Bettiah DEO Rajnikant Praveen : ਸਿੱਖਿਆ ਵਿਭਾਗ ਦੇ ਅਧਿਕਾਰੀ ਕੋਲੋਂ ਮਿਲਿਆ ਕੁਬੇਰ ਦਾ ਖਜ਼ਾਨਾ; ਮੰਗਵਾਉਣੀ ਪਈਆਂ ਮਸ਼ੀਨਾਂ
DEO Rajnikant Praveen : ਬਿਹਾਰ ਦੇ ਬੇਤੀਆ ਜ਼ਿਲ੍ਹੇ ਦੇ ਡੀਈਓ ਯਾਨੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਕੋਲ ਕੁਬੇਰ ਦਾ ਖਜ਼ਾਨਾ ਮਿਲਿਆ ਹੈ। ਵੀਰਵਾਰ ਨੂੰ ਜਦੋਂ ਵਿਜੀਲੈਂਸ ਟੀਮ ਨੇ ਘਰ 'ਤੇ ਛਾਪਾ ਮਾਰਿਆ ਤਾਂ ਘਰ ਤੋਂ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ। ਇਹ ਰਕਮ ਇੰਨੀ ਵੱਡੀ ਹੈ ਕਿ ਨੋਟਾਂ ਦੇ ਬੰਡਲ ਬਿਸਤਰਿਆਂ 'ਤੇ ਦਿਖਾਈ ਦੇ ਰਹੇ ਹਨ ਅਤੇ ਇਸ ਨਕਦੀ ਨੂੰ ਗਿਣਨ ਲਈ ਮਸ਼ੀਨਾਂ ਲਗਾਈਆਂ ਗਈਆਂ ਹਨ।
ਮਿਲੀ ਜਾਣਕਾਰੀ ਮੁਤਾਬਿਕ ਜਿਸ ਸਮੇਂ ਵਿਜੀਲੈਂਸ ਟੀਮ ਛਾਪੇਮਾਰੀ ਲਈ ਅਧਿਕਾਰੀ ਰਜਨੀਕਾਂਤ ਪ੍ਰਵੀਨ ਦੇ ਘਰ ਪਹੁੰਚੀ, ਤਾਂ ਉਹ ਪੂਜਾ ਕਰ ਰਹੇ ਸੀ। ਵਿਜੀਲੈਂਸ ਟੀਮ ਨੇ ਬੇਤੀਆਹ ਵਿੱਚ ਰਜਨੀਕਾਂਤ ਪ੍ਰਵੀਨ ਦੇ ਘਰ ਤੋਂ ਇਲਾਵਾ ਸਮਸਤੀਪੁਰ ਅਤੇ ਦਰਭੰਗਾ ਵਿੱਚ ਉਨ੍ਹਾਂ ਦੇ ਸਹੁਰੇ ਘਰ ਵਿੱਚ ਵੀ ਕਾਰਵਾਈ ਕੀਤੀ ਜਾ ਰਹੀ ਹੈ।
ਵਿਜੀਲੈਂਸ ਟੀਮ ਨੇ ਜਿੱਥੇ ਬੇਤੀਆਹ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਘਰ ਛਾਪਾ ਮਾਰਿਆ, ਉੱਥੇ ਹੀ ਇੱਕ ਹੋਰ ਟੀਮ ਨੇ ਸਮਸਤੀਪੁਰ ਵਿੱਚ ਉਸਦੇ ਸਹੁਰੇ ਘਰ ਵੀ ਛਾਪਾ ਮਾਰਿਆ। ਦਿਲਚਸਪ ਗੱਲ ਇਹ ਹੈ ਕਿ ਜਿਸ ਅਧਿਕਾਰੀ ਨੇ ਇੰਨੀ ਵੱਡੀ ਮਾਤਰਾ ਵਿੱਚ ਕਾਲਾ ਧਨ ਕਮਾਇਆ ਸੀ, ਉਹ ਬੇਤੀਆ ਦੇ ਬਸੰਤ ਵਿਹਾਰ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਵਿਜੀਲੈਂਸ ਟੀਮ ਨੇ ਸਵੇਰੇ 9 ਵਜੇ ਉਸੀ ਕਿਰਾਏ ਦੇ ਘਰ ਦਾ ਦਰਵਾਜ਼ਾ ਖੜਕਾਇਆ। ਜਦੋਂ ਵਿਜੀਲੈਂਸ ਟੀਮ ਪਹੁੰਚੀ, ਉਸ ਸਮੇਂ ਰਜਨੀਕਾਂਤ ਪੂਜਾ ਕਰ ਰਹੇ ਸੀ।
