ਲਾਇਸੰਸੀ ਹਥਿਆਰਾਂ ਨੂੰ ਲੈ ਕੇ ਵੱਡੀ ਅਪਡੇਟ, 15 ਦਿਨਾਂ 'ਚ ਜਮ੍ਹਾ ਕਰਵਾਉ ਤੀਜਾ ਹਥਿਆਰ
ਐਸ ਏ ਐਸ ਨਗਰ : ਜਿਲ੍ਹੇ ਐਸਏਐਸ ਨਗਰ ਦੇ ਸਮੂਹ ਅਸਲਾ ਲਾਇਸੰਸ ਧਾਰਕਾਂ ਨੂੰ ਮਿਤੀ 08/09/2020 ਰਾਹੀਂ ਨੋਟਿਸ ਜਾਰੀ ਕਰਕੇ ਸੂਚਿਤ ਕੀਤਾ ਗਿਆ ਸੀ ਕਿ (Arms Act, 1959 by the arms (Amendment Act,2019) ਦੇ ਸੈਕਸ਼ਨ 3 ਵਿੱਚ ਕੀਤੀ ਗਈ ਸੋਧ ਅਨੁਸਾਰ ਹੁਣ ਹਰ ਅਸਲਾ ਲਾਇਸੰਸ ਨੂੰ ਕੇਵਲ ਦੋ ਹਥਿਆਰ ਰੱਖਣ ਦੀ ਆਗਿਆ ਹੋਵੇਗੀ ਅਤੇ ਜਿਸ ਲਾਇਸੈਂਸ ਹੋਲਡਰ ਵਲੋਂ ਆਪਣੇ ਲਾਇਸੰਸ ਤੇ 03 ਹਥਿਆਰ ਦਰਜ ਕਰਵਾਏ ਹਨ, ਉਹਨਾਂ ਨੂੰ ਤੀਸਰਾ ਹਥਿਆਰ ਡਲੀਟ/ਕੈਂਸਲ ਕਰਨ ਲਈ ਵੀ ਹਦਾਇਤ ਕੀਤੀ ਗਈ ਸੀ।
ਜ਼ਿਲ੍ਹਾ ਮੈਜਿਸਟ੍ਰੇਟ ਅਮਿਤ ਤਲਵਾਰਵੱਲੋਂ ਦੱਸਿਆ ਗਿਆ ਕਿ ਜਿਲ੍ਹਾ ਐਸ.ਏ.ਐਸ.ਨਗਰ ਵਿਖੇ 54 ਲਾਇਸੰਸ ਧਾਰਕ ਅਜਿਹੇ ਹਨ,ਜਿਹਨਾਂ ਨੇ ਅਜੇ ਵੀ ਆਪਣੇ ਲਾਇਸੰਸ ਤੋਂ ਤੀਸਰਾ ਹਥਿਆਰ ਡਲੀਟ ਥਾਣੇ ਵਿੱਚ ਜਮਾਂ ਨਹੀਂ ਕਰਾਇਆ ਗਿਆ। ਇਸ ਸਬੰਧੀ (Arms Act. 1959 by the arms (Amendment Act,2019) ਦੇ ਸੈਕਸ਼ਨ 3 ਵਿੱਚ ਕੀਤੀ ਗਈ ਸੋਧ ਅਨੁਸਾਰ ਇਸ ਜਿਲ੍ਹੇ ਦੇ ਲਾਇਸੰਸ ਧਾਰਕ ਅਤੇ ਬਾਹਰਲੇ ਜਿਲ੍ਹਿਆਂ/ਰਾਜਾਂ ਤੋਂ ਇਸ ਜਿਲ੍ਹੇ ਵਿੱਚ ਪਤਾ ਤਬਦੀਲ ਕਰਵਾ ਕੇ ਆਏ ਲਾਇਸੰਸ ਧਾਰਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਪ੍ਰੈਸ ਨੋਟ ਦੇ ਜਾਰੀ ਹੋਣ ਦੇ 15 ਦਿਨਾਂ ਦੇ ਅੰਦਰ-ਅੰਦਰ ਆਪਣਾ ਹਥਿਆਰ ਡਲੀਟ ਅਤੇ ਸਬੰਧਤ ਥਾਣੇ ਵਿੱਚ ਜਮ੍ਹਾਂ ਕਰਵਾਉਣ।ਇਹਨਾਂ ਹੁਕਮਾਂ ਦੀ ਅਣਦੇਖੀ ਜਾਂ ਉਲੰਘਣਾ ਕਰਨ ਵਾਲੇ ਅਸਲਾ ਲਾਇਸੰਸ ਧਾਰਕ ਦੇ ਵਿਰੁੱਧ Arms Act. 1959 ਦੇ ਸੈਕਸ਼ਨ 17(3) ਤਹਿਤ ਅਸਲਾ ਲਾਇਸੰਸ ਕੌਂਸਲ/ਮੁਅੱਤਲ ਕਰਨ ਸਬੰਧੀ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ।
- PTC NEWS