Banur Gian Sagar Hospital : ਗਿਆਨ ਸਾਗਰ ਹਸਪਤਾਲ ਦੇ ਵਿੱਚ ਈਡੀ ਵਿਭਾਗ ਵੱਲੋਂ ਰੇਡ; ਰਿਕਾਰਡ ਨੂੰ ਕੀਤਾ ਗਿਆ ਜ਼ਬਤ
Banur Gian Sagar Hospital : ਬਨੂੜ ਦੇ ਨੇੜੇ ਸਥਿਤ ਗਿਆਨ ਸਾਗਰ ਹਸਪਤਾਲ ਦੇ ਵਿੱਚ ਈਡੀ ਵਿਭਾਗ ਵੱਲੋਂ ਰੇਡ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕਰੀਬ 9:30 ਵਜੇ ਈਡੀ ਦੇ ਅਧਿਕਾਰੀਆਂ ਨੇ ਹਸਪਤਾਲ ਦੇ ਵਿੱਚ ਦਬਿਸ਼ ਦਿੱਤੀ।
ਮਿਲੀ ਜਾਣਕਾਰੀ ਮੁਤਾਬਿਕ ਛਾਪੇਮਾਰੀ ਦੌਰਾਨ ਗਿਆਨ ਸਾਗਰ ਹਸਪਤਾਲ ਦੇ ਦੂਜੀ ਮੰਜ਼ਿਲ ’ਤੇ ਸਥਿਤ ਐਚਆਰ ਡਿਪਾਰਟਮੈਂਟ ਦੇ ਸਮੁੱਚੇ ਰਿਕਾਰਡ ਨੂੰ ਅਧਿਕਾਰੀਆਂ ਵੱਲੋਂ ਜ਼ਬਤ ਕਰ ਲਿਆ ਗਿਆ ਹੈ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਗਿਆਨ ਸਾਗਰ ਹਸਪਤਾਲ ਪਰਲ ਗਰੁੱਪ ਦੇ ਨਾਲ ਸਬੰਧਿਤ ਰਿਹਾ ਹੈ ਅਤੇ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਘਿਰਿਆ ਰਿਹਾ ਹੈ। ਗਿਆਨ ਸਾਗਰ ਹਸਪਤਾਲ ਦੇ ਵਿੱਚ ਪਹਿਲਾਂ ਨਰਸਿੰਗ ਅਤੇ ਹੋਰ ਡਿਪਾਰਟਮੈਂਟਾਂ ਸਮੇਤ ਕੋਰਸ ਬੰਦ ਕਰ ਦਿੱਤੇ ਗਏ ਸੀ ਅਤੇ ਕਰੋਨਾ ਕਾਲ ਤੋਂ ਗਿਆਨ ਸਾਗਰ ਦਾ ਕੰਮਕਾਰ ਬਿਲਕੁਲ ਠੱਪ ਹੋ ਚੁੱਕਿਆ ਸੀ।
ਗਿਆਨ ਸਾਗਰ ਹਸਪਤਾਲ ਦੇ ਵਿੱਚ ਹਾਲ ਹੀ ਦੇ ਵਿੱਚ ਐਮਬੀਬੀਐਸ, ਬੀਡੀਐਸ ਅਤੇ ਨਰਸਿੰਗ ਦੇ ਕੋਰਸ ਸ਼ੁਰੂ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਈਡੀ ਨੂੰ ਹਸਪਤਾਲ ਦੇ ਸਬੰਧੀ ਕੁਝ ਇਨਪੁਟਸ ਮਿਲੇ ਹਨ ਜਿਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਇੱਥੇ ਰੇਡ ਕੀਤੀ ਗਈ। ਪਰ ਕਿਸੇ ਵੀ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਸੂਤਰਾਂ ’ਤੇ ਪਤਾ ਲੱਗਿਆ ਹੈ ਕਿ ਗਿਆਨ ਸਾਗਰ ਵਿੱਚ ਈਡੀ ਦੀ ਰੇਡ ਚੱਲ ਰਹੀ ਹੈ।
- PTC NEWS