ਬਿੱਗ ਬੌਸ OTT 2 ਜੇਤੂ ਐਲਵਿਸ਼ ਯਾਦਵ ਗੁਰੂਗ੍ਰਾਮ ਦੇ ਹਸਪਤਾਲ ‘ਚ ਭਰਤੀ
Elvish Yadav: ਬਿੱਗ ਬੌਸ OTT 2 ਦੇ ਜੇਤੂ ਐਲਵਿਸ਼ ਯਾਦਵ ਦੀ ਸਿਹਤ 9 ਨਵੰਬਰ ਨੂੰ ਵਿਗੜ ਗਈ। ਉਸ ਨੂੰ ਗੁਰੂਗ੍ਰਾਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਲਵਿਸ਼ ਯਾਦਵ ‘ਤੇ ਸੱਪਾਂ ਦੀ ਤਸਕਰੀ ਦਾ ਦੋਸ਼ ਹੈ। ਪੁਲਿਸ ਨੇ ਵੀਰਵਾਰ ਨੂੰ ਉਸ ਨੂੰ ਇਸ ਮਾਮਲੇ ‘ਚ ਦੁਬਾਰਾ ਪੁੱਛਗਿੱਛ ਲਈ ਨੋਟਿਸ ਭੇਜਿਆ ਸੀ। ਪਰ ਉਸ ਦੀ ਸਿਹਤ ਖ਼ਰਾਬ ਹੋਣ ਕਾਰਨ ਉਹ ਪੁੱਛਗਿੱਛ ਲਈ ਨਹੀਂ ਜਾ ਸਕਿਆ। ਜਾਣਕਾਰੀ ਮੁਤਾਬਿਕ ਡਾਕਟਰਾਂ ਨੇ ਐਲਵਿਸ਼ ਨੂੰ ਬੈੱਡ ਰੈਸਟ ਦੀ ਸਲਾਹ ਦਿੱਤੀ ਹੈ।
ਦੱਸ ਦਈਏ ਕਿ ਐਲਵਿਸ਼ ਯਾਦਵ ‘ਤੇ ਸੱਪ ਦੀ ਤਸਕਰੀ ਦਾ ਦੋਸ਼ ਲੱਗਾ ਹੈ। ਨੋਇਡਾ ਪੁਲਿਸ ਨੇ ਐਲਵੀਸ਼ ਯਾਦਵ ਸਮੇਤ 6 ਲੋਕਾਂ ਦੇ ਖਿਲਾਫ ਜੰਗਲੀ ਜੀਵ ਸੁਰੱਖਿਆ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਐਲਵਿਸ਼ ‘ਤੇ ਰੇਵ ਪਾਰਟੀ ਦਾ ਆਯੋਜਨ ਕਰਨ ਦਾ ਦੋਸ਼ ਹੈ। ਇਸ ਮਾਮਲੇ ਦਾ ਖੁਲਾਸਾ ਭਾਜਪਾ ਸੰਸਦ ਮੇਨਕਾ ਗਾਂਧੀ ਨਾਲ ਜੁੜੇ ਸੰਗਠਨ ਪੀਐਫਏ ਦੇ ਸਟਿੰਗ ਆਪ੍ਰੇਸ਼ਨ ਰਾਹੀਂ ਹੋਇਆ ਹੈ। ਪੀਐਫਏ ਨੇ ਖੁਦ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ। ਪੁਲਿਸ ਨੇ ਸੱਪ ਤਸਕਰੀ ਮਾਮਲੇ ਵਿੱਚ 7 ਨਵੰਬਰ ਨੂੰ ਅਲਵਿਸ਼ ਯਾਦਵ ਤੋਂ 3 ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਹੁਣ ਪੁਲਿਸ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਰਿਮਾਂਡ ’ਤੇ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
- PTC NEWS