Sun, Jan 12, 2025
Whatsapp

Back Pain Relief Tips : ਸਰਦੀਆਂ 'ਚ ਪਿੱਠ ਦੇ ਦਰਦ ਤੋਂ ਬਚਣ ਲਈ ਭੋਜਨ 'ਚ ਸ਼ਾਮਲ ਕਰੋ ਇਹ ਚੀਜਾਂ, ਦਰਦ ਹੋ ਜਾਵੇਗਾ ਰੱਫੂ-ਚੱਕਰ

Health News : ਇਹ ਦਰਦ ਜ਼ਿਆਦਾਤਰ ਔਰਤਾਂ ਵਿੱਚ ਦੇਖਿਆ ਜਾਂਦਾ ਹੈ। ਹਾਲਾਂਕਿ ਪਿੱਠ ਦਰਦ ਦਾ ਕਾਰਨ ਸਾਡੇ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ, ਅਨਿਯਮਿਤ ਜੀਵਨ ਸ਼ੈਲੀ, ਕਸਰਤ ਦੀ ਕਮੀ, ਦਫ਼ਤਰ ਵਿੱਚ ਲਗਾਤਾਰ ਸਕ੍ਰੀਨ ਦੇ ਸਾਹਮਣੇ ਬੈਠਣਾ ਹੈ।

Reported by:  PTC News Desk  Edited by:  KRISHAN KUMAR SHARMA -- December 11th 2024 02:20 PM -- Updated: December 11th 2024 02:31 PM
Back Pain Relief Tips : ਸਰਦੀਆਂ 'ਚ ਪਿੱਠ ਦੇ ਦਰਦ ਤੋਂ ਬਚਣ ਲਈ ਭੋਜਨ 'ਚ ਸ਼ਾਮਲ ਕਰੋ ਇਹ ਚੀਜਾਂ, ਦਰਦ ਹੋ ਜਾਵੇਗਾ ਰੱਫੂ-ਚੱਕਰ

Back Pain Relief Tips : ਸਰਦੀਆਂ 'ਚ ਪਿੱਠ ਦੇ ਦਰਦ ਤੋਂ ਬਚਣ ਲਈ ਭੋਜਨ 'ਚ ਸ਼ਾਮਲ ਕਰੋ ਇਹ ਚੀਜਾਂ, ਦਰਦ ਹੋ ਜਾਵੇਗਾ ਰੱਫੂ-ਚੱਕਰ

Foods For Back Pain Relief : ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ, ਜਿਸ ਕਾਰਨ ਬੈਠ ਕੇ ਕੰਮ ਕਰਨ ਵਾਲਿਆਂ ਨੂੰ ਜ਼ਿਆਦਾ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਫਤਰਾਂ 'ਚ ਲਗਾਤਾਰ ਬੈਠ ਕੇ ਕੰਮ ਕਰਨ ਨਾਲ ਪਿੱਠ ਦਰਦ ਆਮ ਗੱਲ ਹੋ ਗਈ ਹੈ ਅਤੇ ਹੁਣ ਸਰਦੀਆਂ ਵਿੱਚ ਇਹ ਕਈ ਵਾਰ ਵੱਧ ਵੀ ਹੋ ਜਾਂਦਾ ਹੈ। ਇਹ ਦਰਦ ਜ਼ਿਆਦਾਤਰ ਔਰਤਾਂ ਵਿੱਚ ਦੇਖਿਆ ਜਾਂਦਾ ਹੈ। ਹਾਲਾਂਕਿ ਪਿੱਠ ਦਰਦ ਦਾ ਕਾਰਨ ਸਾਡੇ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ, ਅਨਿਯਮਿਤ ਜੀਵਨ ਸ਼ੈਲੀ, ਕਸਰਤ ਦੀ ਕਮੀ, ਦਫ਼ਤਰ ਵਿੱਚ ਲਗਾਤਾਰ ਸਕ੍ਰੀਨ ਦੇ ਸਾਹਮਣੇ ਬੈਠਣਾ ਹੈ।

ਪਿੱਠ ਦਰਦ ਦਾ ਇੱਕ ਖਾਸ ਕਾਰਨ ਦਫਤਰ ਵਿੱਚ ਘੰਟਿਆਂ ਤੱਕ ਕੰਪਿਊਟਰ ਦੇ ਸਾਹਮਣੇ ਬੈਠਣਾ ਅਤੇ ਗਲਤ ਸਥਿਤੀ ਵਿੱਚ ਕੰਮ ਕਰਨਾ ਹੈ। ਲਗਾਤਾਰ ਇਸ ਤਰ੍ਹਾਂ ਦੀ ਜੀਵਨਸ਼ੈਲੀ ਤੁਹਾਡੀ ਸਮੱਸਿਆ ਨੂੰ ਵਧਾ ਰਹੀ ਹੈ। ਇਸ ਦੇ ਲਈ ਤੁਹਾਨੂੰ ਆਪਣੀ ਗੈਰ-ਸਿਹਤਮੰਦ ਖੁਰਾਕ ਨੂੰ ਠੀਕ ਕਰਨ ਦੀ ਲੋੜ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਤੁਸੀਂ ਰੋਜ਼ਾਨਾ ਖਾਣਾ ਸ਼ੁਰੂ ਕਰਨਾ ਹੈ। ਸਿਹਤ ਮਾਹਿਰ ਵੀ ਇਸ ਦੀ ਸਲਾਹ ਦਿੰਦੇ ਹਨ। ਕਿਉਂਕਿ ਡਾਈਟ 'ਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਿਲ ਕਰਨ ਨਾਲ ਨਾ ਸਿਰਫ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ ਸਗੋਂ ਸਰੀਰ ਦੇ ਕਈ ਹਿੱਸਿਆਂ 'ਚ ਹੋਣ ਵਾਲੇ ਦਰਦ ਤੋਂ ਵੀ ਰਾਹਤ ਮਿਲਦੀ ਹੈ।


