IPL Rule Change : ਮੁਹੰਮਦ ਸ਼ਮੀ ਦੇ ਫੈਨਜ਼ ਲਈ ਵੱਡੀ ਖ਼ੁਸ਼ਖਬਰੀ! ਆਈਪੀਐਲ ਦੀ ਸ਼ੁਰੂਆਤ ਤੋਂ ਪਹਿਲਾਂ BCCI ਨੇ ਬਦਲਿਆ ਇਹ ਨਿਯਮ
IPL 2025 News : IPL ਤੋਂ ਪਹਿਲਾਂ BCCI ਨੇ ਵੀਰਵਾਰ ਨੂੰ ਤੇਜ਼ ਗੇਂਦਬਾਜ਼ਾਂ ਲਈ ਖੁਸ਼ਖਬਰੀ ਦਿੱਤੀ ਹੈ। ਗੇਂਦਬਾਜ਼ ਹੁਣ ਰਿਵਰਸ ਸਵਿੰਗ (Reverse swing) ਲਈ ਗੇਂਦ 'ਤੇ ਥੁੱਕ ਸਕਣਗੇ। ਬੀਸੀਸੀਆਈ (BCCI) ਨੇ ਇਹ ਫੈਸਲਾ ਆਈਪੀਐਲ ਦੇ ਜ਼ਿਆਦਾਤਰ ਕਪਤਾਨਾਂ ਦੀ ਸਹਿਮਤੀ ਤੋਂ ਬਾਅਦ ਲਿਆ ਹੈ। ਇਹ ਫੈਸਲਾ ਮੁੰਬਈ ਵਿੱਚ ਕਪਤਾਨਾਂ ਦੀ ਮੀਟਿੰਗ ਵਿੱਚ ਲਿਆ ਗਿਆ।
ਦੱਸ ਦਈਏ ਕਿ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (Mohammed Shami) ਨੇ ਚੈਂਪੀਅਨਸ ਟਰਾਫੀ ਦੌਰਾਨ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਸ਼ਮੀ ਨੇ ਕਿਹਾ ਸੀ ਕਿ ਹੁਣ ਗੇਂਦ 'ਤੇ ਥੁੱਕਣ 'ਤੇ ਲੱਗੀ ਪਾਬੰਦੀ ਨੂੰ ਹਟਾ ਦੇਣਾ ਚਾਹੀਦਾ ਹੈ। ਆਈਸੀਸੀ ਨੇ ਅਜੇ ਤੱਕ ਗੇਂਦਬਾਜ਼ਾਂ ਨੂੰ ਗੇਂਦ 'ਤੇ ਥੁੱਕ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਬੀਸੀਸੀਆਈ, ਆਈਪੀਐਲ ਵਿੱਚ ਇਹ ਪਾਬੰਦੀ ਹਟਾ ਚੁੱਕੀ ਹੈ।
ਬੀਸੀਸੀਆਈ ਨੇ 2022 'ਚ ਲਾਈ ਸੀ ਪਾਬੰਦੀ
ਬੀਸੀਸੀਆਈ ਦੇ ਇੱਕ ਉੱਚ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ, 'ਲਾਰ 'ਤੇ ਪਾਬੰਦੀ ਹਟਾ ਦਿੱਤੀ ਗਈ ਹੈ। ਜ਼ਿਆਦਾਤਰ ਕਪਤਾਨ ਇਸ ਕਦਮ ਦੇ ਹੱਕ ਵਿੱਚ ਸਨ। ਆਈਸੀਸੀ ਨੇ ਕੋਵਿਡ -19 ਮਹਾਂਮਾਰੀ ਦੌਰਾਨ ਸਾਵਧਾਨੀ ਵਜੋਂ ਗੇਂਦ ਨੂੰ ਚਮਕਾਉਣ ਲਈ ਥੁੱਕ ਲਗਾਉਣ ਦੇ ਪੁਰਾਣੇ ਅਭਿਆਸ 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਵਿਸ਼ਵ ਸੰਸਥਾ ਨੇ ਬਾਅਦ ਵਿੱਚ 2022 ਵਿੱਚ ਇਸ ਪਾਬੰਦੀ ਨੂੰ ਸਥਾਈ ਕਰ ਦਿੱਤਾ ਸੀ।
- PTC NEWS