Chandigarh Bomb Blast ਮਾਮਲੇ ’ਚ ਵੱਡੀ ਅਪਡੇਟ, ਮੁਲਜ਼ਮ ਦੀ ਲੋਕੇਸ਼ਨ ਹੋਈ ਟ੍ਰੇਸ; ਮੁਹਾਲੀ ਪਹੁੰਚ ਹੋਇਆ ਗਾਇਬ
Chandigarh Bomb Blast : ਚੰਡੀਗੜ੍ਹ ਦੇ ਸੈਕਟਰ-24 ਸਥਿਤ 2 ਕਲੱਬਾਂ ਦੇ ਬਾਹਰ ਬੰਬ ਧਮਾਕਾ ਕਰਨ ਵਾਲੇ ਮੁਲਜ਼ਮ ਦਾ ਇੱਕ ਹੋਰ ਸੀਸੀਟੀਵੀ ਸਾਹਮਣੇ ਆਇਆ ਹੈ। ਮੁਲਜ਼ਮ ਏਅਰਪੋਰਟ ਰੋਡ ਨੇੜੇ ਇੱਕ ਮਾਲ ਅਤੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਬਾਇਕ ’ਤੇ ਸਵਾਰ ਹੋ ਕੇ ਜਾਂਦੇ ਹੋਏ ਕੈਦ ਹੋਏ ਹਨ। ਪੁਲਿਸ ਨੇ ਮੁਲਜ਼ਮਾਂ ਦਾ ਚੰਡੀਗੜ੍ਹ ਤੋਂ ਮੁਹਾਲੀ ਤੱਕ ਪਿੱਛਾ ਕੀਤਾ ਅਤੇ ਪਟਿਆਲਾ ਰੋਡ ’ਤੇ ਸਥਿਤ ਟੋਲ ਪਲਾਜ਼ਾ ’ਤੇ ਪੁੱਜੀ।
ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮ ਮੁਹਾਲੀ ਜਾਣ ਤੋਂ ਬਾਅਦ ਗਾਇਬ ਹੋ ਗਏ, ਹਾਲਾਂਕਿ ਪੁਲਿਸ ਲਗਾਤਾਰ ਮੁਹਾਲੀ ਅਤੇ ਆਲੇ-ਦੁਆਲੇ ਦੇ ਕੈਮਰਿਆਂ ਨੂੰ ਸਕੈਨ ਕਰਨ 'ਚ ਲੱਗੀ ਹੋਈ ਹੈ। ਇਹ ਵੀ ਚਰਚਾ ਹੈ ਕਿ ਉਕਤ ਮੁਲਜ਼ਮਾਂ ਨੂੰ ਪੂਰੇ ਰਸਤਿਆਂ ਦਾ ਪਤਾ ਸੀ ਅਤੇ ਉਹ ਪੂਰੀ ਯੋਜਨਾ ਬਣਾ ਕੇ ਆਏ ਸਨ।
ਅਪਰਾਧ ਸ਼ਾਖਾ ਕਲੱਬ ਸੰਚਾਲਕਾਂ ਅਤੇ ਕਲੱਬ ਬਾਊਂਸਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਇਸ ਮਾਮਲੇ ਨੂੰ ਫਿਰੌਤੀ ਨਾਲ ਜੋੜ ਕੇ ਵੀ ਦੇਖ ਰਹੀ ਹੈ ਕਿਉਂਕਿ ਕਈ ਕਲੱਬ ਮਾਲਕਾਂ ਨੂੰ ਫਿਰੌਤੀ ਦੀਆਂ ਕਾਲਾਂ ਆਈਆਂ ਹਨ। ਇਸ ਮਾਮਲੇ ਵਿੱਚ ਵੀ ਗੈਂਗਸਟਰ ਗੋਲਡੀ ਬਰਾੜ ਵੱਲੋਂ ਪੋਸਟ ਵਿੱਚ ਕਿਹਾ ਗਿਆ ਹੈ ਕਿ ਇਹ ਹਮਲਾ ਪ੍ਰੋਟੈਕਸ਼ਨ ਮਨੀ ਨਾ ਦੇਣ ਕਾਰਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Joginder Pal Jain Death : ਨਹੀਂ ਰਹੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ, ਲੰਬੇ ਸਮੇਂ ਤੋਂ ਚੱਲ ਰਹੇ ਸੀ ਬੀਮਾਰ
- PTC NEWS