ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਇਕ ਵੱਡਾ ਖੁਲਾਸਾ ਹੋਇਆ ਹੈ। ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਤਫ਼ਤੀਸ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਪਹਿਲਾ ਕੰਟਰੈਕਟ ਤਿਹਾੜ ਜੇਲ੍ਹ ਵਿੱਚ ਬੰਦਾ ਹਾਸ਼ਿਮ ਬਾਬਾ ਨੂੰ ਦਿੱਤਾ ਸੀ ਪਰ ਹਾਸ਼ਿਮ ਬਾਬਾ ਨੇ ਅੱਗੇ ਆਪਣੇ ਗੁਰਗੇ ਸ਼ਾਹਰੁਖ਼ ਨੂੰ ਕਤਲ ਕਾਂਡ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਸੌਂਪੀ ਸੀ।ਸ਼ਾਹਰੁਖ਼ ਵੱਲੋਂ ਕਤਲ ਦੀ ਵਿਊਂਤ ਬਣਾਈ ਜਾ ਰਹੀ ਸੀ ਉਸ ਤੋਂ ਅਹਿਮ ਪਹਿਲਾਂ ਦਿੱਲੀ ਪੁਲਿਸ ਨੇ ਸ਼ਾਹਰੁਖ਼ ਨੂੰ ਗ੍ਰਿਫ਼ਤਾਰ ਕਰ ਲਿਆ। ਜਿਸ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਕਤਲ ਕਾਂਡ ਨੂੰ ਅੰਜ਼ਾਮ ਦਿੱਤਾ ਗਿਆ ।ਹੁਣ ਸੀਆਈਏ ਸਟਾਫ਼ ਮੋਹਾਲੀ ਵੱਲੋਂ ਹਾਸ਼ਿਮ ਬਾਬਾ ਨੂੰ ਪ੍ਰੋਡਕਸ਼ਨ ਵਾਰੰਟ ਉੱਤੇ ਲਿਆ ਕੇ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਇਸ ਤੋਂ ਮਾਮਲੇ ਵਿੱਚ ਹੋਰ ਖੁਲਾਸੇ ਹੋ ਸਕਦੇ ਹਨ।