ਓਮੇਗਾ -3 ਫੈਟੀ ਐਸਿਡ : ਪਿੱਠ ਦੇ ਦਰਦ ਤੋਂ ਰਾਹਤ ਪਾਉਣ ਲਈ, ਆਪਣੀ ਖੁਰਾਕ ਵਿੱਚ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਭੋਜਨ ਸ਼ਾਮਲ ਕਰੋ। ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਭੋਜਨ ਦਾ ਸੇਵਨ ਕਰਨ ਨਾਲ ਤੁਹਾਨੂੰ ਪਿੱਠ ਦੇ ਦਰਦ ਤੋਂ ਕਾਫੀ ਰਾਹਤ ਮਿਲੇਗੀ। ਇਸਦੇ ਲਈ ਤੁਸੀਂ ਸੁੱਕੇ ਮੇਵਿਆਂ ਵਿੱਚ ਬਦਾਮ, ਅਖਰੋਟ, ਚਿਆ ਬੀਜ, ਫਲੈਕਸ ਸੀਡਸ ਨੂੰ ਸ਼ਾਮਿਲ ਕਰ ਸਕਦੇ ਹੋ। ਇਸ ਦੇ ਨਾਲ ਹੀ ਮੱਛੀ ਦਾ ਸੇਵਨ ਤੁਹਾਡੇ ਸਰੀਰ ਵਿੱਚ ਓਮੇਗਾ-3 ਫੈਟੀ ਐਸਿਡ ਦੀ ਸਪਲਾਈ ਕਰੇਗਾ।

ਫਲਾਂ ਦਾ ਸੇਵਨ : ਪਿੱਠ ਦੇ ਦਰਦ ਤੋਂ ਰਾਹਤ ਪਾਉਣ ਲਈ ਤੁਹਾਨੂੰ ਤਾਜ਼ੇ ਫਲ ਜਿਵੇਂ ਅਨਾਨਾਸ, ਸੇਬ, ਚੈਰੀ, ਬੇਰੀ, ਖੱਟੇ ਫਲ ਅਤੇ ਅੰਗੂਰ ਆਦਿ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਫਲਾਂ ਦਾ ਸੇਵਨ ਕਰਨ ਨਾਲ ਤੁਹਾਡੀ ਸਮੁੱਚੀ ਸਿਹਤ ਵੀ ਚੰਗੀ ਰਹਿੰਦੀ ਹੈ। ਨਾਲ ਹੀ ਪਿੱਠ ਦੇ ਦਰਦ ਵਿੱਚ ਵੀ ਰਾਹਤ ਮਿਲਦੀ ਹੈ।

ਪ੍ਰੋਟੀਨ ਵਾਲੇ ਭੋਜਨ : ਅੱਜ ਦੀ ਮਾੜੀ ਖੁਰਾਕ ਕਾਰਨ ਲੋਕਾਂ ਦੇ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਹੋ ਜਾਂਦੀ ਹੈ। ਇਸ ਲਈ ਤੁਹਾਨੂੰ ਆਪਣੀ ਖੁਰਾਕ ਵਿੱਚ ਪ੍ਰੋਟੀਨ ਯੁਕਤ ਭੋਜਨ ਸ਼ਾਮਲ ਕਰਨਾ ਚਾਹੀਦਾ ਹੈ। ਇਸ ਦੇ ਲਈ ਤੁਹਾਨੂੰ ਰੋਜ਼ਾਨਾ ਅੰਡੇ, ਦੁੱਧ, ਦਾਲਾਂ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ।

ਹਰੀਆਂ ਸਬਜ਼ੀਆਂ : ਜੇਕਰ ਤੁਹਾਡੀ ਪਿੱਠ 'ਚ ਲਗਾਤਾਰ ਦਰਦ ਰਹਿੰਦਾ ਹੈ ਤਾਂ ਇਸ ਦੇ ਲਈ ਹਰੀਆਂ ਸਬਜ਼ੀਆਂ ਨੂੰ ਆਪਣੀ ਰੋਜ਼ਾਨਾ ਖੁਰਾਕ 'ਚ ਸ਼ਾਮਲ ਕਰੋ। ਪੱਤੇਦਾਰ ਸਬਜ਼ੀਆਂ ਦੇ ਸੇਵਨ ਨਾਲ ਤੁਹਾਡੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ​​ਹੁੰਦੀਆਂ ਹਨ। ਇਸ 'ਚ ਫੁੱਲ ਗੋਭੀ, ਬਰੋਕਲੀ, ਪਾਲਕ ਅਤੇ ਗੋਭੀ ਆਦਿ ਖਾਣਾ ਸ਼ੁਰੂ ਕਰ ਦਿਓ। ਇਹ ਸਬਜ਼ੀਆਂ ਵਿਟਾਮਿਨ ਏ, ਵਿਟਾਮਿਨ ਸੀ ਅਤੇ ਵਿਟਾਮਿਨ ਕੇ ਨਾਲ ਭਰਪੂਰ ਹੁੰਦੀਆਂ ਹਨ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

- PTC NEWS

Top News view more...

Latest News view more...

PTC NETWORK