Wed, Sep 25, 2024
Whatsapp

SBI PO Notification 2024 : ਗ੍ਰੈਜੂਏਸ਼ਨ ਪਾਸ ਕਰ ਚੁੱਕੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ, SBI ਬੈਂਕ ਪੀਓ ਦੀਆਂ ਅਸਾਮੀਆਂ ਲਈ ਜਲਦੀ ਹੀ ਜਾਰੀ ਕਰ ਸਕਦੈ ਨੋਟੀਫਿਕੇਸ਼ਨ !

SBI ਬੈਂਕ PO ਦੀਆਂ ਅਸਾਮੀਆਂ ਲਈ ਭਰਤੀ ਕਰਦਾ ਹੈ। ਇਸ ਭਰਤੀ ਲਈ ਨੋਟੀਫਿਕੇਸ਼ਨ SBI ਜਲਦੀ ਹੀ ਜਾਰੀ ਕਰ ਸਕਦਾ ਹੈ। ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਇਸ ਭਰਤੀ ਲਈ ਅਰਜ਼ੀ ਪ੍ਰਕਿਰਿਆ ਵੀ ਸ਼ੁਰੂ ਹੋ ਜਾਵੇਗੀ। ਪੜ੍ਹੋ ਪੂਰੀ ਖਬਰ...

Reported by:  PTC News Desk  Edited by:  Dhalwinder Sandhu -- September 25th 2024 07:21 PM
SBI PO Notification 2024 : ਗ੍ਰੈਜੂਏਸ਼ਨ ਪਾਸ ਕਰ ਚੁੱਕੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ, SBI ਬੈਂਕ ਪੀਓ ਦੀਆਂ ਅਸਾਮੀਆਂ ਲਈ ਜਲਦੀ ਹੀ ਜਾਰੀ ਕਰ ਸਕਦੈ ਨੋਟੀਫਿਕੇਸ਼ਨ !

SBI PO Notification 2024 : ਗ੍ਰੈਜੂਏਸ਼ਨ ਪਾਸ ਕਰ ਚੁੱਕੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ, SBI ਬੈਂਕ ਪੀਓ ਦੀਆਂ ਅਸਾਮੀਆਂ ਲਈ ਜਲਦੀ ਹੀ ਜਾਰੀ ਕਰ ਸਕਦੈ ਨੋਟੀਫਿਕੇਸ਼ਨ !

SBI PO Notification 2024 : ਇਸ ਗੱਲ ਤੋਂ ਸ਼ਾਇਦ ਹੀ ਕੋਈ ਅਣਜਾਣ ਹੋਵੇਗਾ ਕਿ ਹਰ ਸਾਲ ਭਾਰਤੀ ਸਟੇਟ ਬੈਂਕ ਗ੍ਰੈਜੂਏਸ਼ਨ ਪਾਸ ਕਰਨ ਵਾਲੇ ਨੌਜਵਾਨਾਂ ਲਈ ਪ੍ਰੋਬੇਸ਼ਨਰੀ ਅਫਸਰ (PO) ਦੀਆਂ ਅਸਾਮੀਆਂ ਲਈ ਭਰਤੀ ਕਰਦਾ ਹੈ। ਅਜਿਹੇ 'ਚ ਜਿਹੜੇ ਨੌਜਵਾਨ ਗ੍ਰੈਜੂਏਟ ਪਾਸ ਹੋ ਚੁੱਕੇ ਹਨ ਅਤੇ ਕਿਸੇ ਬੈਂਕ 'ਚ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਹੁਣ ਤੋਂ ਹੀ ਇਸ ਦੀ ਤਿਆਰੀ ਸ਼ੁਰੂ ਕਰ ਲੈਣੀ ਚਾਹੀਦੀ ਹੈ। ਕਿਉਂਕਿ ਇਸ ਭਰਤੀ ਲਈ ਨੋਟੀਫਿਕੇਸ਼ਨ SBI ਜਲਦੀ ਹੀ ਜਾਰੀ ਕਰ ਸਕਦਾ ਹੈ। ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਇਸ ਭਰਤੀ ਲਈ ਅਰਜ਼ੀ ਪ੍ਰਕਿਰਿਆ ਵੀ ਸ਼ੁਰੂ ਹੋ ਜਾਵੇਗੀ। ਇਸ ਤੋਂ ਬਾਅਦ, ਉਮੀਦਵਾਰ ਨਿਰਧਾਰਤ ਮਿਤੀਆਂ 'ਤੇ ਔਨਲਾਈਨ ਫਾਰਮ ਭਰ ਕੇ ਭਰਤੀ 'ਚ ਹਿੱਸਾ ਲੈ ਸਕਣਗੇ।

ਫਾਰਮ ਭਰਨ ਤੋਂ ਪਹਿਲਾਂ ਯੋਗਤਾ ਦੀ ਜਾਂਚ ਕਰੋ : 


