ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮਾਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵੱਡੇ ਘਪਲੇ ਦਾ ਖੁਲਾਸਾ ਕੀਤਾ ਹੈ। ਸੀਨੀਅਰ ਆਗੂ ਬਿਕਰਮ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ 11 ਮਹੀਨੇ ਵਿੱਚ ਪੰਜਾਬ ਤੋਂ 500 ਕਰੋੜ ਦੇ ਲਗਭਗ ਰੁਪਇਆ ਦਾ ਘਪਲਾ ਕੀਤਾ ਹੈ।11 ਮਹੀਨਿਆਂ 'ਚ ਪੰਜਾਬ ਤੋਂ ਲੁੱਟੇ ਕਰੋੜਾਂ ਰੁਪਏਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਕਰੋੜਾ ਰੁਪਏ ਦਾ ਘਪਲਾ ਕੀਤਾ ਜਾ ਹੈ ਜੋ ਕਿ ਬਾਹਰੀ ਸੂਬਿਆਂ ਦੀਆਂ ਚੋਣਾਂ ਦੌਰਾਨ ਪ੍ਰਚਾਰ ਉੱਤੇ ਖਰਚੇ ਹਨ। ਇਸ ਤੋਂ ਇਲਾਵਾ ਅਕਾਲੀ ਆਗੂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਇਹ ਲੁੱਟ ਕੇ ਦਿੱਲੀ ਲੈ ਕੇ ਜਾ ਰਹੇ ਹਨ।ਮਾਈਨਿੰਗ ਦੇ ਜ਼ਰੀਏ ਵੱਡੀ ਲੁੱਟ ਦੇ ਲਾਏ ਇਲਜ਼ਾਮਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਮਾਇਨਿੰਗ ਦੇ ਰਾਹੀਂ ਕਰੋੜਾਂ ਰੁਪਏ ਕਮਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ ਮਾਇਨਿੰਗ ਦੇ ਠੇਕੇ ਉਨ੍ਹਾਂ ਨੂੰ ਦਿੱਤੇ ਹਨ ਜਿਹੜੇ ਲੋਕਾਂ ਉੱਤੇ ਪਹਿਲਾ ਹੀ ਭ੍ਰਿਸ਼ਟਚਾਰ ਦੇ ਮਾਮਲੇ ਦਰਜ ਹਨ। ਮਾਨ ਸਰਕਾਰ ਨੇ ਭਗੌੜੇ ਮੁਲਜ਼ਮ ਰਾਕੇਸ਼ ਚੌਧਰੀ ਨੂੰ ਮੋਹਾਲੀ ਤੋਂ ਲੈ ਕੇ ਰੋਪੜ ਤੱਕ ਦੇ ਮਾਇਨਿੰਗ ਦੇ ਠੇਕੇ ਦਿੱਤੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਰਾਕੇਸ਼ ਖਿਲਾਫ ਗ੍ਰਿਫ਼ਤਾਰੀ ਆਰਡਰ ਜਾਰੀ ਹੋਏ ਸਨ ਉਨ੍ਹਾਂ ਦਾ ਲਾਇੰਸੈਂਸ ਕਿਵੇ ਰੀਨਿਊ ਕੀਤਾ ਗਿਆ। ਅਕਾਲੀ ਆਗੂ ਮਜੀਠੀਆ ਦਾ ਕਹਿਣਾ ਹੈ ਕਿ ਚੌਧਰੀ ਦੀ ਸੀਬੀਆਈ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਸਾਬਕਾ ਸੀਐੱਮ ਚੰਨੀ ਦੇ ਸਮੇਂ ਰਾਕੇਸ਼ ਚੌਧਰੀ ਠੇਕੇਦਾਰ ਸੀ ਜਿਸ ਨੇ ਕਰੋੜਾਂ ਰੁਪਏ ਦਾ ਖਾਧੇ ਹਨ।ਕਾਂਗਰਸ ਦੇ ਸਮੇਂ ਇਕ ਹੋਰ ਠੇਕੇਦਾਰ ਸੀ ਜਿਸ ਦਾ ਨਾਂ ਚਾਂਡਲ ਹੈ ਉਸ ਨੂੰ ਲੁਧਿਆਣਾ ਇਲਾਕੇ ਦੀਆਂ ਖੱਡਾ ਦੇ ਠੇਕੇ ਦਿੱਤੇ ਸਨ ਜਿਸ ਨੇ ਵੀ ਰੇਤ ਨੂੰ ਗੈਰ ਕਾਨੂੰਨੀ ਢੰਗ ਨਾਲ ਵੇਚ ਕੇ ਕਰੋੜਾ ਰੁਪਏ ਦਾ ਘਪਲਾ ਕੀਤਾ ਹੈ।'