ਕੁੱਲ੍ਹੜ ਪੀਜ਼ਾ ਮਾਮਲੇ ਦੀ FIR 'ਚ ਵੱਡਾ ਖ਼ੁਲਾਸਾ; ਕਿਹਾ - 'ਕੰਮ ਤੋਂ ਕੱਢੇ ਜਾਣ ਦਾ ਕੁੜੀ ਨੇ ਲਿਆ ਬਦਲਾ'
Kuladh Pizza Viral Video Case: ਜਲੰਧਰ ਦੇ ਕੁੱਲ੍ਹੜ ਪੀਜ਼ਾ ਜੋੜੇ ਦੀ ਇਤਰਾਜ਼ਯੋਗ ਵੀਡੀਓ ਮਾਮਲੇ 'ਚ FIR ਦੀ ਕਾਪੀ ਸਾਹਮਣੇ ਆਈ ਹੈ। ਇਸ ਮਾਮਲੇ 'ਚ ਪੀੜਤ ਸਹਿਜ ਅਰੋੜਾ ਅਤੇ ਉਸ ਦੀ ਪਤਨੀ ਦੀ ਬਜਾਏ ਉਨ੍ਹਾਂ ਦੀ ਭੈਣ ਨੇ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। FIR 'ਚ ਕੁੱਲ੍ਹੜ ਪੀਜ਼ਾ ਵਾਲਿਆਂ ਦੀ ਦੁਕਾਨ 'ਤੇ ਕੰਮ ਕਰਨ ਵਾਲੀ ਲੜਕੀ ਨੇਹਾ (ਨਾਮ ਬਦਲਾ ਹੋਇਆ) 'ਤੇ ਬਲੈਕਮੇਲ ਕਰਨ ਅਤੇ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਦਾ ਇਲਜ਼ਾਮ ਲਗਾਇਆ ਹੈ।
ਫਰਜ਼ੀ ਆਈ.ਡੀ. ਬਣਾ ਕੀਤੀ ਵੀਡੀਓ ਵਾਇਰਲ
FIR ਵਿਚ ਕਿਹਾ ਹੈ ਕਿ ਨੇਹਾ (ਨਾਮ ਬਦਲਾ ਹੋਇਆ) ਸਹਿਜ ਨਾਲ ਕੰਮ ਕਰਦੀ ਸੀ ਪਰ ਉਹ ਉਥੇ ਨਕਦੀ ਦੀ ਦੁਰਵਰਤੋਂ ਕਰਦੀ ਫੜੀ ਗਈ। ਜਿਸ 'ਤੇ ਸਹਿਜ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ। ਬਦਲਾ ਲੈਣ ਲਈ ਉਸ ਨੇ ਅਸ਼ਲੀਲ ਵੀਡੀਓ ਨੂੰ ਲੈ ਕੇ ਪਹਿਲਾਂ ਸ਼ਿਕਾਇਤਕਰਤਾ ਦੇ ਭਰਾ ਧਮਕਾਇਆ ਅਤੇ ਪੈਸਿਆਂ ਦੀ ਮੰਗ ਕੀਤੀ। ਜਦੋਂ ਪੈਸੇ ਨਾ ਮਿਲੇ ਤਾਂ ਮੁਲਜ਼ਮ ਨੇ ਦੋਸਤਾਂ ਨਾਲ ਮਿਲ ਕੇ ਫਰਜ਼ੀ ਆਈ.ਡੀ. ਬਣਾ ਕੇ ਵੀਡੀਓ ਵਾਇਰਲ ਕਰ ਦਿੱਤੀ।
ਨੇਹਾ ਨਾਲ ਹੋਰ ਲੋਕ ਵੀ ਸ਼ਾਮਲ
