Tarn Taran Sahib News : ਭੈਣ ਨੂੰ ਮਿਲਣ ਆ ਰਹੇ ਨੌਜਵਾਨਾਂ 'ਤੇ ਬਾਈਕ ਸਵਾਰਾਂ ਨੇ ਚਲਾਈਆਂ ਗੋਲੀਆਂ , ਘਰ 'ਚ ਵੜ ਕੇ ਬਚਾਈ ਜਾਨ
Tarn Taran Sahib News : ਤਰਨ ਤਾਰਨ 'ਚ ਪਿਛਲੇ ਦਿਨੀਂ ਆਪਣੀ ਭੈਣ ਨੂੰ ਮਿਲਣ ਆ ਰਹੇ 3 ਨੌਜਵਾਨਾਂ 'ਤੇ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਹੈ। ਬਾਈਕ ਸਵਾਰਾਂ ਵੱਲੋਂ ਇੱਕ ਨੌਜਵਾਨ ਦੇ ਗੋਲੀ ਮਾਰੀ ਗਈ ਹੈ। ਇਹ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 2 ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇੱਕ ਗੋਲੀ ਜਗਬੀਰ ਸਿੰਘ ਦੇ ਖੱਬੇ ਪੱਟ ਵਿੱਚ ਲੱਗੀ ਹੈ ਅਤੇ ਦੋ ਗੋਲੀਆਂ ਵਿੱਚੋਂ ਇੱਕ ਮੋਟਰਸਾਈਕਲ ਵਿੱਚ ਲੱਗੀ ਹੈ ਅਤੇ ਤੀਸਰਾ ਹਵਾਈ ਫਾਇਰ ਕੀਤਾ ਗਿਆ। ਪੀੜਤ ਧਿਰ ਨੇ ਭੱਜ ਕੇ ਕਿਸੇ ਦੇ ਘਰ ਅੰਦਰ ਵੜ ਕੇ ਜਾਨ ਬਚਾਈ ਹੈ। ਜ਼ਖਮੀ ਜਗਬੀਰ ਸਿੰਘ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਜੇਰੇ ਇਲਾਜ ਹੈ।
- PTC NEWS