Sat, Jan 11, 2025
Whatsapp

ਸੋਸ਼ਲ ਮੀਡੀਆ 'ਤੇ ਵਿਰੋਧ ਕਾਰਨ ਮੁਲਤਵੀ ਹੋਇਆ ਭਾਜਪਾ ਨੇਤਾ ਦੀ ਧੀ ਦਾ ਵਿਆਹ

Reported by:  PTC News Desk  Edited by:  Jasmeet Singh -- May 21st 2023 04:42 PM -- Updated: May 21st 2023 04:46 PM
ਸੋਸ਼ਲ ਮੀਡੀਆ 'ਤੇ ਵਿਰੋਧ ਕਾਰਨ ਮੁਲਤਵੀ ਹੋਇਆ ਭਾਜਪਾ ਨੇਤਾ ਦੀ ਧੀ ਦਾ ਵਿਆਹ

ਸੋਸ਼ਲ ਮੀਡੀਆ 'ਤੇ ਵਿਰੋਧ ਕਾਰਨ ਮੁਲਤਵੀ ਹੋਇਆ ਭਾਜਪਾ ਨੇਤਾ ਦੀ ਧੀ ਦਾ ਵਿਆਹ

ਦੇਹਰਾਦੂਨ: ਭਾਜਪਾ ਆਗੂ ਦੀ ਧੀ ਦਾ ਮੁਸਲਿਮ ਨੌਜਵਾਨ ਨਾਲ ਵਿਆਹ ਮੁਲਤਵੀ ਕਰ ਦਿੱਤਾ ਗਿਆ ਹੈ। ਉੱਤਰਾਖੰਡ ਤੋਂ ਭਾਜਪਾ ਨੇਤਾ ਯਸ਼ਪਾਲ ਬੇਨਮ ਨੇ ਵਿਰੋਧ ਪ੍ਰਦਰਸ਼ਨਾਂ ਕਾਰਨ ਇੱਕ ਮੁਸਲਿਮ ਵਿਅਕਤੀ ਨਾਲ ਆਪਣੀ ਧੀ ਦਾ ਵਿਆਹ ਮੁਲਤਵੀ ਕਰ ਦਿੱਤਾ ਹੈ, ਖ਼ਬਰਾਂ ਮੁਤਾਬਕ ਧੀ ਦਾ ਵਿਆਹ 28 ਮਈ 2023 ਨੂੰ ਹੋਣਾ ਸੀ।

ਵਿਆਹ ਦਾ ਕਾਰਡ ਸੋਸ਼ਲ ਮੀਡੀਆ 'ਤੇ ਵਾਇਰਲ
ਪੌੜੀ ਨਗਰ ਨਿਗਮ ਦੇ ਚੇਅਰਮੈਨ ਯਸ਼ਪਾਲ ਬੇਨਾਮ ਨੇ ਇੱਕ ਮੁਸਲਿਮ ਵਿਅਕਤੀ ਨਾਲ ਵਿਆਹ ਦੀ ਆਲੋਚਨਾ ਅਤੇ ਵਿਰੋਧ ਤੋਂ ਬਾਅਦ ਆਪਣੀ ਧੀ ਦਾ ਵਿਆਹ ਮੁਲਤਵੀ ਕਰ ਦਿੱਤਾ। ਹਾਲ ਹੀ 'ਚ ਬੇਨਾਮ ਦੀ ਬੇਟੀ ਮੋਨਿਕਾ ਅਤੇ ਉੱਤਰ ਪ੍ਰਦੇਸ਼ ਦੇ ਅਮੇਠੀ ਦੇ ਰਹਿਣ ਵਾਲੇ ਮੁਹੰਮਦ ਮੋਨਿਸ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਸ ਲਈ ਭਾਜਪਾ ਦੇ ਸਮਰਥਕਾਂ ਅਤੇ ਵਿਰੋਧੀਆਂ ਦੋਵਾਂ ਵੱਲੋਂ ਬੇਨਮ ਦੀ ਆਲੋਚਨਾ ਕੀਤੀ ਗਈ ਸੀ।



ਵਿਰੋਧ ਕਾਰਨ ਵਿਆਹ ਰੱਦ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਬੇਨਾਮਨੇ ਦੱਸਿਆ ਕਿ ਬੇਟੀ ਦੀ ਖੁਸ਼ੀ ਲਈ ਉਹ ਉਸ ਦਾ ਵਿਆਹ ਮੁਸਲਿਮ ਨੌਜਵਾਨ ਨਾਲ ਕਰਵਾਉਣ ਲਈ ਰਾਜ਼ੀ ਹੋ ਗਏ ਸਨ। ਪਰ ਸੋਸ਼ਲ ਮੀਡੀਆ 'ਤੇ ਅਤੇ ਸਥਾਨਕ ਪੱਧਰ 'ਤੇ ਆਈ ਪ੍ਰਤੀਕਿਰਿਆ ਕਾਰਨ ਵਿਆਹ ਦੇ ਪ੍ਰੋਗਰਾਮ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਯਸ਼ਪਾਲ ਬੇਨਾਮ ਨੇ ਕਿਹਾ ਕਿ ਮੈਨੂੰ ਜਨਤਾ ਦੀ ਆਵਾਜ਼ ਵੀ ਸੁਣਨੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ 28 ਮਈ ਨੂੰ ਪੌੜੀ ਸ਼ਹਿਰ ਵਿੱਚ ਹੋਣ ਵਾਲਾ ਵਿਆਹ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ।



