BCCI ਦਾ ਅੰਮ੍ਰਿਤਸਰ ਵਾਸੀਆਂ ਲਈ ਵੱਡਾ ਐਲਾਨ, IPL ਮੈਚਾਂ ਲਈ ਲੋਕਾਂ ਨੂੰ ਸ਼ਹਿਰ 'ਚ ਮਿਲੇਗਾ ਸਟੇਡੀਅਮ ਵਰਗਾ ਮਾਹੌਲ
BCCI to install TV screens for IPL matches in Amritsar : ਭਾਰਤ ਵਿੱਚ ਇਸ ਸਮੇਂ ਆਈਪੀਐਲ 2025 ਕ੍ਰਿਕਟ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਲੋਕ ਇਹ ਮੈਚ ਜਿੱਥੇ ਸਟੇਡੀਅਮ ਤੇ ਜਾ ਕੇ ਲਾਈਵ ਦੇਖਦੇ ਹਨ ਤੇ ਕੁਝ ਲੋਕ ਘਰਾਂ ਦੇ ਵਿੱਚ ਟੀਵੀ ਸਕਰੀਨਾਂ ਦੇ ਵਿੱਚ ਇਹ ਮੈਚ ਦੇਖਦੇ ਹਨ, ਉੱਥੇ ਹੀ ਪੂਰੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬੀਸੀਸੀਆਈ (Board of Control for Cricket in India) ਵੱਲੋਂ ਵੱਡੀ ਸਕਰੀਨ ਲਗਾ ਕੇ ਲਾਈਵ ਸਟੇਡੀਅਮ ਵਰਗਾ ਮਾਹੌਲ ਦਿਖਾਇਆ ਜਾ ਰਿਹਾ, ਜਿਸ ਦੇ ਚਲਦੇ ਅੰਮ੍ਰਿਤਸਰ ਵਿੱਚ 26 ਅਤੇ 27 ਅਪ੍ਰੈਲ ਨੂੰ ਰਣਜੀਤ ਐਵਨਿਊ ਦੀ ਪਾਈਟੈਕਸ ਗਰਾਊਂਡ ਦੇ ਵਿੱਚ Live IPL Match ਦਿਖਾਏ ਜਾਣਗੇ।
ਇਹ ਮੈਚ 26 ਅਪ੍ਰੈਲ ਨੂੰ ਹੋਣ ਵਾਲੇ ਕੋਲਕੱਤਾ ਰਾਈਡਰ ਅਤੇ ਪੰਜਾਬ ਕਿੰਗਸ ਵਿਚਾਲੇ, 26 ਅਪ੍ਰੈਲ ਨੂੰ ਮੁੰਬਈ ਇੰਡੀਅਨ ਅਤੇ ਲਖਨਊ ਸੁਪਰ ਜੁਆਇੰਟਸ ਅਤੇ ਸ਼ਾਮ ਵੇਲੇ ਦਿੱਲੀ ਕੈਪੀਟਲ ਅਤੇ ਰੋਇਲ ਚੈਲੰਜ਼ਰਸ ਬੰਗਲੌਰ ਦੀ ਟੀਮ ਵਿਚਾਲੇ ਹੋਣ ਰਹੇ ਹਨ। ਇਸ ਸਬੰਧੀ Board of Control for Cricket in India ਅਤੇ Punjab Cricket Association ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੈਚ ਦੀ ਕਿਸੇ ਵੀ ਤਰੀਕੇ ਦੀ ਕੋਈ ਟਿਕਟ ਨਹੀਂ ਹੋਵੇਗੀ।
ਉਨ੍ਹਾਂ ਦੱਸਿਆ ਕਿ ਆਈਪੀਐਲ ਦੇ ਫੈਨਜ਼ ਨੂੰ ਪਾਰਕ ਵਿੱਚ ਆ ਕੇ ਅਜਿਹਾ ਲੱਗੇਗਾ, ਜਿਵੇਂ ਉਹ ਲਾਈਵ ਸਟੇਡੀਅਮ ਵਿੱਚ ਜਾ ਕੇ ਮੈਚ ਦੇਖ ਰਹੇ ਹਨ ਅਤੇ ਜੋ ਪ੍ਰਬੰਧ ਲਾਈਵ ਸਟੇਡੀਅਮ ਦੇ ਵਿੱਚ ਹੁੰਦੇ ਹਨ, ਉਹ ਸਾਰੇ ਪ੍ਰਬੰਧ ਆਈਪੀਐਲ ਫੈਨ ਪਾਰਕ ਵਿੱਚ ਦਰਸ਼ਕਾਂ ਨੂੰ ਦੇਖਣ ਨੂੰ ਮਿਲਣਗੇ ਅਤੇ ਦਰਸ਼ਕਾਂ ਦੀ ਹਰ ਇੱਕ ਤਰੀਕੇ ਦੀ ਸਹੂਲਤ ਉਥੇ ਮੁਹਈਆ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਹਰ ਸੀਜਨ ਪਹਿਲਾਂ ਨਾਲੋਂ ਵੱਡਾ ਹੋ ਰਿਹਾ ਹੈ ਅਤੇ ਇਸ ਵਾਰ 10 ਲੱਖ ਤੋਂ ਵੱਧ ਕ੍ਰਿਕਟ ਪ੍ਰੇਮੀਆਂ ਦੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਅਤੇ ਇਸ ਆਈਪੀਐਲ ਫੈਨ ਪਾਰਕ ਵਿੱਚ ਕ੍ਰਿਕਟ ਪ੍ਰੇਮੀਆਂ ਦੇ ਵੀ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ ਅਤੇ ਵਿਜੇਤਾ ਕ੍ਰਿਕਟ ਪ੍ਰੇਮੀਆਂ ਨੂੰ ਖਿਡਾਰੀਆਂ ਦੀ ਆਟੋਗ੍ਰਾਫ ਕੀਤੀਆਂ ਟੀ-ਸ਼ਰਟਾਂ ਵੀ ਇਨਾਮ ਵਿੱਚ ਦਿੱਤੀਆਂ ਜਾਣਗੀਆਂ ਅਤੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਉਹ ਇਸ ਆਈਪੀਐਲ ਫੈਨ ਪਾਰਕ ਵਿੱਚ ਆਣ ਅਤੇ ਇਸ ਆਈਪੀਐਲ ਦਾ ਮਜ਼ਾ ਲੈਣ।
- PTC NEWS