YPSF ਤੇ Bel-la Monde ਦੇ ਵਿਹੜੇ ਵਿਸਾਖੀ ਦੀਆਂ ਰੌਣਕਾਂ; ਉੱਘੀਆਂ ਸ਼ਖਸੀਅਤਾਂ ਨੇ ਪਹੁੰਚ ਕੇ ਵਿਚਾਰ ਕੀਤੇ ਸਾਂਝੇ
YPSF and Bel-la Monde News : ਦਿੱਲੀ ’ਚ ਬੀਤੇ ਦਿਨ ਵਿਸਾਖੀ ਮੌਕੇ ਵਾਈਪੀਐਸਐਫ ਤੇ Bel la monde ਵੱਲੋਂ ਇੱਕ ਸਾਂਝਾ ਉਪਰਾਲਾ ਕੀਤਾ ਗਿਆ। ਇਸ ਦੌਰਾਨ ਉੱਘੀਆਂ ਸ਼ਖਸੀਅਤਾਂ ਨੇ ਵਿਚਾਰ ਸਾਂਝੇ ਕੀਤੇ ਹਨ। ਵਾਈਪੀਐਸਐਫ ਵੱਲੋਂ ਕਿਹਾ ਗਿਆ ਹੈ ਕਿ ਕੋਈ ਵੀ ਬੱਚਾ ਆਰਥਿਕ ਪੱਖੋਂ ਪੜ੍ਹਾਈ ਤੋਂ ਵਾਂਝਾ ਨਾ ਰਹੇ।
ਦੱਸ ਦਈਏ ਕਿ ਪ੍ਰੋਗਰਾਮ ਦਾ ਆਯੋਜਨ ਦਿੱਲੀ ਦੇ ਮਸ਼ਹੂਰ ਬੇਲਾਮਾਂਡ ਹੋਟਲ ’ਚ ਹੋਇਆ ਜਿੱਥੇ ਸੰਸਕ੍ਰਤਿ, ਸੰਗੀਤ ਅਤੇ ਸਮਾਜ ਸੇਵਾਲ ਦਾ ਅਨੋਖਾ ਮਿਲਣ ਦੇਖਣ ਨੂੰ ਮਿਲਿਆ। ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ, ਕੇਂਦਰੀ ਮੰਤਰੀ ਮਨਹੋਰ ਲਾਲ ਖੱਟਰ ਅਤੇ ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਮੌਜੂਦ ਰਹੇ। ਇਸ ਦੌਰਾਨ ਆਏ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਮਨੋਹਰ ਲਾਲ ਖੱਟਰ ਨੂੰ ਵੱਡੇ ਆਕਾਰ ਦੀ ਸ਼ਾਨਦਾਰ ਤਸਵੀਰ ਭੇਂਟ ਕੀਤੀ ਗਈ।
ਵਾਈਪੀਐਸਐਫ ਤੇ Bel la monde ਨੂੰ ਸਾਰਿਆਂ ਖਾਲਸਾ ਪੰਥ ਦੀ ਸਥਾਪਨਾ ਦੇ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਦੌਰਾਨ ਅਦਾਕਾਰ ਗੁਰਪ੍ਰੀਤ ਘੁੱਗੀ, ਤਰਸੇਮ ਜੱਸੜ, ਸਤਿੰਦਰ ਸੱਤੀ, ਅਮਰ ਨੂਰੀ ਨੇ ਹਿੱਸਾ ਲੈ ਕੇ ਪ੍ਰੋਗਰਾਮ ਦੀਆਂ ਰੌਣਕਾਂ ਨੂੰ ਹੋਰ ਵਧਾ ਦਿੱਤਾ।
- PTC NEWS