ਚੰਡੀਗੜ੍ਹ, 19 ਨਵੰਬਰ: ਪਾਕਿਸਤਾਨ ਸਥਿਤ ਦਹਿਸ਼ਤਗਰਦ ਹਰਵਿੰਦਰ ਸਿੰਘ ਰਿੰਦਾ ਦੀ ਮੌਤ ਨੂੰ ਲੈਕੇ ਸਸਪੈਂਸ ਬਣਿਆ ਹੋਇਆ ਹੈ। ਜਿੱਥੇ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਨਸ਼ੇ ਦੀ ਓਵਰ ਡੋਜ਼ ਕਰਕੇ ਰਿੰਦਾ ਦੀ ਮੌਤ ਹੋ ਗਈ ਹੈ। ਉੱਥੇ ਹੀ ਹੁਣ ਬੰਬੀਹਾ ਗਰੁੱਪ ਨੇ ਰਿੰਦਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਰਿੰਦਾ ਨੇ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਬਿਸ਼ਨੋਈ ਗੈਂਗ ਨੂੰ ਹਥਿਆਰ ਮੁਹਈਆ ਕਰਵੇ ਸਨ ਤੇ ਉਹ ਉਨ੍ਹਾਂ ਨੂੰ ਧੋਖਾ ਦੇ ਰਿਹਾ ਸੀ ਜਿਸ ਕਰਕੇ ਉਨ੍ਹਾਂ ਉਸਦਾ ਕਤਲ ਕਰ ਦਿੱਤਾ ਹੈ।ਫੇਸਬੁੱਕ 'ਤੇ ਸਾਂਝੀ ਕੀਤੀ ਪੋਸਟ ਵਿੱਚ ਉਨ੍ਹਾਂ ਲਿਖਿਆ ਉਮੀਦ ਕਰਦੇ ਆ ਸਾਡੇ ਸਾਰੇ ਵੀਰ ਠੀਕ ਹੋਣਗੇ, ਜੋ ਪਾਕਿਸਤਾਨ ਹਰਵਿੰਦਰ ਰਿੰਦਾ ਦਾ ਕਤਲ ਹੋਇਆ ਉਹ ਕੰਮ ਅਸੀ ਕਰਵਾਇਆ। ਰਿੰਦਾ ਨੂੰ ਸਾਡੇ ਵੀਰਾਂ ਨੇ ਹੀ ਪਾਕਿਸਤਾਨ ਵਿੱਚ ਸੈੱਟ ਕੀਤਾ ਸੀ ਫਿਰ ਇਹ ਸਾਡੇ ਵਿਰੋਧੀ ਗਰੁੱਪਾਂ ਨਾਲ ਰਲ ਚਿੱਟੇ ਦਾ ਕੰਮ ਕਰਨ ਲੱਗ ਪਿਆ ਅਤੇ ਸਾਡੇ ਬੰਦਿਆਂ ਦਾ ਨੁਕਸਾਨ ਕਰਾ ਰਿਹਾ ਸੀ। ਸਾਡੇ ਵੀਰ ਸਿੱਧੂ ਮੂਸੇ ਵਾਲੇ ਦੇ ਕਤਲ ਵਿੱਚ ਵੀ ਇਸ ਨੇ ਹੀ ਗੋਲਡੀ ਹੋਣਾ ਨੂੰ ਹਥਿਆਰ ਦਿੱਤੇ ਸੀ। ਇਸ ਦਾ ਖ਼ਮਿਆਜ਼ਾ ਇਸ ਨੂੰ ਭੁਗਤਨਾ ਪਿਆ, ਹੋਰ ਵੀ ਬਹੁਤ ਮਾੜੀਆਂ ਇਸ ਬੰਦੇ ਨੇ ਕੀਤੀਆਂ। ਬਾਕੀ ਹੋਰ ਜੋ ਕਤੀੜਾ ਨੇ ਜ਼ਿਆਦਾ ਸਮਾਂ ਨਹੀਂ ਲੱਗਦਾ ਕਿਸੇ ਵੀ ਦੇ ਵਿੱਚ ਲੁਕ ਲਵੋ। ਰੱਬ ਰਾਖਾਆਪਣੀ ਇਸ ਪੋਸਟ ਵਿੱਚ ਉਨ੍ਹਾਂ ਸਾਫ਼ ਤੌਰ 'ਤੇ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਆਪਣੇ ਵਿਰੋਧੀਆਂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ। ਜੇਕਰ ਪੁਲਿਸ ਵਿਭਾਗ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਜਾਂਦੀ ਹੈ ਕਿ ਇਹ ਪੋਸਟ ਅਸਲ ਹੈ ਤੇ ਰਿੰਦਾ ਨੂੰ ਬੰਬੀਹਾ ਗਰੁੱਪ ਨੇ ਹੀ ਕਤਲ ਕੀਤਾ ਤਾਂ ਜ਼ਾਹਿਰ ਤੌਰ 'ਤੇ ਪੰਜਾਬ ਦਾ ਮਾਹੌਲ ਖ਼ਰਾਬ ਹੋਵੇਗਾ। ਉਹ ਇਸ ਲਈ ਕਿਉਂਕਿ ਬੰਬੀਹਾ ਤੇ ਗੋਲਡੀ-ਬਿਸ਼ਨੋਈ ਗੈਂਗ ਦੇ ਸਭ ਤੋਂ ਵੱਧ ਗੁਰਗੇ ਪੰਜਾਬ 'ਚ ਹੀ ਮੌਜੂਦ ਹਨ। ਬੀਤੇ ਮਹੀਨਿਆਂ 'ਚ ਪੰਜਾਬ 'ਚ ਕਈ ਵੱਡੀ ਵਾਰਦਾਤਾਂ ਹੋਈਆਂ ਨੇ ਜਿਨ੍ਹਾਂ ਵਿੱਚ ਇਨ੍ਹਾਂ ਦੋਵਾਂ ਗੈਂਗਾਂ ਦਾ ਨਾਂਅ ਸਾਹਮਣੇ ਆ ਰਿਹਾ ਹੈ। ਪਹਿਲਾਂ ''ਗੈਂਗਸਟਰ'' ਤੇ ਹੁਣ ''ਅੱਤਵਾਦੀ''ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦੀ ਭਾਲ ਪੰਜਾਬ ਅਤੇ ਮਹਾਰਾਸ਼ਟਰ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ ਦੀ ਪੁਲਿਸ ਲੰਮੇ ਸਮੇਂ ਤੋਂ ਕਰ ਰਹੀ ਹੈ। ਅਸਲ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਟਰ ਉੱਤੇ ਜੋ 9 ਮਈ 2022 ਨੂੰ ਹਮਲਾ ਹੋਇਆ ਸੀ, ਉਸ ਤੋਂ ਬਾਅਦ ਰਿੰਦਾ ਦਾ ਨਾਮ ਫਿਰ ਤੋਂ ਸੁਰਖੀਆਂ ਵਿੱਚ ਆਇਆ ਸੀ। ਦੱਸਣਯੋਗ ਹੈ ਕਈ ਰਿੰਦਾ ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ ਦਾ ਵਸਨੀਕ ਸੀ ਤੇ ਕਿਹਾ ਜਾਂਦਾ ਕਈ ਉਸਦਾ ਗਿਰੋਹ ਅੱਜ ਵੀ ਨਾਂਦੇੜ ਵਿੱਚ ਸਰਗਰਮ ਹੈ।