Tue, Dec 24, 2024
Whatsapp

Sharda Sinha Health : ਸ਼ਾਰਦਾ ਸਿਨਹਾ ਦੀ ਹਾਲਤ ਮੁੜ ਵਿਗੜੀ, ICU 'ਚ ਕੀਤਾ ਗਿਆ ਸਿਫ਼ਟ

Sharda Sinha Health update : ਸ਼ਾਰਦਾ ਸਿਨਹਾ ਦੀ ਸਿਹਤ ਵਿੱਚ ਕੁਝ ਸੁਧਾਰ ਹੋਣ ਤੋਂ ਬਾਅਦ ਗਾਇਕਾ ਨੂੰ ਦਿੱਲੀ ਏਮਜ਼ ਦੇ ਆਈਸੀਯੂ ਤੋਂ ਪ੍ਰਾਈਵੇਟ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਪਰ ਤਬੀਅਤ ਮੁੜ ਵਿਗੜਨ ਤੋਂ ਬਾਅਦ ਆਈ.ਸੀ.ਯੂ. ਦਾਖਲ ਕੀਤਾ ਗਿਆ ਹੈ।

Reported by:  PTC News Desk  Edited by:  KRISHAN KUMAR SHARMA -- November 04th 2024 06:50 PM -- Updated: November 04th 2024 07:02 PM
Sharda Sinha Health : ਸ਼ਾਰਦਾ ਸਿਨਹਾ ਦੀ ਹਾਲਤ ਮੁੜ ਵਿਗੜੀ, ICU 'ਚ ਕੀਤਾ ਗਿਆ ਸਿਫ਼ਟ

Sharda Sinha Health : ਸ਼ਾਰਦਾ ਸਿਨਹਾ ਦੀ ਹਾਲਤ ਮੁੜ ਵਿਗੜੀ, ICU 'ਚ ਕੀਤਾ ਗਿਆ ਸਿਫ਼ਟ

Singer Sharda Sinha Health : ਬਿਹਾਰ ਦੀ ਸਵਰਾ ਕੋਕਿਲਾ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਗਾਇਕਾ ਸ਼ਾਰਦਾ ਸਿਨਹਾ ਦੀ ਤਬੀਅਤ ਫਿਰ ਤੋਂ ਵਿਗੜ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਏਮਜ਼ ਦੇ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨਫੈਕਸ਼ਨ ਵਧਣ ਤੋਂ ਬਾਅਦ ਉਨ੍ਹਾਂ ਨੂੰ ਆਈਸੀਯੂ 'ਚ ਰੱਖਿਆ ਗਿਆ ਹੈ।

ਦੱਸ ਦੇਈਏ ਕਿ ਸ਼ਾਰਦਾ ਸਿਨਹਾ ਦੀ ਸਿਹਤ ਵਿੱਚ ਕੁਝ ਸੁਧਾਰ ਹੋਣ ਤੋਂ ਬਾਅਦ ਗਾਇਕਾ ਨੂੰ ਦਿੱਲੀ ਏਮਜ਼ ਦੇ ਆਈਸੀਯੂ ਤੋਂ ਪ੍ਰਾਈਵੇਟ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਪਰ ਤਬੀਅਤ ਮੁੜ ਵਿਗੜਨ ਤੋਂ ਬਾਅਦ ਆਈ.ਸੀ.ਯੂ. ਦਾਖਲ ਕੀਤਾ ਗਿਆ ਹੈ। ਉਨ੍ਹਾਂ ਦੇ ਬੇਟੇ ਅੰਸ਼ੁਮਨ ਅਤੇ ਏਮਜ਼ ਦੇ ਸੂਤਰਾਂ ਨੇ ਦੱਸਿਆ ਹੈ ਕਿ ਸ਼ਾਰਦਾ ਸਿਨਹਾ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅਜਿਹੇ 'ਚ ਡਾਕਟਰ ਉਨ੍ਹਾਂ ਦੀ ਸਿਹਤ 'ਤੇ ਨਜ਼ਰ ਰੱਖ ਰਹੇ ਹਨ।


30 ਅਕਤੂਬਰ ਨੂੰ ਉਨ੍ਹਾਂ ਦੇ ਬੇਟੇ ਅੰਸ਼ੁਮਨ ਸਿਨਹਾ ਨੇ ਸ਼ਾਰਦਾ ਸਿਨਹਾ ਦੇ ਨਵੇਂ ਗੀਤ ਦਾ ਆਡੀਓ ਰਿਲੀਜ਼ ਕਰਕੇ ਛਠ ਪ੍ਰੇਮੀਆਂ ਨੂੰ ਖੁਸ਼ਖਬਰੀ ਦਿੱਤੀ ਹੈ।ਇਸ ਤੋਂ ਵੀ ਵੱਡੀ ਖੁਸ਼ਖਬਰੀ ਇਹ ਹੈ ਕਿ ਅੱਜ ਉਨ੍ਹਾਂ ਦੇ ਬੇਟੇ ਅੰਸ਼ੁਮਨ ਸਿਨਹਾ ਨੇ ਛਠ ਪੂਜਾ ਦਾ ਇੱਕ ਨਵਾਂ ਵੀਡੀਓ ਜਾਰੀ ਕੀਤਾ ਹੈ।

- PTC NEWS

Top News view more...

Latest News view more...

PTC NETWORK