Fri, Sep 27, 2024
Whatsapp

Bandi Chhor Divas : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਵਾਲੀਅਰ ਤੱਕ ਸ਼ਬਦ ਚੌਂਕੀ ਹੋਈ ਆਰੰਭ

ਬੰਦੀ ਛੋੜ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਵਾਲੀਅਰ ਤੱਕ ਸ਼ਬਦ ਚੌਂਕੀ ਯਾਤਰਾ ਆਰੰਭ ਹੋਈ। ਯਾਤਰਾ 29 ਸਤੰਬਰ ਨੂੰ ਗਵਾਲੀਅਰ ਵਿਖੇ ਪੁੱਜ ਕੇ ਸੰਪੂਰਨ ਹੋਵੇਗੀ ਅਤੇ ਰਸਤੇ ਵਿੱਚ ਯਾਤਰਾ ਦੇ ਵੱਖ-ਵੱਖ ਥਾਵਾਂ 'ਤੇ ਪੜਾਅ ਹੋਣਗੇ।

Reported by:  PTC News Desk  Edited by:  Dhalwinder Sandhu -- September 27th 2024 11:32 AM
Bandi Chhor Divas : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਵਾਲੀਅਰ ਤੱਕ ਸ਼ਬਦ ਚੌਂਕੀ ਹੋਈ ਆਰੰਭ

Bandi Chhor Divas : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਵਾਲੀਅਰ ਤੱਕ ਸ਼ਬਦ ਚੌਂਕੀ ਹੋਈ ਆਰੰਭ

Bandi Chhor Divas : ਬੰਦੀ ਛੋੜ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਵਾਲੀਅਰ ਤੱਕ ਸ਼ਬਦ ਚੌਂਕੀ ਯਾਤਰਾ ਆਰੰਭ ਹੋਈ। ਇਸ ਯਾਤਰਾ ਦੀ ਆਰੰਭਤਾ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਤੇ ਕਾਰ ਸੇਵਾ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। 

ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਦੱਸਿਆ ਕਿ ਯਾਤਰਾ 29 ਸਤੰਬਰ ਨੂੰ ਗਵਾਲੀਅਰ ਵਿਖੇ ਪੁੱਜ ਕੇ ਸੰਪੂਰਨ ਹੋਵੇਗੀ ਅਤੇ ਰਸਤੇ ਵਿੱਚ ਯਾਤਰਾ ਦੇ ਵੱਖ-ਵੱਖ ਥਾਵਾਂ 'ਤੇ ਪੜਾਅ ਹੋਣਗੇ। 


ਉਨ੍ਹਾਂ ਨੇ ਸ਼ਬਦ ਚੌਂਕੀ ਦੇ ਇਤਿਹਾਸ ਬਾਰੇ ਸੰਗਤ ਨੂੰ ਜਾਣੂ ਕਰਵਾਉਂਦੇ ਦੱਸਿਆ ਕਿ  ਪਹਿਲੀ ਚੌਂਕੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਕਿਲ੍ਹਾ ਗਵਾਲੀਅਰ ਵਿਖੇ ਨਜ਼ਰਬੰਦ ਹੋਣ 'ਤੇ ਸਤਿਗੁਰਾਂ ਦੀ ਯਾਦ ਵਿੱਚ ਬਾਬਾ ਬੁੱਢਾ ਜੀ ਨੇ ਆਰੰਭ ਕੀਤੀ ਸੀ। ਇਹ ਪ੍ਰੰਪਰਾ ਗੁਰੂ ਦੇ ਸਨਮੁੱਖ ਸਮਰਪਿਤ ਮੁੜ ਗੁਰੂ ਸਾਹਿਬਾਨ ਅਤੇ ਮਹਾਨ ਗੁਰਸਿੱਖਾਂ ਦੇ ਨਗਰ ਕੀਰਤਨਾਂ ਸਮੇਂ ਪ੍ਰਚੱਲਿਤ ਰੂਪ ਅਖਤਿਆਰ ਕਰ ਗਈ ਅਤੇ ਸਹਿਜੇ-ਸਹਿਜੇ ਇਹ ਪ੍ਰੰਪਰਾ ਰੋਜ਼ਾਨਾ ਮਰਯਾਦਾ 'ਚ ਸ਼ਾਮਲ ਹੋ ਗਈ।

ਇਹ ਵੀ ਪੜ੍ਹੋ : Punjab Weather : ਚੰਡੀਗੜ੍ਹ ਸਮੇਤ ਪੰਜਾਬ ਦੇ 16 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਜਾਣੋ ਤਾਜ਼ਾ ਅਪਡੇਟ

- PTC NEWS

Top News view more...

Latest News view more...

PTC NETWORK