MCD ਚੋਣਾਂ ਕਾਰਨ ਦਿੱਲੀ 'ਚ 3 ਦਿਨਾਂ ਲਈ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ
ਨਵੀਂ ਦਿੱਲੀ: ਦਿੱਲੀ 'ਚ MCD ਚੋਣਾਂ ਦੇ ਮੱਦੇਨਜ਼ਰ 2 ਤੋਂ 4 ਦਸੰਬਰ ਤੱਕ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਰਹੇਗੀ। ਇਹ ਐਲਾਨ ਦਿੱਲੀ ਦੇ ਆਬਕਾਰੀ ਵਿਭਾਗ ਨੇ ਕੀਤਾ ਹੈ। ਦਿੱਲੀ 'ਚ ਨਗਰ ਨਿਗਮ ਦੇ 250 ਵਾਰਡਾਂ ਲਈ ਐਤਵਾਰ ਨੂੰ ਵੋਟਿੰਗ ਹੋਣੀ ਹੈ, ਜਿਸ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ। ਆਬਕਾਰੀ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ 7 ਦਸੰਬਰ ਨੂੰ ਵੀ ਰਾਜਧਾਨੀ 'ਚ ਸ਼ਰਾਬ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
ਇੱਕ ਨੋਟੀਫਿਕੇਸ਼ਨ ਵਿੱਚ ਦਿੱਲੀ ਦੇ ਕਮਿਸ਼ਨਰ ਕ੍ਰਿਸ਼ਨ ਮੋਹਨ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ਆਬਕਾਰੀ ਨਿਯਮ, 2010 ਦੇ ਤਹਿਤ ਪ੍ਰਾਵਧਾਨ ਨੰਬਰ 52 ਦੀ ਪਾਲਣਾ ਕਰਦੇ ਹੋਏ, ਇਹ ਹੁਕਮ ਦਿੱਤਾ ਗਿਆ ਹੈ ਕਿ 2 ਦਸੰਬਰ, 4 ਦਸੰਬਰ ਅਤੇ 7 ਦਸੰਬਰ ਨੂੰ ਡਰਾਈ ਡੇਅ ਵਜੋਂ ਮਨਾਇਆ ਜਾਵੇਗਾ।
ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ, 2 ਦਸੰਬਰ, 2022, ਸ਼ਾਮ 5:30 ਵਜੇ ਤੋਂ ਐਤਵਾਰ, 4 ਦਸੰਬਰ, 2022 ਤੱਕ, ਇੱਕ ਡਰਾਈ ਡੇਅ ਹੋਵੇਗਾ। ਨੋਟੀਫਿਕੇਸ਼ਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ ਡੇਅ ਦਾ ਨਿਯਮ ਲਾਗੂ ਹੋਵੇਗਾ। ਇਸ ਚੋਣ ਵਿਚ ਮੁੱਖ ਮੁਕਾਬਲਾ ਆਪ, ਭਾਜਪਾ ਅਤੇ ਕਾਂਗਰਸ ਵਿਚਕਾਰ ਹੈ
- PTC NEWS