ਆਪ' ਸਰਕਾਰ ਨੇ ਪਹਿਲਾ ਦੋਵੇਂ ਠੇਕੇਦਾਰਾਂ ਦੇ ਲਾਇੰਸੈਂਸ ਰੱਦ ਕੀਤੇ ਸਨ ਬਾਅਦ ਵਿੱਚ ਸਰਕਾਰ ਨੇ ਖੁਦ ਬਹਾਲ ਕਰ ਦਿੱਤੇ। ਉਨ੍ਹਾਂ ਦਾ ਕਹਿਣਾ ਹੈ ਕਿ ਦੂਜਿਆ ਸੂਬਿਆਂ ਤੋਂ ਆਉਣ ਵਾਲੇ ਰੇਤੇ ਦੀ ਕੀਮਤ ਸੀਐਮ ਮਾਨ ਖੁਦ ਤੈਅ ਕਰਦੇ ਹਨ।ਈਡੀ ਤੋਂ ਜਾਂਚ ਦੀ ਮੰਗਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਈਡੀ ਤੋਂ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੈਰ -ਕਾਨੂੰਨੀ ਮਾਇੰਨਿੰਗ ਨੂੰ ਰੋਕਣ ਲਈ ਸਰਕਾਰ ਕੀ ਕਰ ਰਹੀ ਹੈ। ਮਜੀਠੀਆ ਨੇ ਸਵਾਲ ਚੁੱਕਿਆ ਹੈ ਕਿ ਜੇਕਰ ਮੰਤਰੀ ਹਰਜੋਤ ਬੈਂਸ ਵਧੀਆ ਕੰਮ ਕਰਦੇ ਸਨ ਫਿਰ ਮਾਇਨਿੰਗ ਮੰਤਰੀ ਤੋਂ ਸਿੱਖਿਆ ਮੰਤਰੀ ਕਿਉਂ ਬਣਾਇਆ। ਉਨ੍ਹਾਂ ਨੇ ਕਿਹਾ ਹੈ ਕਿ ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਕਿਉ ਲਾਭੇ ਕੀਤਾ ਗਿਆ।ਸਰਕਾਰ ਜ਼ੀਰਾ ਫੈਕਟਰੀ ਨਹੀਂ ਕਰਵਾ ਸਕੀ ਬੰਦ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਮਾਨ ਸਰਕਾਰ ਨੇ ਜ਼ੀਰਾ ਸ਼ਰਾਬ ਫੈਕਟਰੀ ਨੂੰ ਹੁਣ ਤੱਕ ਬੰਦ ਕਿਓ ਨਹੀਂ ਕਰਵਾਈ ਗਈ। ਉਨ੍ਹਾਂ ਨੇ ਕਿਹਾ ਹੈ ਕਿ ਸ਼ਰਾਬ ਫੈਕਟਰੀ ਦੇ ਮਾਲਕ ਤੋਂ ਕਰੋੜਾ ਰੁਪਏ ਕਾਰਨ ਸਰਕਾਰ ਲੋਕ ਵਿਰੋਧੀ ਹੈ।ਲੁੱਟ ਦਾ ਪੈਸਾ ਗੁਜਰਾਤ ਤੇ ਹਿਮਾਚਲ ਦੀ ਚੋਣ ’ਚ ਖਰਚਿਆਂ-ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਤੋਂ ਲੁੱਟਿਆ ਰੁਪਾਇਆ ਸਰਕਾਰ ਨੇ ਹਿਮਾਚਲ ਦੀ ਚੋਣ ਉੱਤੇ ਖਰਚ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਤੋ ਂਲੁੱਟਿਆ ਕਰੋੜਾ ਰੁਪਏ ਗੁਜਰਾਤ ਅਤੇ ਹਿਮਾਚਲ ਦੀਆਂ ਚੋਣਾਂ ਉੱਤੇ ਖਰਚ ਗਿਆ ਹੈ ਪਰ ਉਥੇ ਵੀ ਕੋਈ ਲਾਭ ਨਾ ਮਿਲਿਆ।ਨੌਜਵਾਨ ਨੌਕਰੀਆਂ ਲਈ ਸੜਕਾਂ 'ਤੇਆਮ ਸਰਕਾਰ ਉੱਤੇ ਤੰਜ ਉਤੇ ਕੱਸਦੇ ਹੋਏ ਮਜੀਠੀਆ ਦਾ ਕਹਿਣਾ ਹੈ ਕਿ ਪੰਜਾਬ ਦੇ ਨੌਜਵਾਨ ਨੌਕਰੀਆਂ ਲਈ ਦਰ-ਦਰ ਠੋਕਰਾ ਖਾ ਰਹੇ ਹਨ। ਉਨ੍ਹਾਂ ਦਾ ਕਹਿਣਾ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦਿੱਤੀਆ ਜਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਸਨ ਜੋ ਕਦੇ ਪੂਰੇ ਨਹੀ ਹੋ ਸਕਦੇ।