Sun, Sep 15, 2024
Whatsapp

ਬੀਡੀਪੀਓ ਤੇ ਸਰਪੰਚ ਵੱਲੋਂ ਇਕ-ਦੂਜੇ ਉਤੇ ਭ੍ਰਿਸ਼ਟਾਚਾਰ ਤੇ ਰਿਸ਼ਵਤ ਦੇ ਦੋਸ਼

Reported by:  PTC News Desk  Edited by:  Ravinder Singh -- November 16th 2022 12:38 PM -- Updated: November 16th 2022 12:40 PM
ਬੀਡੀਪੀਓ ਤੇ ਸਰਪੰਚ ਵੱਲੋਂ ਇਕ-ਦੂਜੇ ਉਤੇ ਭ੍ਰਿਸ਼ਟਾਚਾਰ ਤੇ ਰਿਸ਼ਵਤ ਦੇ ਦੋਸ਼

ਬੀਡੀਪੀਓ ਤੇ ਸਰਪੰਚ ਵੱਲੋਂ ਇਕ-ਦੂਜੇ ਉਤੇ ਭ੍ਰਿਸ਼ਟਾਚਾਰ ਤੇ ਰਿਸ਼ਵਤ ਦੇ ਦੋਸ਼

ਹੁਸ਼ਿਆਸਪੁਰ : ਹੁਸ਼ਿਆਰਪੁਰ ਦਸੂਹਾ ਦੇ ਪਿੰਡ ਮੀਰਪੁਰ ਦੇ ਸਰਪੰਚ ਵੱਲੋਂ ਬੀਡੀਪੀਓ ਦਸੂਹਾ ਉਤੇ ਲਗਾਏ ਗਏ ਰਿਸ਼ਵਤ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਸਬੰਧੀ ਬੀਡੀਪੀਓ ਨੇ ਅੱਜ ਕਾਨਫਰੰਸ ਕਰਦੇ ਹੋਏ ਰਿਸ਼ਵਤ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਉਲਟਾ ਹੀ ਸਰਪੰਚ ਉਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ। ਹੁਸ਼ਿਆਰਪੁਰ ਦੇ ਹਲਕਾ ਦਸੂਹਾ ਅਧੀਨ ਪੈਂਦੇ ਪਿੰਡ ਮੀਰਪੁਰ ਦੇ ਸਰਪੰਚ ਦੀ ਇਕ ਆਡੀਓ ਸ਼ੋਸ਼ਲ ਮੀਡੀਆ ਉਤੇ ਵਾਇਰਲ ਹੋਈ, ਜਿਸ 'ਚ ਮੀਰਪੁਰ ਦੇ ਸਰਪੰਚ ਲਖਬੀਰ ਸਿੰਘ ਵੱਲੋਂ ਦਸੂਹਾ ਦੇ ਬੀਡੀਪੀਓ ਧਨਵੰਤ ਸਿੰਘ ਰੰਧਾਵਾ ਉਤੇ 20 ਹਾਜ਼ਰ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਸਨ।