ਸਹਿਜ ਦੀ ਭੈਣ ਨੇ ਆਪਣੀ ਸ਼ਿਕਾਇਤ (FIR) 'ਚ ਇਲਜ਼ਾਮ ਲਾਇਆ ਕਿ ਇਹ ਸਾਰਾ ਕੰਮ ਨੇਹਾ ਨੇ ਇਕੱਲੇ ਨਹੀਂ ਕੀਤਾ ਸਗੋਂ ਉਸ ਨਾਲ ਕੁਝ ਹੋਰ ਲੋਕ ਵੀ ਸ਼ਾਮਲ ਹਨ। ਉਸ ਨੇ ਕਿਹਾ ਕਿ ਤਨੀਸ਼ਾ ਦੀ ਇਸ ਤਰ੍ਹਾਂ ਦੀ ਗਤੀਵਿਧੀ ਨਾਲ ਉਨ੍ਹਾਂ ਦੇ ਪਰਿਵਾਰ ਦੇ ਮਾਣ-ਸਨਮਾਨ ਨੂੰ ਠੇਸ ਪੁੱਜੀ ਹੈ।
ਸਿਆਸੀ ਦਬਾਅ ਪਾਉਣ ਦੇ ਲਗਾਏ ਇਲਜ਼ਾਮ
ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁੱਲੜ੍ਹ ਪੀਜ਼ਾ ਜੋੜਾ ਸਦਮੇ ’ਚ ਹੈ। ਪੀੜਤ ਸਹਿਜ ਅਰੋੜਾ ਵੱਲੋਂ ਸੋਸ਼ਲ ਮੀਡੀਆ ’ਤੇ ਲੋਕਾਂ ਅਤੇ ਮੀਡੀਆ ਅਦਾਰਿਆਂ ਨੂੰ ਅਪੀਲ ਕੀਤੀ ਗਈ ਹੈ। ਜਿਸ ’ਚ ਉਸ ਨੇ ਉਨ੍ਹਾਂ ਦਾ ਸਾਥ ਦੇਣ ਅਤੇ ਇਨਸਾਫ ਦੀ ਗੱਲ ਆਖੀ ਹੈ। ਉਸਨੇ ਆਪਣੇ ਇੰਸਟਾਗ੍ਰਾਮ ਆਈ.ਡੀ. ’ਤੇ ਲਿਖਿਆ, "ਮੇਰੀ ਹਿੰਮਤ ਨਹੀਂ ਪੈਂਦੀ ਨਾ ਹੀ ਇਸ ਤਰ੍ਹਾਂ ਦੀ ਸਥਿਤੀ ਹੈ ਕਿ ਵਾਰ ਵਾਰ ਵੀਡੀਓ ਬਣਾਵਾ ਜਾਂ ਇੰਟਰਵਿਊ ਦੇਵਾਂ। ਕਿਸੇ ਦੇ ਵੀ ਬਿਨ੍ਹਾਂ ਸਬੂਤਾਂ ਤੋਂ ਦਿੱਤੇ ਫੇਕ ਬਿਆਨ ਕਾਰਨ ਉਨ੍ਹਾਂ ਦੇ ਅਕਸ ਨੂੰ ਨਾ ਖਰਾਬ ਕੀਤਾ ਜਾਵੇ।"
ਸਹਿਜ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ’ਤੇ ਸਿਆਸੀ ਦਬਾਅ ਪਾ ਹੇਠ ਰਾਜ਼ੀਨਾਮੇ ਨੂੰ ਕਿਹਾ ਜਾ ਰਿਹਾ ਹੈ। ਰਾਜ਼ੀਨਾਮੇ ਨੂੰ ਮਨ੍ਹਾ ਕਰਨ ਕਰਕੇ ਉਨ੍ਹਾਂ ਦੇ ਖਿਲਾਫ ਬਿਆਨ ਬਾਜ਼ੀ ਕੀਤੀ ਜਾ ਰਹੀ ਹੈ। ਸਹਿਜ ਦਾ ਕਹਿਣਾ ਕਿ ਉਸ ਕੋਲ ਪੂਰੇ ਸਬੂਤ ਹਨ। ਉਸਦਾ ਕਹਿਣਾ ਕਿ ਉਸ ਕੋਲ ਕੋਈ ਸਿਆਸੀ ਸਾਥ ਨਹੀਂ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ....
