Senior BJP Leader Manoranjan Kalia ਦੇ ਘਰ ਹਮਲਾ ਮਾਮਲੇ ’ਚ ਵੱਡਾ ਖੁਲਾਸਾ; ਪਾਕਿਸਤਾਨ ਦੀ ISI ਨਾਲ ਜੁੜੇ ਤਾਰ, ਇਨ੍ਹਾਂ ਗੈਂਗਸਟਰਾਂ ਦੀ ਵੀ ਸ਼ਮੂਲੀਅਤ
Senior BJP Leader Manoranjan Kalia : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ 'ਤੇ ਬੀਤੀ ਰਾਤ ਹਮਲਾ ਹੋਇਆ ਸੀ। ਇਸ ਹਮਲੇ ਮਾਮਲੇ ਨੂੰ ਪੁਲਿਸ ਨੇ ਟਰੈਸ ਕਰ ਲਿਆ ਹੈ ਅਤੇ ਮਾਮਲੇ ’ਚ ਸ਼ਾਮਲ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਮਾਮਲੇ ਸਬੰਧੀ ਹੈਰਾਨੀਜਨਕ ਖੁਲਾਸਾ ਕਰਦੇ ਹੋਏ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ 12 ਘੰਟਿਆਂ ਦੇ ਅੰਦਰ ਮੁਲਜ਼ਮਾਂ ਨੂੰ ਪੁਲਿਸ ਨੇ ਟ੍ਰੇਸ ਕੀਤਾ ਹੈ। 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਾਕਿਸਤਾਨ ਦੀ ਆਈਐਸਆਈ ਵੱਲੋਂ ਸਾਜਿਸ਼ ਰਚੀ ਗਈ ਸੀ। ਇਨ੍ਹਾਂ ਨਹੀਂ ਡੀਜੀਪੀ ਨੇ ਦੱਸਿਆ ਕਿ ਲਾਰੈਂਸ ਤੇ ਸ਼ਹਿਜਾਦ ਭੱਟੀ ਵੱਲੋਂ ਸਾਜਿਸ਼ ਰਚੀ ਗਈ ਸੀ। ਹਮਲੇ ਮਾਮਲੇ ’ਚ ਇਸਤੇਮਾਲ ਕੀਤਾ ਗਿਆ ਈ ਰਿਕਸ਼ੇ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ।
ਦੱਸ ਦਈਏ ਕਿ ਈ-ਰਿਕਸ਼ਾ ਵਿੱਚ ਆਏ ਕੁਝ ਲੋਕਾਂ ਨੇ ਉਸਦੇ ਘਰ ਵਿੱਚ ਗ੍ਰਨੇਡ ਸੁੱਟਿਆ, ਜਿਸ ਨਾਲ ਇੱਕ ਜ਼ੋਰਦਾਰ ਧਮਾਕਾ ਹੋਇਆ। ਹਮਲੇ ਸਮੇਂ ਸਾਬਕਾ ਮੰਤਰੀ ਆਪਣੇ ਘਰ ਵਿੱਚ ਸੌਂ ਰਹੇ ਸਨ। ਉਨ੍ਹਾਂ ਦੇ ਨਾਲ ਘਰ ਵਿੱਚ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਫਿਲਹਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪਰ ਇਸ ਹਮਲੇ ਦੇ ਮਗਰੋਂ ਪੰਜਾਬ ਦੀ ਮਾਨ ਸਰਕਾਰ ਮੁੜ ਤੋਂ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਈ ਹੈ।
ਇਹ ਵੀ ਪੜ੍ਹੋ : jagjit Singh Dallewal Health : ਮਰਨ ਵਰਤ ਤੋੜਣ ਮਗਰੋਂ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਨਾਸਾਜ; ਹਸਪਤਾਲ ’ਚ ਚੱਲ ਰਿਹਾ ਇਲਾਜ
- PTC NEWS