Lawrence Bishnoi Jail Interview Case ਨਾਲ ਜੁੜੀ ਵੱਡੀ ਖ਼ਬਰ; 6 ਪੁਲਿਸ ਮੁਲਾਜ਼ਮਾਂ ਦਾ ਹੋਵੇਗਾ ਪੋਲੀਗ੍ਰਾਫੀ ਟੈਸਟ
Lawrence Bishnoi Jail Interview Case : ਗੈਂਗਸਟਰ ਲਾਰੈਂਸ ਬਿਸ਼ਨੋਈ ਜੇਲ੍ਹ ਇੰਟਰਵਿਊ ਮਾਮਲੇ ਵਿੱਚ 6 ਪੁਲਿਸ ਅਧਿਕਾਰੀਆਂ ਦਾ ਪੋਲੀਗ੍ਰਾਫ ਟੈਸਟ ਕੀਤਾ ਜਾਵੇਗਾ। ਮੁਲਾਜ਼ਮਾਂ ਦਾ ਪੋਲੀਗ੍ਰਾਫ ਟੈਸਟ ਕਰਵਾਉਣ ਲਈ ਮੁਹਾਲੀ ਫਸਟ ਕਲਾਸ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਨੂੰ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਿਕ 1 ਏਐਸਆਈ ਅਤੇ 5 ਕਾਂਸਟੇਬਲਾਂ ਦਾ ਪੋਲੀਗ੍ਰਾੁਫੀ ਟੈਸਟ ਕਰਵਾਇਆ ਜਾਵੇਗਾ। ਦੱਸ ਦਈਏ ਕਿ ਕਰਮਚਾਰੀਆਂ ਦਾ ਪੋਲੀਗ੍ਰਾਫ ਟੈਸਟ ਇਸ ਹਫ਼ਤੇ ਕੀਤਾ ਜਾਵੇਗਾ। ਏਜੀਡੀਪੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੀਲਭ ਕਿਸ਼ੋਰ ਸਰਕਾਰੀ ਵਕੀਲ ਦੇ ਨਾਲ ਮੁਹਾਲੀ ਅਦਾਲਤ ਵਿੱਚ ਪੇਸ਼ ਹੋਏ। ਸਬ ਇੰਸਪੈਕਟਰ ਜਗਤਪਾਲ ਜੱਗੂ, ਏਐਸਆਈ ਮੁਖਤਿਆਰ ਸਿੰਘ, ਕਾਂਸਟੇਬਲ ਸਿਮਰਨਜੀਤ ਸਿੰਘ, ਕਾਂਸਟੇਬਲ ਹਰਪ੍ਰੀਤ ਸਿੰਘ, ਕਾਂਸਟੇਬਲ ਬਲਵਿੰਦਰ ਸਿੰਘ, ਕਾਂਸਟੇਬਲ ਸਤਨਾਮ ਸਿੰਘ, ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦਾ ਪੋਲੀਗ੍ਰਾਫ ਟੈਸਟ ਕਰਵਾਉਣ ਦੀ ਇਜਾਜ਼ਤ ਮੰਗੀ ਗਈ ਸੀ।
ਕੀ ਹੁੰਦਾ ਹੈ ਪੋਲੀਗ੍ਰਾਫ ਟੈਸਟ?
ਪੋਲੀਗ੍ਰਾਫ ਟੈਸਟ ਨੂੰ ਲਾਈ ਡਿਟੈਕਟਰ ਟੈਸਟ ਵੀ ਕਿਹਾ ਜਾਂਦਾ ਹੈ। ਇਹ ਇੱਕ ਅਜਿਹਾ ਯੰਤਰ ਹੈ ਜੋ ਸਵਾਲ ਪੁੱਛੇ ਜਾਣ 'ਤੇ ਕਿਸੇ ਵਿਅਕਤੀ ਦੇ ਸਰੀਰਕ ਪ੍ਰਤੀਕਰਮਾਂ ਨੂੰ ਮਾਪਦਾ ਹੈ, ਅਤੇ ਦਿਲ ਦੀ ਧੜਕਣ, ਬਲੱਡ ਪ੍ਰੈਸ਼ਰ, ਸਾਹ ਲੈਣ ਅਤੇ ਚਮੜੀ ਦੀ ਚਾਲਕਤਾ ਵਰਗੇ ਸੂਚਕਾਂ ਨੂੰ ਰਿਕਾਰਡ ਕਰਦਾ ਹੈ, ਜੋ ਕਥਿਤ ਤੌਰ 'ਤੇ ਉਦੋਂ ਬਦਲ ਜਾਂਦੇ ਹਨ ਜਦੋਂ ਕੋਈ ਵਿਅਕਤੀ ਝੂਠ ਬੋਲਦਾ ਹੈ। ਇਹ ਆਮ ਤੌਰ 'ਤੇ ਅਪਰਾਧਾਂ ਦੀ ਜਾਂਚ ਕਰਨ ਲਈ ਵਰਤਿਆ ਜਾਂਦਾ ਹੈ।
ਇਹ ਵੀ ਪੜ੍ਹੋ : Chandigarh ’ਚ 17 ਸਾਲਾ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ; ਚਾਰ ਸਾਲਾਂ ਤੱਕ ਸਰੀਰਕ ਸ਼ੋਸ਼ਣ ਦਾ ਹੁੰਦੀ ਰਹੀ ਸ਼ਿਕਾਰ
- PTC NEWS