ਅਦਾਕਾਰ-ਗਾਇਕ ਐਮੀ ਵਿਰਕ ਦੀ ਸਟੇਜ ਤੋਂ ਅਪੀਲ
ਵਾਇਰਲ ਹੋਈ ਇਤਰਾਜ਼ਯੋਗ ਵੀਡੀਓ ਨੂੰ ਲੈ ਕੇ ਹੁਣ ਗਾਇਕ-ਅਦਾਕਾਰ ਐਮੀ ਵਿਰਕ ਵੀ ਸਾਹਮਣੇ ਆਏ ਹਨ। ਆਪਣੇ ਇੱਕ ਸਟੇਜ ਸ਼ੋਅ ਦੌਰਾਨ ਐਮੀ ਨੇ ਲੋਕਾਂ ਨੂੰ ਇਤਰਾਜ਼ਯੋਗ ਵੀਡੀਓ ਡਿਲੀਟ ਕਰਨ ਦੀ ਅਪੀਲ ਕੀਤੀ। ਐਮੀ ਨੇ ਕਿਹਾ , "ਉਨ੍ਹਾਂ ਦੇ ਘਰ ਹੁਣੇ-ਹੁਣੇ ਬੱਚੇ ਨੇ ਜਨਮ ਲਿਆ ਹੈ। ਗਲਤੀਆਂ ਤਾਂ ਹਰ ਇਨਸਾਨ ਤੋਂ ਹੁੰਦੀਆਂ ਹਨ। ਭੁੱਲ ਜਾਓ, ਕਿਸੇ ਨੂੰ ਮਰਨ ਲਈ ਮਜ਼ਬੂਰ ਨਾ ਕਰੋ, ਕੀ ਫਾਇਦਾ ਜੇ ਬਾਅਦ ਵਿੱਚ ਦੁਬਾਰਾ 'ਵਾਹਿਗੁਰੂ-ਵਾਹਿਗੁਰੂ' ਲਿਖਣਾ ਪਵੇ।"
ਗ੍ਰਿਫ਼ਤਾਰ ਕੁੜੀ ਦੇ ਪਰਿਵਾਰ ਵੱਲੋਂ ਵੱਡਾ ਖ਼ੁਲਾਸਾ
ਇਸ ਮਾਮਲੇ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੁੜੀ ਦੇ ਪਰਿਵਾਰ ਵਾਲੇ ਵੀ ਕੈਮਰੇ ਸਾਹਮਣੇ ਆ ਗਏ ਹਨ। ਮਾਮਲੇ ਸਬੰਧੀ ਗ੍ਰਿਫ਼ਤਾਰ ਕੀਤੀ ਕੁੜੀ ਦੀ ਮਾਸੀ ਨੇ ਵੀ ਮੀਡੀਆ ਸਾਹਮਣੇ ਆ ਕੇ ਸਹਿਜ ਅਰੋੜਾ 'ਤੇ ਹੀ ਫੋਨ ਨਾਲ ਛੇੜਛਾੜ ਦੇ ਇਲਜ਼ਾਮ ਲਾਏ ਹਨ। ਉਸਨੇ ਕਿਹਾ ਕਿ, "ਇਸ ਮਾਮਲੇ 'ਚ ਸਾਡੀ ਕੁੜੀ ਦੀ ਕੋਈ ਗਲਤੀ ਨਹੀਂ ਹੈ ਅਤੇ ਉਹ ਬੇਕਸੂਰ ਹੈ।" ਕੁੜੀ ਦੀ ਮਾਸੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੁੜੀ ਖਾਲਸਾ ਕਾਲਜ ਦੀ ਵਿਦਿਆਰਥਣ ਹੈ ਅਤੇ ਉਸਨੇ ਮਹਿਜ਼ ਇੱਕ ਮਹੀਨੇ ਕੁੱਲ੍ਹੜ ਪੀਜ਼ਾ ਵਾਲਿਆਂ ਕੋਲ ਕੰਮ ਕੀਤਾ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਉਸ ਦੌਰਾਨ ਇੱਕ ਪੂਰੇ ਦਿਨ ਫੋਨ ਸਹਿਜ ਅਰੋੜਾ ਦੇ ਕੋਲ ਰਿਹਾ ਸੀ। ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਮਨ੍ਹਾ ਕਰਨ ਦੇ ਬਾਵਜੂਦ ਸਹਿਜ ਅਰੋੜਾ ਨੇ ਸਾਰਾ ਦਿਨ ਫੋਨ ਆਪਣੇ ਕੋਲ ਰੱਖਿਆ। " ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ....
- PTC NEWS