Sun, Mar 30, 2025
Whatsapp

ਬਾਥਰੂਮ 'ਚ ਲੱਗੇ ਧੱਬੇ ਨਹੀਂ ਮਿਟ ਰਹੇ ਤਾਂ ਵਰਤੋਂ ਇਹ ਨੁਸਖੇ, ਮਿੰਟਾਂ 'ਚ ਨਿਕਲ ਜਾਣਗੇ ਦਾਗ਼

Reported by:  PTC News Desk  Edited by:  KRISHAN KUMAR SHARMA -- February 21st 2024 11:19 AM
ਬਾਥਰੂਮ 'ਚ ਲੱਗੇ ਧੱਬੇ ਨਹੀਂ ਮਿਟ ਰਹੇ ਤਾਂ ਵਰਤੋਂ ਇਹ ਨੁਸਖੇ, ਮਿੰਟਾਂ 'ਚ ਨਿਕਲ ਜਾਣਗੇ ਦਾਗ਼

ਬਾਥਰੂਮ 'ਚ ਲੱਗੇ ਧੱਬੇ ਨਹੀਂ ਮਿਟ ਰਹੇ ਤਾਂ ਵਰਤੋਂ ਇਹ ਨੁਸਖੇ, ਮਿੰਟਾਂ 'ਚ ਨਿਕਲ ਜਾਣਗੇ ਦਾਗ਼

Bathroom Stain Cleaning Tips: ਜਿੰਨਾ ਅਸੀਂ ਘਰ ਨੂੰ ਸਾਫ਼ ਰੱਖਦੇ ਹਾਂ, ਸਾਨੂੰ ਘਰ ਦੇ ਬਾਥਰੂਮ ਨੂੰ ਵੀ ਸਾਫ਼ ਰੱਖਣਾ ਚਾਹੀਦਾ ਹੈ। ਬਾਥਰੂਮ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇਹ ਸਾਡੀ ਨਿੱਜੀ ਸਫਾਈ ਲਈ ਹੈ। ਅਜਿਹਾ ਨਾ ਕਰਨ 'ਤੇ ਸਾਡੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਜਿੰਨੀ ਮਰਜ਼ੀ ਬਾਥਰੂਮ ਸਾਫ਼ ਕਰ ਲਓ, ਉਹ ਪੀਲਾ ਪੈ ਜਾਂਦਾ ਹੈ ਅਤੇ ਚੰਗਾ ਨਹੀਂ ਲੱਗਦਾ। ਅਤੇ ਅਸੀਂ ਧੱਬੇ ਹਟਾਉਣ ਲਈ ਐਸਿਡ ਦੀ ਵਰਤੋਂ ਕਰਦੇ ਹਾਂ, ਜਿਸ ਨਾਲ ਇੱਕ ਵਾਰ ਤਾਂ ਸਾਫ ਹੋ ਜਾਂਦਾ ਹੈ ਪਰ ਕੁਝ ਦਿਨਾਂ ਬਾਅਦ ਦਾਗ ਹੋਰ ਵਧ ਜਾਂਦੇ ਹਨ ਤਾਂ ਆਉ ਜਾਂਦੇ ਹਾਂ ਬਾਥਰੂਮ ਦੇ ਫਰਸ਼ ਨੂੰ ਚੰਗੀ ਤਰਾਂ ਸਾਫ ਕਰਨ ਦੇ ਤਰੀਕੇ...

