ਮੁਨੀਸ਼ ਗਰਗ, (ਐਸ.ਏ.ਐਸ ਨਗਰ, 16 ਨਵੰਬਰ): ਪੰਜਾਬ ਸਰਕਾਰ ਵੱਲੋਂ ਸਾਉਣੀ ਦੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਝੋਨੇ ਦੀ ਖਰੀਦ 'ਤੇ 17 ਨਵੰਬਰ ਨੂੰ ਸ਼ਾਮ 5 ਵਜੇ ਤੋਂ ਬਾਅਦ ਰੋਕ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਬੇਸ਼ੱਕ ਪੰਜਾਬ ਸਰਕਾਰ ਨੇ ਪਹਿਲਾਂ ਅੱਜ ਬੁੱਧਵਾਰ (16 ਨਵੰਬਰ) ਨੂੰ ਵੀ ਸ਼ਾਮ ਨੂੰ ਝੋਨੇ ਦੀ ਖਰੀਦ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਅੱਜ ਇਸ ਵਿੱਚ ਇਕ ਦਿਨ ਦਾ ਵਾਧਾ ਕਰ ਦਿੱਤਾ ਗਿਆ ਹੈ। ਕਾਬਲੇਗੌਰ ਕਿ ਮੰਡੀਆਂ ਵਿੱਚ ਬਹੁਤ ਸਾਰੇ ਝੋਨੇ ਦੀ ਖਰੀਦ ਹੋਣੀ ਅੱਜੇ ਬਾਕੀ ਹੈ ਅਤੇ ਕਈ ਕਿਸਾਨਾਂ ਨੇ ਝੋਨੇ ਦੀ ਕਟਾਈ ਤੱਕ ਨਹੀਂ ਕੀਤੀ ਹੋਈ। ਝੋਨੇ ਦੀ ਖਰੀਦ ਬੰਦ ਹੋਣ ਨਾਲ ਕਿਸਾਨਾਂ ਲਈ ਵੱਡੀ ਮੁਸ਼ਕਿਲ ਖੜੀ ਹੋ ਜਾਵੇਗੀ। ਪਹਿਲਾਂ ਹੀ ਕਿਸਾਨ ਮੰਡੀਆਂ ਵਿੱਚ ਨਮੀ ਜ਼ਿਆਦਾ ਹੋਣ ਕਾਰਨ ਝੋਨਾ ਦੇ ਨਾ ਵਿਕਣ ਕਰਕੇ ਪ੍ਰੇਸ਼ਾਨ ਹਨ।ਅਟੈਚਮੈਂਟ ਨੂੰ ਪੜ੍ਹਨ ਲਈ ਲਿੰਕ 'ਤੇ ਕਲਿੱਕ ਕਰੋ