ਇਸ ਵਿਸ਼ੇ ਵਿਚ ਅੱਜ ਬੀਡੀਪੀਓ ਦਸੂਹਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ 'ਚ ਬੀਡੀਪੀਓ ਵੱਲੋਂ ਆਪਣੇ ਉਤੇ ਲਗਾਏ ਅਗਏ ਦੋਸ਼ਾਂ ਨੂੰ ਝੂਠ ਦੱਸਦੇ ਹੋਏ ਕਿਹਾ ਕਿ ਸਰਪੰਚ ਵੱਲੋਂ ਜੋ ਆਡੀਓ ਵਾਇਰਲ ਕੀਤੀ ਗਈ ਹੈ ਉਹ ਐਡਿਟ ਕਰ ਤੋੜ ਮਰੋੜ ਕੇ ਪੇਸ਼ ਕੀਤੀ ਗਈ ਹੈ ਜਿਸਦੀ ਵਿਜੀਲੈਂਸ ਵਿਭਾਗ ਵੱਲੋਂ ਵੀ ਜਾਂਚ ਕੀਤੀ ਗਈ ਹੈ ਤੇ ਡੀਡੀਪੀਓ ਹੁਸ਼ਿਆਰਪੁਰ ਵੱਲੋਂ ਜੋ ਜਾਂਚ ਕੀਤੀ ਗਈ, ਜਿਸ ਵਿਚ ਸਭ ਸਾਫ ਹੋ ਗਿਆ ਹੈ। ਬੀਡੀਪੀਓ ਦਸੂਹਾ ਨੇ ਦੱਸਿਆ ਕਿ ਸਰਪੰਚ ਮੀਰਪੁਰ ਵੱਲੋਂ ਵੱਡੇ ਪੱਧਰ ਉਤੇ ਮਨਰੇਗਾ ਤੇ ਹੋਰ ਪੰਚਾਇਤੀ ਫੰਡਾਂ ਵਿਚ ਘਪਲਾ ਕੀਤਾ ਗਿਆ ਹੈ ਜਿਸਦੀ ਜਾਂਚ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਜਾਂਚ ਨੂੰ ਦਬਾਉਣ ਲਈ ਸਰਪੰਚ ਵੱਲੋਂ ਇਸ ਤਰ੍ਹਾਂ ਦੇ ਝੂਠੇ ਦੋਸ਼ ਲਗਾਏ ਜਾ ਰਹੇ ਹੈ। ਬੀਡੀਪੀਓ ਨੇ ਦੱਸਿਆ ਕਿ ਸਰਪੰਚ ਲਖਵੀਰ ਸਿੰਘ ਨੇ ਆਪਣੇ ਚਹੇਤਿਆਂ ਨੂੰ ਕੈਟਲ ਸ਼ੈੱਡ ਬਣਵਾ ਕੇ ਪੈਸਿਆਂ ਦਾ ਘਪਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲਖਬੀਰ ਸਰਪੰਚ ਨੇ ਆਪਣੀ ਭੈਣ ਨੂੰ ਜੋ ਕਿ ਸਰਕਾਰੀ ਟੀਚਰ ਹੈ ਉਸ ਨੂੰ ਵੀ ਕੈਟਲ ਸ਼ੈੱਡ ਬਣਵਾਉਣ ਲਈ ਇਕ ਲੱਖ 50 ਹਜ਼ਾਰ ਰੁਪਏ ਉਸ ਦੇ ਬੈਂਕ ਖਾਤੇ ਵਿਚ ਪੁਆਏ ਹਨ। ਬੀਡੀਪੀਓ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸਰਪੰਚ ਵੱਲੋਂ ਕਈ ਘਪਲੇ ਕੀਤੇ ਗਏ ਹਨ ਜਿਸਦੀ ਮਹਿਕਮੇ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਜਿਸਨੂੰ ਰੋਕਣ ਵਾਸਤੇ ਸਰਪੰਚ ਲਖਬੀਰ ਸਿੰਘ ਵੱਲੋਂ ਉਸ ਉਤੇ ਝੂਠੇ ਦੋਸ਼ ਲਗਾਏ ਹਨ ਤਾਂਕਿ ਉਸ ਵੱਲੋਂ ਕੀਤੇ ਜਾ ਰਹੇ ਘਪਲਿਆਂ ਦੀ ਜਾਂਚ ਉਤੇ ਰੋਕ ਲੱਗ ਸਕੇ। ਉਨ੍ਹਾਂ ਨੇ ਕਿਹਾ ਕਿ ਸਰਪੰਚ ਐੱਸਸੀ ਐਕਟ ਦੀ ਵੀ ਦੁਰਵਰਤੋਂ ਕਰ ਸਕਦਾ ਹੈ ਕਿਉਂਕਿ ਉਸ ਨੇ ਪਹਿਲਾਂ ਵੀ ਆਪਣੇ ਪਿੰਡ ਦੇ 16 ਲੋਕਾਂ ਉਤੇ ਐਸਸੀ ਐਕਟ ਅਧੀਨ ਕੇਸ ਕਰਵਾਏ ਹਨ, ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਿਲ ਹਨ। ਬੀਡੀਪੀਓ ਦਾ ਕਹਿਣਾ ਹੈ ਕਿ ਜੇ ਇਸ ਸਾਰੇ ਘਪਲੇ ਵਿਚ ਮਹਿਕਮੇ ਦਾ ਕੋਈ ਵੀ ਮੁਲਾਜ਼ਮ ਸਰਪੰਚ ਦੇ ਨਾਲ ਪਾਇਆ ਜਾਏਗਾ ਤਾਂ ਉਸ ਉਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

 ਇਹ ਵੀ ਪੜ੍ਹੋ : ਭਗਵੰਤ ਮਾਨ ਗੁਜਰਾਤ ਨੂੰ ਛੱਡ ਕੇ ਪੰਜਾਬ ਨੂੰ ਸੰਭਾਲੋ: ਪ੍ਰਭਾਤ ਕੁਮਾਰ

ਦੂਜੇ ਪਾਸੇ ਸਰਪੰਚ ਲਖਬੀਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ  ਪੂਰੀ ਇਮਾਨਦਾਰੀ ਨਾਲ ਪੰਚਾਇਤ ਦੇ ਵਿਕਾਸ ਕਾਰਜ ਕਰਵਾਏ ਹਨ ਅਤੇ ਉਸ ਨੇ ਕੋਈ ਵੀ ਸਰਕਾਰੀ ਪੈਸੇ ਦੀ ਦੁਰਵਰਤੋ ਨਹੀਂ ਕੀਤੀ। ਬੀਡੀਪੀਓ ਖ਼ੁਦ ਦਸੂਹਾ ਵਿਚ ਵੱਡੇ ਪੱਧਰ ਉਤੇ ਭ੍ਰਿਸ਼ਟਾਚਾਰ ਕਰ ਰਿਹਾ ਹੈ ਜਿਸਦੀ ਸ਼ਿਕਾਇਤ ਉਸ ਵਲੋਂ ਉੱਚ ਅਧਿਕਾਰੀਆਂ ਨੂੰ ਕੀਤੀ ਗਈ ਸੀ। ਇਸਦੇ ਬਦਲੇ ਵਿਚ ਬੀਡੀਪੀਓ ਨੇ ਉਸ ਉਤੇ ਹੀ ਝੂਠੇ ਦੋਸ਼ ਲਗਾਏ ਹਨ।

- PTC NEWS

Top News view more...

Latest News view more...

PTC NETWORK