Bharat Mala Vivad : ਝੜਪ ਪਿੱਛੋਂ ਕਿਸਾਨਾਂ ਤੇ ਪੁਲਿਸ ਵਿਚਾਲੇ ਪਹਿਲੀ ਮੀਟਿੰਗ, ਵੇਖੋ ਕੀ ਨਿਬੜਿਆ ਮਸਲੇ ਦਾ ਹੱਲ?
Bathinda News : ਬਠਿੰਡਾ 'ਚ ਭਾਰਤ ਮਾਲਾ ਜ਼ਮੀਨ ਅਕਵਾਇਰ ਮਾਮਲੇ 'ਚ ਕਿਸਾਨਾਂ ਅਤੇ ਪੁਲਿਸ ਦਰਮਿਆਨ ਤਿੱਖੀ ਝੜਪ ਤੋਂ ਬਾਅਦ ਸ਼ਨੀਵਾਰ ਸਵੇਰੇ ਪਹਿਲੀ ਮੀਟਿੰਗ ਹੋਈ। ਮੀਟਿੰਗ ਵਿੱਚ ਮੀਟਿੰਗ ਵਿੱਚ ਡੀਆਈਜੀ ਬਠਿੰਡਾ ਰੇਂਜ, ਡੀਸੀ ਬਠਿੰਡਾ, ਐਸਐਸਪੀ ਬਠਿੰਡਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸਮੇਤ ਕਿਸਾਨ ਲੀਡਰ ਹਾਜ਼ਰ ਰਹੇ।
ਕਿਸਾਨ ਆਗੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੀਟਿੰਗ ਵਿੱਚ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾਅ ਕਰਨ ਸਮੇਤ ਕਿਸਾਨ ਲੀਡਰਾਂ ਤੇ ਦਰਜ ਕੀਤੇ ਗਏ ਪਰਚੇ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਕਿਸਾਨਾਂ ਦੇ ਖੋਹੇ ਗਏ ਮੋਬਾਇਲ ਅਤੇ ਗੱਡੀਆਂ ਵਾਪਸ ਦੇਣ ਦੀ ਵੀ ਉਠਾਈ ਚੁੱਕੀ ਗਈ।
ਆਗੂਆਂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਦੋ ਘੰਟੇ ਵਿੱਚ ਸਾਰੇ ਕਿਸਾਨ ਰਿਹਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਹੁਣ ਦੋ ਘੰਟੇ ਬਾਅਦ ਪ੍ਰਸ਼ਾਸਨ ਨਾਲ ਮੁੜ ਤੋਂ ਮੀਟਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਮੀਟਿੰਗ ਦਾ ਪਹਿਲਾਂ ਏਜੰਡਾ ਸਿਰਫ਼ ਇਹੀ ਹੈ ਕਿ ਪ੍ਰਸ਼ਾਸਨ ਕਿਸਾਨਾਂ ਦੀ ਸਮੱਸਿਆ ਹੱਲ ਕਰਨ ਦਾ ਮਾਹੌਲ ਬਣਾਵੇ। ਹੁਣ ਦੋ ਘੰਟੇ ਬਾਅਦ ਜੋ ਮੀਟਿੰਗ ਹੋਵੇਗੀ ਉਸ ਵਿੱਚ ਜ਼ਮੀਨ ਅਕਵਾਇਰ ਦੇ ਮਸਲੇ 'ਤੇ ਗੱਲਬਾਤ ਕੀਤੀ ਜਾਵੇਗੀ, ਕਿਉਂਕਿ ਪ੍ਰਸਾਸਨ ਵੱਲੋਂ ਇਨ੍ਹਾਂ ਮੰਗਾਂ ਨੂੰ ਲੈ ਕੇ ਹਾਂ ਪੱਖੀ ਰਵੱਈਆ ਅਪਨਾਇਆ ਹੈ ਅਤੇ ਦੋ ਘੰਟੇ ਵਿੱਚ ਸਾਰੇ ਕਿਸਾਨ ਰਿਹਾ ਕਰਨ ਸਮੇਤ ਮੋਬਾਇਲ ਅਤੇ ਗੱਡੀਆਂ ਵੀ ਵਾਪਸ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਪੁਲਿਸ ਨੇ 250 ਤੋਂ ਵੱਧ ਕਿਸਾਨਾਂ 'ਤੇ ਕੀਤਾ ਸੀ ਪਰਚਾ
ਦੱਸ ਦਈਏ ਕਿ ਬੀਤੇ ਦਿਨ ਪਿੰਡ ਦੁਨੇਵਾਲਾ 'ਚ ਝੜਪ ਦੌਰਾਨ ਕਈ ਪੁਲਿਸ ਮੁਲਾਜ਼ਮ ਅਤੇ ਕਿਸਾਨ ਜ਼ਖ਼ਮੀ ਹੋ ਗਏ ਸਨ। ਪੁਲਿਸ ਵੱਲੋਂ ਇਸ ਦੌਰਾਨ ਕਿਸਾਨਾਂ ਦੀਆਂ ਕਈਆਂ ਗੱਡੀਆਂ ਜ਼ਬਤ ਕਰ ਲਈਆਂ ਸਨ ਅਤੇ ਕਈਆਂ ਦੇ ਮੋਬਾਈਲ ਵੀ ਖੋਹ ਲਏ ਗਏ ਸਨ। ਨਾਲ ਹੀ ਸੰਗਤ ਮੰਡੀ ਥਾਣੇ ਵਿੱਚ 250 ਤੋਂ ਵੱਧ ਕਿਸਾਨਾਂ 'ਤੇ ਪਰਚੇ ਦਰਜ ਕੀਤੇ ਗਏ ਸਨ।
ਖਬਰ ਅਪਡੇਟ ਜਾਰੀ...
- PTC NEWS