੀਟੀਬੀ ਨਗਰ, ਦਿੱਲੀ ਤੋਂ ਕੌਂਸਲਰ ਰਹਿ ਚੁੱਕੇ ਹਨ। ਉਹ ਸਤੰਬਰ 2020 ਤੱਕ ਨਿਗਮ ਦੇ ਸਿਵਲ ਲਾਈਨਜ਼ ਜ਼ੋਨ ਦੇ ਮੁਖੀ ਵੀ ਰਹੇ। ਤੁਹਾਨੂੰ ਦੱਸ ਦੇਈਏ ਕਿ ਰਾਜਾ ਇਕਬਾਲ ਸਿੰਘ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
- PTC NEWS