BGT Series 2024-25 : ਭਾਰਤ ਦੀ ਸ਼ਰਨਾਕ ਹਾਰ ਪਿੱਛੋਂ ਗੌਤਮ ਗੰਭੀਰ ਦਾ ਫੁੱਟਿਆ ਗੁੱਸਾ, ਬੋਲੇ-ਇਹ ਨਾ ਮੇਰੀ ਟੀਮ ਹੈ ਤੇ ਨਾ ਤੁਹਾਡੀ...
Gautam Gambhir on India Loss : ਭਾਰਤੀ ਕ੍ਰਿਕਟ ਟੀਮ ਨੂੰ ਸਿਰਫ 3 ਦਿਨਾਂ 'ਚ ਆਸਟ੍ਰੇਲੀਆ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਨਾਲ ਹੀ ਟੀਮ ਇੰਡੀਆ ਨੇ ਬਾਰਡਰ ਗਾਵਸਕਰ ਟਰਾਫੀ ਵਿੱਚ 10 ਸਾਲਾਂ ਤੋਂ ਆਪਣਾ ਦਬਦਬਾ ਗੁਆ ਲਿਆ ਹੈ। ਆਸਟ੍ਰੇਲੀਆ ਨੂੰ ਸਿਡਨੀ ਟੈਸਟ ਜਿੱਤਣ ਲਈ 162 ਦੌੜਾਂ ਦੀ ਲੋੜ ਸੀ। ਮੇਜ਼ਬਾਨ ਟੀਮ ਨੇ 4 ਵਿਕਟਾਂ ਗੁਆ ਕੇ 5 ਮੈਚਾਂ ਦੀ ਟੈਸਟ ਸੀਰੀਜ਼ 3-1 ਨਾਲ ਜਿੱਤ ਲਈ। ਮੈਚ ਹਾਰਨ ਤੋਂ ਬਾਅਦ ਕੋਚ ਗੌਤਮ ਗੰਭੀਰ ਨੇ ਕਿਹਾ ਕਿ ਇਹ ਟੀਮ ਮੇਰੀ ਜਾਂ ਤੁਹਾਡੀ ਨਹੀਂ ਹੈ।
ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਸਿਡਨੀ ਟੈਸਟ ਮੈਚ ਵਿੱਚ ਮਿਲੀ ਹਾਰ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ। ਉਸ ਨੇ ਕਿਹਾ, ਦੇਖੋ, ਇਹ ਨਾ ਤਾਂ ਮੇਰੀ ਟੀਮ ਹੈ ਅਤੇ ਨਾ ਹੀ ਤੁਹਾਡੀ ਟੀਮ। ਇਹ ਸਾਡੇ ਦੇਸ਼ ਦੀ ਟੀਮ ਹੈ। ਸਾਡਾ ਇੱਕੋ ਇੱਕ ਟੀਚਾ ਇਸ ਟੀਮ ਨੂੰ ਅੱਗੇ ਲਿਜਾਣਾ ਹੈ। ਭਾਰਤੀ ਟੀਮ ਦੇ ਸਾਰੇ ਖਿਡਾਰੀ ਇਮਾਨਦਾਰ ਹਨ ਅਤੇ ਅਜਿਹੀ ਟੀਮ ਨਾਲ ਕੰਮ ਕਰਨ ਲਈ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ। ਖਿਡਾਰੀਆਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਕਿੰਨੀ ਭੁੱਖ ਹੈ ਅਤੇ ਇਸ ਦਾ ਟੀਮ ਨੂੰ ਕਿੰਨਾ ਫਾਇਦਾ ਹੋਣ ਵਾਲਾ ਹੈ। ਉਹ ਟੀਮ ਦੇ ਹਿੱਤ 'ਚ ਫੈਸਲੇ ਲੈਣ ਤੋਂ ਪਿੱਛੇ ਨਹੀਂ ਹਟਣਗੇ।
ਮੇਰਾ ਕੰਮ ਸਾਰਿਆਂ ਨਾਲ ਬਰਾਬਰ ਵਿਹਾਰ ਕਰਨਾ ਹੈ। ਜੇਕਰ ਮੈਂ ਇੱਕ ਜਾਂ ਦੋ ਖਿਡਾਰੀਆਂ ਨਾਲ ਚੰਗਾ ਵਿਹਾਰ ਕਰਦਾ ਹਾਂ ਅਤੇ ਬਾਕੀਆਂ ਨਾਲ ਵੱਖਰਾ ਵਿਹਾਰ ਕਰਦਾ ਹਾਂ ਤਾਂ ਇਹ ਮੇਰੇ ਕੰਮ ਨਾਲ ਇਨਸਾਫ਼ ਨਹੀਂ ਹੋਵੇਗਾ। ਕੋਚ ਦੇ ਤੌਰ 'ਤੇ ਮੇਰਾ ਕੰਮ ਹਰ ਖਿਡਾਰੀ ਦੀ ਮਦਦ ਕਰਨਾ ਹੈ, ਚਾਹੇ ਉਹ ਨਵਾਂ ਹੋਵੇ ਜਾਂ ਸੀਨੀਅਰ ਜਾਂ ਉਹ ਜਿਸ ਨੇ ਹੁਣ ਤੱਕ ਭਾਰਤ ਲਈ ਨਹੀਂ ਖੇਡਿਆ ਹੈ।
- PTC NEWS