ਪਰਿਵਾਰ ਵਾਲਿਆਂ ਦਾ ਬਿਆਨ 
ਭਾਜਪਾ ਆਗੂ ਨੇ ਕਿਹਾ ਕਿ ਜੋ ਮਾਹੌਲ ਬਣਿਆ ਹੈ, ਉਸ ਨੂੰ ਦੇਖਦੇ ਹੋਏ ਲਾੜਾ-ਲਾੜੀ ਦੇ ਪਰਿਵਾਰਾਂ ਨੇ ਇਕੱਠੇ ਬੈਠ ਕੇ ਫੈਸਲਾ ਕੀਤਾ ਹੈ ਕਿ ਜਨ ਪ੍ਰਤੀਨਿਧੀ ਹੋਣ ਦੇ ਨਾਤੇ ਉਨ੍ਹਾਂ ਨੂੰ ਪੁਲਿਸ ਦੀ ਛਾਂ ਹੇਠ ਵਿਆਹ ਕਰਵਾਉਣਾ ਠੀਕ ਨਹੀਂ। ਮਾਹੌਲ ਅਨੁਕੂਲ ਨਹੀਂ ਹੈ। ਇਸਤੋਂ ਪਹਿਲਾਂ ਭਾਜਪਾ ਨੇਤਾ ਯਸ਼ਪਾਲ ਬੇਨਾਮ ਨੇ ਕਿਹਾ ਸੀ ਕਿ ਇਹ 21ਵੀਂ ਸਦੀ ਹੈ ਅਤੇ ਬੱਚਿਆਂ ਨੂੰ ਆਪਣੇ ਫੈਸਲੇ ਲੈਣ ਦਾ ਪੂਰਾ ਅਧਿਕਾਰ ਹੈ। ਇਸ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਦੂਜੇ ਪਾਸੇ ਮੋਨਿਸ ਦੇ ਪਿਤਾ ਰਈਸ ਨੇ 28 ਮਈ ਨੂੰ ਹੋਣ ਵਾਲੇ ਵਿਆਹ ਪ੍ਰੋਗਰਾਮ ਨੂੰ ਰੱਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ।



ਹਿੰਦੂ ਸੰਗਠਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ 
ਸ਼ੁੱਕਰਵਾਰ ਨੂੰ ਹਿੰਦੂ ਸੰਗਠਨਾਂ ਵਿਸ਼ਵ ਹਿੰਦੂ ਪ੍ਰੀਸ਼ਦ, ਭੈਰਵ ਸੈਨਾ ਅਤੇ ਬਜਰੰਗ ਦਲ ਨੇ ਕੋਟਦੁਆਰ, ਪੌੜੀ ਵਿਖੇ ਵਿਆਹ ਦਾ ਵਿਰੋਧ ਕੀਤਾ। ਉਨ੍ਹਾਂ ਬੇਨਾਮ ਦਾ ਪੁਤਲਾ ਵੀ ਸਾੜਿਆ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪੌੜੀ ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਦੀਪਕ ਗੌੜ ਨੇ ਅਜਿਹੇ ਵਿਆਹਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਯਸ਼ਪਾਲ ਬੇਨਾਮ ਦੀ ਧੀ ਜਾਂ ਤਾਂ ਇਸਲਾਮ ਕਬੂਲ ਕਰ ਲਵੇ ਜਾਂ ਉਸ ਦਾ ਹੋਣ ਵਾਲਾ ਜਵਾਈ ਹਿੰਦੂ ਧਰਮ ਅਪਣਾ ਲਵੇ। ਦੀਪਕ ਗੌੜ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਵਿਆਹ ਦਾ ਸਖ਼ਤ ਵਿਰੋਧ ਕਰਦੇ ਹਾਂ।

ਇਹ ਵੀ ਪੜ੍ਹੋ: 
ਠੱਗਾਂ ਨੇ ਭਾਜਪਾ ਵਿਧਾਇਕਾਂ ਨੂੰ ਮੰਤਰੀ ਦੇ ਅਹੁਦੇ ਦਾ ਲਾਲਚ ਦੇ ਮਾਰੀ ਠੱਗੀ
RBI ਕਿਉਂ ਖਰੀਦ ਰਿਹਾ ਸੋਨਾ? ਕਿੱਥੇ ਰੱਖਦਾ ਸੋਨੇ ਦਾ ਭੰਡਾਰ, ਸਭ ਜਾਣੋ

- With inputs from agencies

Top News view more...

Latest News view more...

PTC NETWORK