ਛਾਪੇਮਾਰੀ ਲਈ 8 ਮੈਂਬਰੀ ਵਿਜੀਲੈਂਸ ਟੀਮ ਉਸ ਦੇ ਘਰ ਪਹੁੰਚੀ। ਟੀਮ ਸਮਸਤੀਪੁਰ ਦੇ ਬਹਾਦਰਪੁਰ ਇਲਾਕੇ ਵਿੱਚ ਰਜਨੀਕਾਂਤ ਦੇ ਸਹੁਰੇ ਘਰ ਵੀ ਛਾਪਾ ਮਾਰਿਆ। ਦੱਸ ਦਈਏ ਕਿ ਸਾਲ 2012 ਵਿੱਚ, ਰਜਨੀਕਾਂਤ ਨੇ ਸਮਸਤੀਪੁਰ ਡੀਈਓ ਦੀ ਜ਼ਿੰਮੇਵਾਰੀ ਵੀ ਸੰਭਾਲ ਚੁੱਕੇ ਹਨ।
ਡੀਈਓ ਰਜਨੀਕਾਂਤ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਸੁਸ਼ਮਾ ਬਾਰੇ ਵੀ ਅਜਿਹੀ ਹੀ ਜਾਣਕਾਰੀ ਮਿਲੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਵੀ ਇੱਕ ਖਿਡਾਰੀ ਹੈ। ਪਤਨੀ ਸੁਸ਼ਮਾ ਤਿਰਹੁਤ ਅਕੈਡਮੀ ਪਲੱਸ ਟੂ ਸਕੂਲ ਵਿੱਚ ਅਧਿਆਪਕਾ ਹੈ। ਪਰ ਉਸਨੇ ਉੱਥੋਂ ਵਿਦਿਅਕ ਛੁੱਟੀ ਲੈ ਲਈ ਅਤੇ ਦਰਭੰਗਾ ਵਿੱਚ ਇੱਕ ਵੱਡਾ ਪ੍ਰਾਈਵੇਟ ਸਕੂਲ ਚਲਾਉਂਦੀ ਹੈ।
ਵਿਜੀਲੈਂਸ ਸੂਤਰਾਂ ਦਾ ਕਹਿਣਾ ਹੈ ਕਿ ਰਜਨੀਕਾਂਤ ਅਤੇ ਉਨ੍ਹਾਂ ਦੇ ਪਰਿਵਾਰ ਕੋਲ ਪਟਨਾ, ਦਰਭੰਗਾ, ਮਧੂਬਨੀ ਅਤੇ ਮੁਜ਼ੱਫਰਪੁਰ ਵਿੱਚ ਜਾਇਦਾਦਾਂ ਹੋਣ ਦੀ ਰਿਪੋਰਟ ਹੈ। ਇਸ ਕਾਰਨ ਵਿਜੀਲੈਂਸ ਟੀਮ ਕਈ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕਰ ਰਹੀ ਹੈ। ਰਜਨੀਕਾਂਤ ਪ੍ਰਵੀਨ ਦੇ ਘਰੋਂ ਮਿਲੀ ਨਕਦੀ ਦੀ ਮਾਤਰਾ ਤੋਂ ਹਰ ਕੋਈ ਹੈਰਾਨ ਹੈ ਅਤੇ ਨੋਟਾਂ ਦੇ ਇੰਨੇ ਬੰਡਲ ਮਿਲੇ ਹਨ ਕਿ ਨਕਦੀ ਸਾਰੇ ਬਿਸਤਰੇ 'ਤੇ ਕੈਸ਼ ਹੀ ਬਿਖਰਿਆ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : 'ਜਾਕੋ ਰਾਖੇ ਸਾਈਆਂ...' ਮੋਹਾਲੀ 'ਚ ਕਾਰ ਹੇਠਾਂ ਆਇਆ 3 ਸਾਲ ਦਾ ਬੱਚਾ, ਨਹੀਂ ਹੋਇਆ ਵਾਲ ਵਿੰਗਾ
- PTC NEWS