ਦਸ ਦਈਏ ਕਿ ਬਾਥਰੂਮ ਦੇ ਫਰਸ਼ 'ਤੇ ਪੀਲੇ ਧੱਬਿਆਂ ਨੂੰ ਸਾਫ ਕਰਨ ਲਈ ਰਫ ਕਲੀਨਰ ਨੂੰ ਸਭ ਤੋਂ ਵਧੀਆ ਅਤੇ ਸਸਤਾ ਰਸਾਇਣ ਮੰਨਿਆ ਜਾਂਦਾ ਹੈ। ਕਿਉਂਕਿ ਇਹ ਕੋਈ ਕਠੋਰ ਰਸਾਇਣ ਨਹੀਂ ਹੈ। ਸਫ਼ਾਈ ਕਰਮਚਾਰੀ ਵੀ ਇਸ ਦੀ ਵਰਤੋਂ ਕਰਦੇ ਹਨ। ਨਾਲ ਹੀ ਤੁਸੀਂ ਕਿਸੇ ਵੀ ਔਨਲਾਈਨ ਸਾਈਟ ਤੋਂ ਰਫ ਕਲੀਨਰ ਆਰਡਰ ਕਰ ਸਕਦੇ ਹੋ। ਇਹ ਤੁਹਾਨੂੰ 130-150 ਰੁਪਏ ਦੀ ਰੇਂਜ 'ਚ ਆਸਾਨੀ ਨਾਲ ਮਿਲ ਜਾਵੇਗਾ।


ਰਫ ਕਲੀਨਰ ਦੀ ਵਰਤੋਂ ਕਰਨ ਦਾ ਤਰੀਕਾ

  • ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਇਸ ਨੂੰ ਪਾਣੀ 'ਚ ਪਾ ਕੇ ਪਤਲਾ ਕਰ ਲਓ।
  • ਫਿਰ ਜਿੱਥੇ ਵੀ ਜ਼ਿੱਦੀ ਧੱਬੇ ਹੋਣ ਉੱਥੇ ਇਸ ਦਾ ਛਿੜਕਾਅ ਕਰੋ।
  • ਬਾਅਦ 'ਚ 10-15 ਮਿੰਟ ਲਈ ਛੱਡ ਦਿਓ
  • ਫਿਰ ਇਸ ਨੂੰ ਬੁਰਸ਼ ਨਾਲ ਰਗੜਣ ਤੋਂ ਬਾਅਦ ਸਾਰੇ ਦਾਗ ਮਿਟ ਜਾਣਗੇ।

ਬਾਥਰੂਮ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲ ਦਾ ਧਿਆਨ ਰੱਖੋ

  • ਬਾਥਰੂਮ ਦੇ ਫਰਸ਼ ਨੂੰ ਸਾਫ਼ ਕਰਨ ਲਈ ਕਦੇ ਵੀ ਕਠੋਰ ਰਸਾਇਣਾਂ ਦੀ ਵਰਤੋਂ ਨਾ ਕਰੋ।
  • ਜਦੋਂ ਵੀ ਤੁਸੀਂ ਬਾਥਰੂਮ ਦੀ ਵਰਤੋਂ ਕਰੋ, ਬਾਥਰੂਮ ਦੇ ਫਰਸ਼ ਨੂੰ ਚੰਗੀ ਤਰ੍ਹਾਂ ਪੂੰਝੋ।
  • ਤੁਹਾਡੇ ਬਾਥਰੂਮ ਦੇ ਫਰਸ਼ 'ਤੇ ਪਾਣੀ ਇਕੱਠਾ ਨਹੀਂ ਹੋਣਾ ਚਾਹੀਦਾ।
  • ਬਾਥਰੂਮ 'ਚ ਟਿਸ਼ੂ ਪੇਪਰ ਜ਼ਰੂਰ ਰੱਖੋ।
  • ਵਾਸ਼ ਬੇਸਿਨ ਨੂੰ ਸੁਕਾਉਣ ਲਈ ਟਿਸ਼ੂ ਪੇਪਰ ਦੀ ਵਰਤੋਂ ਕਰੋ।
  • ਵਾਸ਼ ਬੇਸਿਨ ਵਾਲੀ ਥਾਂ 'ਤੇ ਵੀ ਪਾਣੀ ਇਕੱਠਾ ਨਹੀਂ ਹੋਣਾ ਚਾਹੀਦਾ।

-

Top News view more...

Latest News view more...

PTC NETWORK