ਚੰਡੀਗੜ੍ਹ: ਸੂਬੇ ਦੇ ਵਿਕਾਸ ਲਈ ਸਿੱਖਿਆ ਦੇ ਖੇਤਰ ਵਿੱਚ ਉਨੱਤੀ ਹੋਣੀ ਲਾਜ਼ਮੀ ਹੈ ਪਰ ਜਦੋਂ ਵਿੱਦਿਅਕ ਅਦਾਰੇ ਹੀ ਬੰਦ ਹੋਣ ਲੱਗ ਜਾਣ ਇਸ ਤੋਂ ਵੱਡਾ ਦੁਖਾਂਤ ਹੋਰ ਕੀ ਹੋ ਸਕਦਾ ਹੈ। ਸੂਬੇ ਵਿੱਚ ਇਕ ਪਾਸੇ ਕਿੱਤਾਮੁਖੀ ਸਿੱਖਿਆ ਦੇਣ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਤਕਨੀਕੀ ਸਿੱਖਿਆ ਦੇ ਕਾਲਜਾਂ ਦਾ ਬਹੁਤ ਮਾੜਾ ਹਾਲ ਹੋ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਵਿੱਚ ਤਕਨੀਕੀ ਸਿੱਖਿਆ ਦੇ 140 ਦੇ ਕਰੀਬ ਕਾਲਜ ਬੰਦ ਹੋ ਗਏ ਹਨ। ਦੂਜੀ ਤ੍ਰਾਸਦੀ ਇਹ ਹੈ ਕਿ ਜਿਹੜੇ ਕਾਲਜ ਚੱਲ ਰਹੇ ਹਨ ਉਨ੍ਹਾਂ ਵਿੱਚ 55 ਫੀਸਦੀ ਸੀਟਾ ਖਾਲੀ ਰਹਿ ਜਾਂਦੀਆਂ ਹਨ। ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਦਿਨੋ-ਦਿਨ ਘੱਟ ਰਹੀ ਹੈ।ਤਕਨੀਕੀ ਸਿੱਖਿਆ ਦੇ ਕਾਲਜਾਂ ਵਿੱਚ ਖਾਲੀ ਸੀਟਾਂ ਪੰਜਾਬ ਵਿੱਚ ਵਿਦਿਆਰਥੀ ਵਰਗ ਬਾਰਵੀਂ ਕਰਦੇ ਸਾਰ ਹੀ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ ਜਿਸ ਕਰਕੇ ਵੀ ਵਿਦਿਆਰਥੀਆਂ ਦੀ ਵੱਡੀ ਘਾਟ ਪੈਦਾ ਹੋ ਰਹੀ ਹੈ। ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਦੇ ਵੇਰਵਿਆ ਅਨੁਸਾਰ ਪੰਜਾਬ ਵਿੱਚ ਤਕਨੀਕੀ ਸਿੱਖਿਆ ਦੇ ਕਾਲਜਾਂ ਦੀ ਗਿਣਤੀ ਸਿਰਫ਼255 ਰਹਿ ਗਈ ਹੈ ਜਦੋਂ ਕਿ 20119 ਵਿੱਚ 393 ਕਾਲਜ ਸਨ। ਰਿਪੋਰਟ ਮੁਤਾਬਿਕ 2014-15 ਵਿੱਚ ਪੰਜਾਬ ਦੇ ਕਾਲਜਾਂ ਵਿੱਚ 1.44 ਲੱਖ ਸੀਟਾਂ ਸਨ ਜੋ ਹੁਣ ਘੱਟ ਕੇ 71,762 ਰਹਿ ਗਈ ਹੈ ਜੋ ਕਿ ਸਿੱਖਿਆ ਤੰਤਰ ਵਿੱਚ ਆ ਰਹੇ ਨਿਗਾਰ ਦੀ ਤਸਵੀਰ ਪੇਸ਼ ਕਰ ਰਹੀ ਹੈ। ਫਾਰਮੇਸੀ ਦੇ 125 ਕਾਲਜ ਵਿਚੋਂ 43 ਹੀ ਚੱਲ ਰਹੇ 2014-15 ਵਿਚ ਤਕਨੀਕੀ ਕਾਲਜਾਂ ਵਿਚ 70,830 ਵਿਦਿਆਰਥੀ ਦਾਖਲ ਹੋਏ ਸਨ ਅਤੇ ਸਿਰਫ਼ 48 ਫ਼ੀਸਦੀ ਸੀਟਾਂ ਹੀ ਭਰੀਆਂ ਸਨ। ਉਦੋਂ 58,743 ਵਿਦਿਆਰਥੀ ਪਾਸ ਹੋਏ ਸਨ ਅਤੇ ਇਨ੍ਹਾਂ ’ਚੋਂ 20,039 ਦੀ ਪਲੇਸਮੈਂਟ ਹੋ ਗਈ ਸੀ। ਪਿਛਲੇ ਸੱਤ ਸਾਲਾਂ ਵਿਚ ਤਕਨੀਕੀ ਕਾਲਜਾਂ ’ਚੋਂ 2.79 ਲੱਖ ਵਿਦਿਆਰਥੀ ਪਾਸ ਹੋਏ ਹਨ ਜਿਨ੍ਹਾਂ ’ਚੋਂ 1.42 ਲੱਖ ਦੀ ਪਲੇਸਮੈਂਟ ਹੋਈ ਹੈ। ਪੰਜਾਬ ਵਿਚ 2019-20 ਵਿਚ ਫਾਰਮੇਸੀ ਦੇ 125 ਕਾਲਜ ਸਨ ਜਿਨ੍ਹਾਂ ਦੀ ਗਿਣਤੀ ਹੁਣ ਸਿਰਫ਼ 43 ਰਹਿ ਗਈ ਹੈ। ਚਾਰ ਸਾਲਾਂ ਵਿਚ 82 ਫਾਰਮੇਸੀ ਕਾਲਜ ਬੰਦ ਹੋ ਗਏ ਹਨ। ਇਨ੍ਹਾਂ ਸਾਲਾਂ ਵਿਚ ਸੀਟਾਂ ਦੀ ਗਿਣਤੀ ਵੀ 10,127 ਸੀਟਾਂ ਤੋਂ ਘੱਟ ਕੇ 4223 ਰਹਿ ਗਈ ਹੈ। ਤਕਨੀਕੀ ਸਿੱਖਿਆ ਦੇ ਨਾਲ-ਨਾਲ ਆਰਟਸ ਕਾਲਜਾਂ ਦੀ ਗੱਲ ਕਰੀਏ ਤਾਂ ਇਥੇ ਵੀ ਅੰਕੜੇ ਹੈਰਾਨ ਕਰਨ ਵਾਲੇ ਸਾਹਮਣੇ ਆਉਂਦੇ ਹਨ। ਆਰਟਸ ਕਾਲਜਾਂ ਵੀ ਦਿਨੋਂ-ਦਿਨ ਬੰਦ ਹੁੰਦੇ ਜਾ ਰਹੇ ਹਨ।ਵਿਦੇਸ਼ਾਂ ਵੱਲ ਜਾਣ ਦਾ ਰੁਝਾਨਪੰਜਾਬ ਦੇ ਨੌਜਵਾਨਾਂ ਵਿੱਚ ਇਕ ਵੱਡੀ ਦੌੜ ਲੱਗੀ ਹੋਈ ਹੈ ਉਹ ਹੈ ਵਿਦੇਸ਼ਾਂ ਵਿੱਚ ਜਾਣ ਦੀ। ਹਰ ਵਿਦਿਆਰਥੀ 12 ਪਾਸ ਕਰਦਾ ਹੈ ਅਤੇ ਸਟੱਡੀ ਵੀਜ਼ਾ ਉੱਤੇ ਵਿਦੇਸ਼ ਚੱਲ ਜਾਂਦੇ ਹਨ। ਜੇਕਰ ਦਸਵੀਂ ਜਾਂ ਬਾਰਵੀਂ ਕਰਕੇ ਵਿਦੇਸ਼ ਵੱਲ ਨੂੰ ਵਿਦਿਆਰਥੀ ਤੁਰ ਰਹੇ ਹਨ ਫਿਰ ਕਾਲਜਾਂ ਵਿੱਚ ਵਿਦਿਆਰਥੀ ਕਿੱਥੇ ਜਾਣੇ ਹਨ।