ਉੱਤਰੀ ਕੋਰੀਆ 'ਚ ਔਰਤਾਂ ਦੀ 'ਰੈੱਡ ਲਿਪਸਟਿਕ' 'ਤੇ ਲੱਗੀ ਪਾਬੰਦੀ
ਨਵੀਂ ਦਿੱਲੀ: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਹਮੇਸ਼ਾ ਮੀਡੀਆ ਦੀਆਂ ਸੁਰਖੀਆਂ ਵਿੱਚ ਰਹਿੰਦੇ ਹਨ। ਉੱਤਰੀ ਕੋਰੀਆ ਦੀ ਅਭਿਨੇਤਰੀ ਨਾਰਾ ਕੰਗ ਨੇ ਕਿਹਾ ਸੀ ਕਿ ਉਹ ਆਪਣੇ ਦੇਸ਼ ਵਿੱਚ ਲਾਲ ਲਿਪਸਟਿਕ ਜਾਂ ਆਪਣੇ ਗਲ੍ਹਾਂ 'ਤੇ ਸੰਤਰੀ ਬਲਸ਼ ਅਤੇ ਅੱਖਾਂ 'ਤੇ ਗਲਿਟਰ ਲਾਉਣ ਦੀ ਕਦੇ ਕਲਪਨਾ ਨਹੀਂ ਕਰ ਸਕਦੀ ਸੀ। ਉਨ੍ਹਾਂ ਦੱਸਿਆ ਕਿ ਉੱਥੇ ਕੋਈ ਲਾਲ ਲਿਪਸਟਿਕ ਲਗਾਉਣ ਬਾਰੇ ਸੋਚ ਵੀ ਨਹੀਂ ਸਕਦਾ।
ਉਨ੍ਹਾਂ ਦਾ ਕਹਿਣਾ ਹੈ ਕਿ ਲਾਲ ਰੰਗ ਨੂੰ ਪੂੰਜੀਵਾਦ ਨਾਲ ਜੋੜਿਆ ਜਾਂਦਾ ਹੈ ਅਤੇ ਇਸ ਲਈ ਉੱਤਰੀ ਕੋਰੀਆ ਦਾ ਸਮਾਜ ਤੁਹਾਨੂੰ ਇਸ ਨੂੰ ਪਹਿਨਣ ਦੀ ਇਜਾਜ਼ਤ ਨਹੀਂ ਦਿੰਦਾ। 24 ਸਾਲਾ ਅਦਾਕਾਰਾ ਸਾਲ 2015 ਵਿੱਚ ਉੱਤਰੀ ਕੋਰੀਆ ਤੋਂ ਦੱਖਣੀ ਕੋਰੀਆ ਭੱਜ ਗਈ ਸੀ। ਉਸ ਅਨੁਸਾਰ ਹਰ ਸਮੇਂ ਵਾਲਾਂ ਨੂੰ ਬੰਨ੍ਹ ਕੇ ਰੱਖਣ ਸਮੇਤ ਕਈ ਪਾਬੰਦੀਆਂ ਸਨ।
ਉਨ੍ਹਾਂ ਨੇ ਦੱਸਿਆ ਕਿ ਜੱਦੀ ਸ਼ਹਿਰ ਵਿੱਚ ਸਿਰਫ ਹਲਕੇ ਰੰਗ ਦੀ ਲਿਪਸਟਿਕ ਦੀ ਇਜਾਜ਼ਤ ਸੀ, ਗੁਲਾਬੀ ਵੀ ਲਗਾਇਆ ਜਾ ਸਕਦਾ ਹੈ ਪਰ ਗਲਤੀ ਨਾਲ ਵੀ ਲਾਲ ਨਹੀਂ।
- PTC NEWS