Bathinda Court Hungama Video : ਅਦਾਲਤੀ ਕੰਪਲੈਕਸ 'ਚ ਜ਼ਬਰਦਸਤ ਹੰਗਾਮਾ, ਕੋਰਟ ਨੇ 2 ਦਿਨ ਦੇ ਰਿਮਾਂਡ 'ਤੇ ਭੇਜੀ ਅਮਨਦੀਪ ਕੌਰ
Former Female Constable : ਬਠਿੰਡਾ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਡਰੱਗ ਤਸਕਰੀ ਮਾਮਲੇ ਵਿੱਚ ਪੁਲਿਸ ਨੇ ਉਸ ਦੇ ਨਾਲ ਰਹਿ ਰਹੇ ਇੱਕ ਬਲਵਿੰਦਰ ਸਿੰਘ ਸਿੰਘ ਨਾਮ ਦੇ ਵਿਅਕਤੀ ਨੂੰ ਵੀ ਨਾਮਜ਼ਦ ਕੀਤਾ ਹੈ। ਦੱਸ ਦਈਏ ਕਿ ਸ਼ੁੱਕਰਵਾਰ ਸਾਬਕਾ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਪੁਲਿਸ ਵੱਲੋਂ ਪੇਸ਼ੀ ਲਈ ਅਦਾਲਤ ਲਿਆਂਦਾ ਗਿਆ ਸੀ, ਜਿਥੇ ਗੁਰਪ੍ਰੀਤ ਕੌਰ ਨਾਮ ਦੀ ਇੱਕ ਔਰਤ ਵੱਲੋਂ ਅਦਾਲਤੀ ਕੰਪਲੈਕਸ ਵਿੱਚ ਹੀ ਹੰਗਾਮਾ ਕਰ ਦਿੱਤਾ ਗਿਆ।
ਸਾਬਕਾ ਮਹਿਲਾ ਕਾਂਸਟੇਬਲ 'ਤੇ ਇਲਜਾਮ ਲਗਾਉਣ ਵਾਲੀ ਗੁਰਪ੍ਰੀਤ ਕੌਰ ਨੇ ਮਹਿਲਾ ਕਾਂਸਟੇਬਲ ਦੀ ਪੇਸ਼ੀ ਦੌਰਾਨ ਜੰਮ ਕੇ ਹੰਗਾਮਾ ਕੀਤਾ। ਇਸ ਦੌਰਾਨ ਗੁਰਪ੍ਰੀਤ ਕੌਰ ਦਾ ਪਤੀ ਵੀ ਹਾਜ਼ਰ ਸੀ, ਜਿਸ ਨਾਲ ਉਸ ਦੀ ਧੱਕਾ-ਮੁੱਕੀ ਹੋ ਗਈ। ਪੁਲਿਸ ਨੇ ਗੁਰਪ੍ਰੀਤ ਕੌਰ ਅਤੇ ਉਸ ਦੇ ਪਤੀ ਬਲਵਿੰਦਰ ਸਿੰਘ ਨੂੰ ਮਸਾਂ ਛੁਡਾਇਆ।
ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਨਾਮਜ਼ਦ ਕੀਤਾ ਗਿਆ ਵਿਅਕਤੀ ਬਲਵਿੰਦਰ ਸਿੰਘ ਉਰਫ਼ ਸੋਨੂੰ ਮੁਲਜ਼ਮ ਅਮਨਦੀਪ ਕੌਰ ਨਾਲ ਰਹਿ ਰਿਹਾ ਸੀ, ਜੋ ਕਿ ਮਹਿਲਾ ਕਾਂਸਟੇਬਲ 'ਤੇ ਇਲਜ਼ਾਮ ਲਗਾਉਣ ਵਾਲੀ ਗੁਰਪ੍ਰੀਤ ਕੌਰ ਦਾ ਪਤੀ ਹੈ।
- PTC NEWS