ਪ੍ਰੋਬੇਸ਼ਨਰੀ ਅਫਸਰ ਯਾਨੀ PO ਦੀਆਂ ਅਸਾਮੀਆਂ ਲਈ ਫਾਰਮ ਭਰਨ ਲਈ, ਉਮੀਦਵਾਰ ਲਈ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਕਿਸੇ ਵੀ ਸਟ੍ਰੀਮ 'ਚ ਗ੍ਰੈਜੂਏਟ ਹੋਣਾ ਲਾਜ਼ਮੀ ਹੈ। ਨਾਲ ਹੀ ਉਮੀਦਵਾਰ ਦੀ ਘੱਟੋ-ਘੱਟ ਉਮਰ 21 ਸਾਲ ਤੋਂ ਘੱਟ ਅਤੇ ਵੱਧ ਤੋਂ ਵੱਧ ਉਮਰ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਨਿਯਮਾਂ ਮੁਤਾਬਕ ਰਾਖਵੇਂ ਵਰਗ ਨੂੰ ਵੱਧ ਉਮਰ 'ਚ ਛੋਟ ਦਿੱਤੀ ਜਾਂਦੀ ਹੈ।

ਚੋਣ ਕਿਵੇਂ ਕੀਤੀ ਜਾਂਦੀ ਹੈ?

SBI ਪੀਓ ਭਰਤੀ 'ਚ ਚੁਣੇ ਜਾਣ ਲਈ, ਉਮੀਦਵਾਰਾਂ ਨੂੰ ਕੁੱਲ ਤਿੰਨ ਪੜਾਵਾਂ 'ਚੋਂ ਲੰਘਣਾ ਪੈਂਦਾ ਹੈ। ਪਹਿਲੇ ਪੜਾਅ 'ਚ, ਉਮੀਦਵਾਰਾਂ ਨੂੰ ਮੁਢਲੀ ਪ੍ਰੀਖਿਆ 'ਚ ਸ਼ਾਮਲ ਹੋਣਾ ਹੋਵੇਗਾ। ਇਸ ਪ੍ਰੀਖਿਆ 'ਚ ਨਿਰਧਾਰਿਤ ਕੱਟ-ਆਫ ਅੰਕ ਪ੍ਰਾਪਤ ਕਰਨ 'ਤੇ, ਉਮੀਦਵਾਰ ਦੂਜੇ ਪੜਾਅ ਦੀ ਮੁੱਖ ਪ੍ਰੀਖਿਆ 'ਚ ਸ਼ਾਮਲ ਹੋਣ ਦੇ ਯੋਗ ਹੋਣਗੇ। ਫਿਰ ਮੁੱਖ ਪ੍ਰੀਖਿਆ 'ਚ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਪੜਾਅ 3 'ਚ ਇੰਟਰਵਿਊ, ਗਰੁੱਪ ਡਿਸਕਸ਼ਨ, ਸਾਈਕੋਮੈਟ੍ਰਿਕ ਟੈਸਟ ਲਈ ਬੁਲਾਇਆ ਜਾਵੇਗਾ। ਅੰਤ 'ਚ ਸਾਰੇ ਪੜਾਵਾਂ 'ਚ ਸਫਲ ਉਮੀਦਵਾਰਾਂ ਨੂੰ ਅੰਤਿਮ ਮੈਰਿਟ ਸੂਚੀ 'ਚ ਰੱਖਿਆ ਜਾਵੇਗਾ।

ਅਰਜ਼ੀ ਦੀ ਪ੍ਰਕਿਰਿਆ : 

ਇਸ ਭਰਤੀ 'ਚ ਸ਼ਾਮਲ ਹੋਣ ਲਈ, ਉਮੀਦਵਾਰ SBI ਦੀ ਅਧਿਕਾਰਤ ਵੈੱਬਸਾਈਟ sbi.co.in ਤੋਂ ਸਿਰਫ਼ ਔਨਲਾਈਨ ਮੋਡ ਰਾਹੀਂ ਅਰਜ਼ੀ ਫਾਰਮ ਭਰ ਸਕਣਗੇ, ਫਾਰਮ ਕਿਸੇ ਹੋਰ ਮਾਧਿਅਮ ਰਾਹੀਂ ਸਵੀਕਾਰ ਨਹੀਂ ਕੀਤੇ ਜਾਣਗੇ। ਫਾਰਮ ਦੀ ਹਾਰਡ ਕਾਪੀ ਭੇਜਣ ਦੀ ਕੋਈ ਲੋੜ ਨਹੀਂ ਹੋਵੇਗੀ। ਜਨਰਲ, ਓਬੀਸੀ ਅਤੇ ਈਡਬਲਯੂਐਸ ਸ਼੍ਰੇਣੀ ਨਾਲ ਸਬੰਧਤ ਉਮੀਦਵਾਰਾਂ ਨੂੰ ਅਰਜ਼ੀ ਦੇ ਨਾਲ 750 ਰੁਪਏ ਜਮ੍ਹਾਂ ਕਰਾਉਣੇ ਪੈਣਗੇ। ਨਾਲ ਹੀ SC, ST ਅਤੇ PH ਸ਼੍ਰੇਣੀ ਦੇ ਉਮੀਦਵਾਰ ਇਸ ਭਰਤੀ ਲਈ ਮੁਫਤ ਅਰਜ਼ੀ ਦੇ ਸਕਣਗੇ।

ਇਹ ਵੀ ਪੜ੍ਹੋ : Partner ਨਾਲ ਘੁੰਮਣ ਲਈ ਪਰਫੈਕਟ ਹਨ ਇਹ ਥਾਵਾਂ, ਜਾਣੋ

- PTC NEWS

Top News view more...

Latest News view more...

PTC NETWORK