Sun, Sep 22, 2024
Whatsapp

Bengaluru Murder : ਬੰਗਲੌਰ 'ਚ ਖੌਫਨਾਕ ਵਾਰਦਾਤ, 26 ਸਾਲਾ ਕੁੜੀ ਦੇ 30 ਤੋਂ ਵੱਧ ਟੁਕੜੇ ਕੀਤੇ, ਫਰਿੱਜ਼ 'ਚੋਂ ਹੋਏ ਬਰਾਮਦ

Bengaluru Murder Case : ਮ੍ਰਿਤਕਾ ਦੀ ਪਛਾਣ 26 ਸਾਲਾ ਕੁੜੀ ਵਜੋਂ ਹੋਈ ਹੈ। ਇਹ ਘਟਨਾ ਬੈਂਗਲੁਰੂ ਦੇ ਮੱਲੇਸ਼ਵਰਮ 'ਚ ਵਿਆਲੀਕਾਵਲ ਰਿਹਾਇਸ਼ੀ ਇਲਾਕੇ ਦੇ ਇੱਕ ਫਲੈਟ 'ਚ ਵਾਪਰੀ। ਇਹ ਘਟਨਾ ਤਿੰਨ ਮੰਜ਼ਿਲਾ ਮਕਾਨ ਦੀ ਪਹਿਲੀ ਮੰਜ਼ਿਲ 'ਤੇ ਵਾਪਰੀ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕਤਲ ਪ੍ਰੇਮ ਸਬੰਧਾਂ ਕਾਰਨ ਹੋਇਆ ਹੈ।

Reported by:  PTC News Desk  Edited by:  KRISHAN KUMAR SHARMA -- September 21st 2024 09:16 PM
Bengaluru Murder : ਬੰਗਲੌਰ 'ਚ ਖੌਫਨਾਕ ਵਾਰਦਾਤ, 26 ਸਾਲਾ ਕੁੜੀ ਦੇ 30 ਤੋਂ ਵੱਧ ਟੁਕੜੇ ਕੀਤੇ, ਫਰਿੱਜ਼ 'ਚੋਂ ਹੋਏ ਬਰਾਮਦ

Bengaluru Murder : ਬੰਗਲੌਰ 'ਚ ਖੌਫਨਾਕ ਵਾਰਦਾਤ, 26 ਸਾਲਾ ਕੁੜੀ ਦੇ 30 ਤੋਂ ਵੱਧ ਟੁਕੜੇ ਕੀਤੇ, ਫਰਿੱਜ਼ 'ਚੋਂ ਹੋਏ ਬਰਾਮਦ

Bengaluru Murder Case : ਕਰਨਾਟਕ ਦੇ ਬੈਂਗਲੁਰੂ 'ਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕੁੜੀ ਦਾ ਬੇਰਹਿਮੀ ਨਾਲ ਕਤਲ ਕਰਕੇ ਉਸ ਦੀ ਲਾਸ਼ ਨੂੰ ਕਈ ਟੁਕੜਿਆਂ 'ਚ ਕੱਟ ਕੇ ਫਰਿੱਜ 'ਚ ਰੱਖ ਦਿੱਤਾ ਗਿਆ। ਇਹ ਘਟਨਾ ਦਿੱਲੀ ਦੇ ਸ਼ਰਧਾ ਕਤਲ ਕਾਂਡ ਦੀ ਯਾਦ ਦਿਵਾਉਂਦੀ ਹੈ। ਮ੍ਰਿਤਕਾ ਦੀ ਪਛਾਣ 26 ਸਾਲਾ ਕੁੜੀ ਵਜੋਂ ਹੋਈ ਹੈ। ਇਹ ਘਟਨਾ ਬੈਂਗਲੁਰੂ ਦੇ ਮੱਲੇਸ਼ਵਰਮ 'ਚ ਵਿਆਲੀਕਾਵਲ ਰਿਹਾਇਸ਼ੀ ਇਲਾਕੇ ਦੇ ਇੱਕ ਫਲੈਟ 'ਚ ਵਾਪਰੀ। ਇਹ ਘਟਨਾ ਤਿੰਨ ਮੰਜ਼ਿਲਾ ਮਕਾਨ ਦੀ ਪਹਿਲੀ ਮੰਜ਼ਿਲ 'ਤੇ ਵਾਪਰੀ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕਤਲ ਪ੍ਰੇਮ ਸਬੰਧਾਂ ਕਾਰਨ ਹੋਇਆ ਹੈ।

ਜਾਣਕਾਰੀ ਮੁਤਾਬਕ ਇਹ ਘਟਨਾ ਬੈਂਗਲੁਰੂ ਦੇ ਮੱਲੇਸ਼ਵਰਮ ਦੇ ਵਯਾਲੀਕਾਵਲ ਥਾਣਾ ਖੇਤਰ ਦੀ ਹੈ। ਕੁੜੀ ਦਾ ਕਤਲ ਕਰਕੇ ਉਸ ਦੀ ਲਾਸ਼ ਦੇ 30 ਤੋਂ ਵੱਧ ਟੁਕੜਿਆਂ ਵਿਚ ਕੱਟ ਕੇ ਫਰਿੱਜ ਵਿਚ ਰੱਖਿਆ ਗਿਆ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਕਤਲ ਦਾ ਪਤਾ ਲੱਗਾ। ਸਥਾਨਕ ਲੋਕਾਂ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਘਰ 'ਚੋਂ ਬਦਬੂ ਆ ਰਹੀ ਸੀ, ਜਿਸ ਤੋਂ ਬਾਅਦ ਘਰ ਦਾ ਤਾਲਾ ਤੋੜ ਕੇ ਅੰਦਰ ਜਾਣ 'ਤੇ ਕਤਲ ਦਾ ਪਤਾ ਲੱਗਾ। ਦੱਸਿਆ ਜਾ ਰਿਹਾ ਹੈ ਕਿ ਉਕਤ ਕੁੜੀ ਤਿੰਨ ਮਹੀਨੇ ਪਹਿਲਾਂ ਹੀ ਇਸ ਜਗ੍ਹਾ 'ਤੇ ਕਿਰਾਏ ਦੇ ਮਕਾਨ 'ਚ ਆਈ ਸੀ। ਪੁਲਿਸ ਅਨੁਸਾਰ ਫੋਰੈਂਸਿਕ ਟੀਮ, ਡੌਗ ਸਕੁਐਡ ਅਤੇ ਐਫਐਸਐਲ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਵਿਸਥਾਰਪੂਰਵਕ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।


ਵਧੀਕ ਪੁਲੀਸ ਕਮਿਸ਼ਨਰ ਸਤੀਸ਼ ਕੁਮਾਰ ਨੇ ਮੌਕੇ ਦਾ ਦੌਰਾ ਕਰਨ ਮਗਰੋਂ ਦੱਸਿਆ ਕਿ ਘਟਨਾ ਘਰ ਦੀ ਪਹਿਲੀ ਮੰਜ਼ਿਲ ’ਤੇ ਵਾਪਰੀ ਹੈ ਅਤੇ ਇਹ ਚਾਰ-ਪੰਜ ਦਿਨ ਪਹਿਲਾਂ ਵਾਪਰੀ ਹੋ ਸਕਦੀ ਹੈ। ਮ੍ਰਿਤਕ ਕਿਸੇ ਹੋਰ ਸੂਬੇ ਦੀ ਰਹਿਣ ਵਾਲੀ ਸੀ ਪਰ ਆਪਣੇ ਪਰਿਵਾਰ ਨਾਲ ਬੈਂਗਲੁਰੂ 'ਚ ਰਹਿੰਦੀ ਸੀ। ਕਮਿਸ਼ਨਰ ਸਤੀਸ਼ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਣਕਾਰੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਦਿੱਤੀ ਜਾਵੇਗੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ। ਫੋਰੈਂਸਿਕ ਟੀਮ, ਡੌਗ ਸਕੁਐਡ ਅਤੇ ਐਫਐਸਐਲ ਟੀਮ ਮੌਕੇ ’ਤੇ ਪਹੁੰਚ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

- PTC NEWS

Top News view more...

Latest News view more...

PTC NETWORK