ਰਿੰਦਾ ਗਿਰੋਹ ਦੇ ਕੁੱਝ ਮੁਲਜ਼ਮ ਜੇੜੇ ਅੱਜ ਜੇਲ੍ਹ ਵਿੱਚ ਹਨ ਉੱਥੇ ਹੀ ਬਹੁਤੇ ਫ਼ਰਾਰ ਹਨ। ਹਰਵਿੰਦਰ ਸਿੰਘ 'ਰਿੰਦਾ' ਦਾ ਪਰਿਵਾਰ ਮੂਲ ਰੂਪ ਵਿੱਚ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਸ ਦੇ ਪਿਤਾ ਚਰਨਜੀਤ ਸਿੰਘ ਸੰਧੂ ਪੇਸ਼ੇ ਵਜੋਂ ਟਰੱਕ ਡਰਾਈਵਰ ਸਨ ਅਤੇ 1976 ਵਿੱਚ ਉਹ ਨਾਂਦੇੜ ਆ ਕੇ ਵਸੇ ਸਨ। ਉਸਦਾ ਪਰਿਵਾਰ ਨਾਂਦੇੜ ਦੇ ਗੁਰਦੁਆਰਾ ਸਾਹਿਬ ਨੇੜੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਰਿੰਦਾ ਨੇ ਆਪਣੀ ਸਿੱਖਿਆ ਯੂਨੀਵਰਸਲ ਇੰਗਲਿਸ਼ ਸਕੂਲ, ਨਾਂਦੇੜ ਤੋਂ ਹੀ ਪੂਰੀ ਕੀਤੀ ਸੀ। ਅਪਰਾਧਿਕ ਮਾਮਲਿਆਂ 'ਚ ਨਾਂਦੇੜ ਪੁਲਿਸ ਦੀ ਕਾਰਵਾਈ 'ਚ ਲੋੜੀਂਦਾ ਰਿੰਦਾ ਪੁਲਿਸ ਤੋਂ ਡਰਦਿਆਂ ਮੁੜ ਪੰਜਾਬ ਭੱਜ ਆਇਆ ਸੀ ਤੇ ਪੰਜਾਬ 'ਚ ਅਪਰਾਧਿਕ ਕਾਰਵਾਈਆਂ ਨੂੰ ਅੰਜਾਮ ਦੇਣ ਮਗਰੋਂ ਉਸ ਕਿਸੇ ਤਰੀਕੇ ਪਾਕਿਸਤਾਨ ਭੱਜ ਗਿਆ ਸੀ।ਹਰਵਿੰਦਰ ਸਿੰਘ 'ਰਿੰਦਾ' ਦਾ ਅਪਰਾਧਿਕ ਪਿਛੋਕੜਪੁਲਿਸ ਰਿਕਾਰਡ ਅਨੁਸਾਰ ਰਿੰਦਾ ਨੇ 18 ਸਾਲ ਦੀ ਉਮਰ ਵਿੱਚ ਤਰਨਤਾਰਨ ਵਿੱਚ ਆਪਣੇ ਇੱਕ ਰਿਸ਼ਤੇਦਾਰ ਦਾ ਪਰਿਵਾਰਕ ਝਗੜੇ ਕਾਰਨ ਕਤਲ ਕਰ ਦਿੱਤਾ ਸੀ। ਇਹ ਘਟਨਾ 2008 ਦੀ ਹੈ ਅਤੇ ਉਸ ਤੋਂ ਬਾਅਦ ਵਿੱਚ ਰਿੰਦਾ ਗ੍ਰਿਫਤਾਰ ਕਰ ਲਿਆ ਗਿਆ। ਰਿੰਦਾ ਅਤੇ ਉਸ ਦਾ ਚਚੇਰਾ ਭਰਾ 2015 ਤੱਕ ਜੇਲ੍ਹ ਵਿੱਚ ਸਨ। ਦੱਸਿਆ ਜਾ ਰਿਹਾ ਕਈ ਰਿੰਦਾ 'ਤੇ ਨਾਂਦੇੜ 'ਚ ਕਰੀਬ 14 ਅਤੇ ਪੰਜਾਬ 'ਚ 23 ਤੋਂ ਵੱਧ ਮਾਮਲੇ ਦਰਜ ਸਨ।