Did Astrologer Warned Moosewala : 'ਦੇਸ਼ ਛੱਡ ਦਿਓ... ਕਤਲ ਦੇ 8 ਦਿਨ ਪਹਿਲਾਂ ਹੀ ਜੋਤਿਸ਼ ਨੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸੀ ਚਿਤਾਵਨੀ', ਤਜਿੰਦਰ ਬੱਗਾ ਦਾ ਦਾਅਵਾ
Astrologer Warned Moosewala : 'ਬਿੱਗ ਬੌਸ 18' ਦੀ ਸ਼ੁਰੂਆਤ ਧਮਾਕੇ ਨਾਲ ਹੋਈ ਹੈ। ਪਹਿਲੇ ਦਿਨ ਤੋਂ ਹੀ ਕੁਝ ਪ੍ਰਤੀਯੋਗੀਆਂ ਵਿਚਾਲੇ ਟਕਰਾਅ ਦੇਖਣ ਨੂੰ ਮਿਲ ਰਿਹਾ ਹੈ। ਕਈ ਲੜਾਈ ਝਗੜੇ ’ਤੇ ਉਤਰ ਆਏ ਹਨ। ਇਸ ਦੇ ਨਾਲ ਹੀ ਕੁਝ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਸੱਤਾਧਾਰੀ ਪਾਰਟੀ ਦੇ ਜਾਣੇ-ਪਛਾਣੇ ਸਿਆਸਤਦਾਨ ਤਜਿੰਦਰ ਸਿੰਘ ਬੱਗਾ ਨੇ ਵੀ ਕੁਝ ਅਜਿਹਾ ਹੀ ਕੀਤਾ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਸਬੰਧੀ ਤਜਿੰਦਰ ਸਿੰਘ ਬੱਗਾ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ।
ਸਿੱਧੂ ਆਪਣੀ ਕੁੰਡਲੀ ਦਿਖਾਉਣ ਜੋਤਸ਼ੀ ਕੋਲ ਗਏ ਸੀ- ਬੱਗਾ
ਤਜਿੰਦਰ ਸਿੰਘ ਬੱਗਾ ਨੇ ਦੱਸਿਆ ਕਿ ਉਸ ਦਾ ਜੋਤਿਸ਼ ਵਿੱਚ ਡੂੰਘਾ ਵਿਸ਼ਵਾਸ ਹੈ। ਗੁਣਰਤਨ ਨਾਲ ਗੱਲ ਕਰਦੇ ਹੋਏ, ਤਜਿੰਦਰ ਸਿੰਘ ਬੱਗਾ ਨੇ ਕਿਹਾ, "ਸ਼ੁਰੂਆਤ ਵਿੱਚ, ਮੈਂ ਜੋਤਿਸ਼ ਵਿੱਚ ਵਿਸ਼ਵਾਸ ਨਹੀਂ ਕਰਦਾ ਸੀ, ਪਰ ਮੇਰਾ ਇੱਕ ਜੋਤਸ਼ੀ ਦੋਸਤ ਹੈ ਜਿਸਦਾ ਨਾਂ ਰੁਦਰ ਹੈ। ਜਦੋਂ ਮੈਂ ਉਨ੍ਹਾਂ ਦੀ ਸਿੱਧੂ ਮੂਸੇਵਾਲਾ ਨਾਲ ਤਸਵੀਰ ਦੇਖੀ ਤਾਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਸਿੱਧੂ ਨੂੰ ਕਿਉਂ ਮਿਲੇ ਸਨ? ਉਸ ਨੇ ਮੈਨੂੰ ਦੱਸਿਆ ਕਿ ਸਿੱਧੂ ਉਸ ਨੂੰ ਆਪਣੀ ਕੁੰਡਲੀ ਦਿਖਾਉਣ ਆਏ ਸਨ।
ਅੱਠ ਦਿਨਾਂ ਬਾਅਦ ਸਿੱਧੂ ਦੀ ਮੌਤ ਹੋ ਗਈ
ਤਜਿੰਦਰ ਸਿੰਘ ਬੱਗਾ ਨੇ ਆਪਣੀ ਗੱਲ੍ਹ ਨੂੰ ਖਤਮ ਕਰਦੇ ਹੋਏ ਕਿਹਾ ਕਿ ਮੈਂ ਸੋਚਾਂ ਵਿੱਚ ਗੁਆਚ ਗਿਆ। ਮੈਂ ਸੋਚਣ ਲੱਗਾ ਕਿ 15-20 ਕਰੋੜ ਰੁਪਏ ਮਹੀਨਾ ਕਮਾਉਣ ਵਾਲਾ ਵਿਅਕਤੀ ਕਿਸੇ ਜੋਤਸ਼ੀ ਦੀ ਸਲਾਹ 'ਤੇ ਦੇਸ਼ ਛੱਡ ਕੇ ਕਿਵੇਂ ਜਾ ਸਕਦਾ ਹੈ? ਜੇਕਰ ਮੈਂ ਉਸਦੀ ਜਗ੍ਹਾ ਹੁੰਦਾ ਤਾਂ ਅਜਿਹਾ ਨਾ ਕਰਦਾ। ਪਰ ਭਰਾ ਉਹ 8 ਦਿਨਾਂ ਬਾਅਦ ਮਰ ਗਿਆ। ਮੈਂ ਤੁਰੰਤ ਆਪਣੇ ਦੋਸਤ ਨੂੰ ਬੁਲਾਇਆ ਅਤੇ ਉਸਨੂੰ ਕੁਝ ਸਲਾਹ ਦੇਣ ਲਈ ਕਿਹਾ। ਉਸ ਪਲ ਤੋਂ, ਮੈਂ ਕੁੰਡਲੀਆਂ 'ਤੇ ਅੰਨ੍ਹੇਵਾਹ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ।
ਕਾਬਿਲੇਗੌਰ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ।
ਇਹ ਵੀ ਪੜ੍ਹੋ : Kangana Ranaut ਦੀਆਂ ਵਧੀਆਂ ਮੁਸ਼ਕਿਲਾਂ! ਜਬਲਪੁਰ ਅਦਾਲਤ ਨੇ ਇਸ ਮਾਮਲੇ 'ਚ ਭੇਜਿਆ ਨੋਟਿਸ
- PTC NEWS