ਹਥਿਆਰਾਂ 'ਤੇ ਪਾਬੰਦੀ ਮਗਰੋਂ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ
ਮਾਨਸਾ : ਪੰਜਾਬ ਸਰਕਾਰ ਵੱਲੋਂ ਹਥਿਆਰਾਂ ਦੀ ਸਮੀਖਿਆ ਕਰਨ ਦੇ ਹੁਕਮ ਦੇ ਨਾਲ ਹੀ ਹਥਿਆਰਾਂ ਦੀ ਪ੍ਰਦਰਸ਼ਨੀ ਉੱਤੇ ਰੋਕ ਲਗਾਈ ਹੈ। ਇਸ ਨੂੰ ਲੈ ਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਥਿਆਰਾਂ ਦੇ ਮਾਮਲੇ ’ਚ ਸਖ਼ਤੀ ਕੀਤੀ ਗਈ ਹੈ, ਇਹ ਚੰਗੀ ਗੱਲ ਹੈ ਅਤੇ ਸਵਾਗਤ ਕਰਦੇ ਹਾਂ। ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਜੇਕਰ ਸਖਤਾਈ ਕੀਤੀ ਜਾਵੇ ਪਰ ਇਸ ਸਖਤਾਈ ਨਾਲ ਉਹ ਨਤੀਜੇ ਨਹੀਂ ਮਿਲਣੇ ਜਿਹੜੇ ਉਹ ਚਾਹੁੰਦੇ ਹਨ। ਬਲਕੌਰ ਸਿੰਘ ਨੇ ਕਿਹਾ ਹੈ ਕਿ ਇਨਸਾਫ਼ ਦੀ ਉਡੀਕ ਕਰ ਰਹੇ ਹਾਂ।
ਉਨ੍ਹਾਂ ਨੇ ਅੱਗੇ ਕਿਹਾ ਕਿ ਗੀਤਾਂ ’ਚ ਹਥਿਆਰਾਂ ‘ਤੇ ਰੋਕ ਦੀ ਗੱਲ ਕਰ ਰਹੇ ਹਨ , ਗੀਤ ਗਾ ਦੇਣਾ ਹੀ ਨਹੀਂ ਪਰ ਮੈਂ ਅਜਿਹੇ ਕਲਾਕਾਰਾਂ ਨੂੰ ਜਾਣਦਾ ਹਾਂ, ਜਿਨ੍ਹਾਂ ਨੇ ਲਾਰੈਂਸ ਵਰਗਿਆਂ ਨੂੰ ਆਪਣਾ ਭਰਾ ਕਿਹਾ ਹੈ। ਉਹ ਜੇਲ੍ਹ ’ਚ ਅਖਾੜਾ ਲਗਾ ਕੇ ਆਏ ਹਨ। ਉਨ੍ਹਾਂ ਕਿਹਾ ਕਿ ਸੀਐਮ ਮਾਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਅਤੇ ਇਕ ਚੈਟ ਦੇਵਾਂਗਾ ਜਿਸ ਵਿਚ ਕਲਾਕਾਰ ਚੈਟ ਕਰ ਰਿਹਾ ਹੈ ਕਿ ਉਹ ਲਾਰੈਂਸ ਨੂੰ ਮਿਲ ਕੇ ਆ ਰਿਹਾ ਹੈ। ਜੇਕਰ ਉਸ ਨੂੰ ਸਰਕਾਰ ਫੜ੍ਹੇਗੀ ਤਾਂ ਉਸ ਦਾ ਸਵਾਗਤ ਕਰਾਂਗਾ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਮੁਲਜ਼ਮਾਂ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਲਾਇਸੰਸੀ ਅਸਲੇ ਦੀ ਨੁਮਾਇਸ਼ ਹੀ ਕਰਨੀ ਮਾੜੀ ਹੈ ਪਰ ਆਪਣੀ ਸੁਰੱਖਿਆ ਲਈ ਰੱਖਿਆ ਜਾਂਦਾ ਹੈ ਤਾਂ ਕੋਈ ਨੁਕਸਾਨ ਵਾਲੀ ਗੱਲ ਨਹੀਂ। ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਅੱਜ ਹਥਿਆਰਾਂ ਦੀ ਸਮੀਖਿਆ ਕਰਨ ਦੇ ਹੁਕਮ ਦਿੱਤੇ ਗਏ ਹਨ।
- PTC NEWS