Sat, Oct 26, 2024
Whatsapp

Baba Siddique Murder Case ਦਾ 15ਵਾਂ ਮੁਲਜ਼ਮ ਗ੍ਰਿਫ਼ਤਾਰ; ਪੰਜਾਬ ਦੇ ਲੁਧਿਆਣਾ ਤੋਂ ਕੀਤਾ ਕਾਬੂ, ਸਹੁਰੇ ਲੁਕਿਆ ਹੋਇਆ ਸੀ ਮੁਲਜ਼ਮ

ਮੁਲਜ਼ਮ ਸੁਜੀਤ ਕੁਮਾਰ ਨੂੰ ਪੁਲਿਸ ਨੇ ਭਾਮੀਆ ਕਲਾਂ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ’ਤੇ ਦਿੱਤੀ।

Reported by:  PTC News Desk  Edited by:  Aarti -- October 26th 2024 08:37 AM
Baba Siddique Murder Case ਦਾ 15ਵਾਂ ਮੁਲਜ਼ਮ ਗ੍ਰਿਫ਼ਤਾਰ; ਪੰਜਾਬ ਦੇ ਲੁਧਿਆਣਾ ਤੋਂ ਕੀਤਾ ਕਾਬੂ, ਸਹੁਰੇ ਲੁਕਿਆ ਹੋਇਆ ਸੀ ਮੁਲਜ਼ਮ

Baba Siddique Murder Case ਦਾ 15ਵਾਂ ਮੁਲਜ਼ਮ ਗ੍ਰਿਫ਼ਤਾਰ; ਪੰਜਾਬ ਦੇ ਲੁਧਿਆਣਾ ਤੋਂ ਕੀਤਾ ਕਾਬੂ, ਸਹੁਰੇ ਲੁਕਿਆ ਹੋਇਆ ਸੀ ਮੁਲਜ਼ਮ

Baba Siddique Murder Case :  ਪੰਜਾਬ ਪੁਲਿਸ ਅਤੇ ਮੁੰਬਈ ਪੁਲਿਸ ਨੇ ਵਿਧਾਇਕ ਬਾਬਾ ਸਿੱਦੀਕੀ ਦੇ ਕਤਲ ਮਾਮਲੇ ਵਿੱਚ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦਾ ਨਾਂ ਸੁਜੀਤ ਕੁਮਾਰ ਹੈ। ਦੱਸ ਦਈਏ ਕਿ ਮੁਲਜ਼ਮ ਸੁਜੀਤ ਕੁਮਾਰ ਨੂੰ ਪੰਜਾਬ ਪੁਲਿਸ ਅਤੇ ਮੁੰਬਈ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਸੁਜੀਤ ਕੁਮਾਰ ਨੂੰ ਪੁਲਿਸ ਨੇ ਭਾਮੀਆ ਕਲਾਂ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ’ਤੇ ਦਿੱਤੀ। 

ਮਿਲੀ ਜਾਣਕਾਰੀ ਮੁਤਾਬਿਕ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਮੁਲਜ਼ਮ ਸੁਜੀਤ ਆਪਣੇ ਸਹੁਰੇ ਘਰ ਛੁਪਿਆ ਹੋਇਆ ਸੀ। ਇਸ ਮਾਮਲੇ 'ਚ ਹੁਣ ਤੱਕ ਕੁੱਲ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਇਸ ਕਤਲ ਕੇਸ ਵਿੱਚ ਹੁਣ ਤੱਕ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 


ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸੁਜੀਤ ਕੁਮਾਰ ਕਤਲ ਦੀ ਸਾਜਿਸ਼ ’ਚ ਸ਼ਾਮਲ ਸੀ। ਉਸ ਨੂੰ ਬਾਬਾ ਸਿੱਧੀਕੀ ਨੂੰ ਮਾਰਨ ਦੀ ਯੋਜਨਾ ਬਾਰੇ ਤਿੰਨ ਦਿਨ ਪਹਿਲਾਂ ਨਿਤਿਨ ਗੌਤਮ ਅਤੇ ਇੱਕ ਹੋਰ ਮੁਲਜ਼ਮ ਵੱਲੋਂ ਸੂਚਨਾ ਦਿੱਤੀ ਗਈ ਸੀ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਮੁਤਾਬਕ ਸੁਜੀਤ ਨੇ ਮਾਸਟਰਮਾਈਂਡ ਜੀਸ਼ਾਨ ਅਖਤਰ ਅਤੇ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਲਈ ਵਿਚੋਲੇ ਦੀ ਭੂਮਿਕਾ ਨਿਭਾਈ। ਫਿਲਹਾਲ ਉਸ ਨੂੰ ਅਗਲੇਰੀ ਕਾਰਵਾਈ ਦੇ ਲਈ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। 

ਦੱਸਣਯੋਗ ਹੈ ਕਿ ਉਹ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਲਖਨਊ ਦਾ ਰਹਿਣ ਵਾਲਾ ਹੈ। ਪਿਛਲੇ ਕੁਝ ਸਾਲਾਂ ਤੋਂ ਉਹ ਮੁੰਬਈ ਦੇ ਘਾਟਕੋਪਰ ਦੇ ਛੇਦਾਨਗਰ ਇਲਾਕੇ 'ਚ ਰਹਿ ਰਿਹਾ ਸੀ ਅਤੇ ਉੱਥੇ ਕੰਮ ਕਰਦਾ ਸੀ। ਬਾਬਾ ਸਿੱਦੀਕੀ ਦੇ ਕਤਲ ਦੀ ਸਾਜ਼ਿਸ਼ ਰਚਣ ਤੋਂ ਬਾਅਦ ਉਹ ਲੁਧਿਆਣਾ ਭੱਜ ਗਿਆ ਅਤੇ ਉਥੇ ਲੁਕ ਗਿਆ।

ਜਾਣਕਾਰੀ ਮੁਤਾਬਕ ਉਸ ਦਾ ਮਾਸਟਰਮਾਈਂਡ ਜੀਸ਼ਾਨ ਅਖਤਰ ਨਾਲ ਸਿੱਧਾ ਸਬੰਧ ਸੀ। ਇੱਕ ਵਾਰ ਲੁਧਿਆਣਾ ਵਿੱਚ, ਸੁਜੀਤ ਨੇ ਅਖਤ ਨੂੰ ਦੋਸ਼ੀ ਨਿਤਿਨ ਅਤੇ ਰਾਮ ਨਾਲ ਮਿਲਾਇਆ, ਜਿਨ੍ਹਾਂ ਨੇ ਬਾਬਾ ਸਿੱਦੀਕੀ ਦੇ ਕਤਲ ਲਈ ਹਥਿਆਰਾਂ ਦੀ ਖਰੀਦ ਵਿੱਚ ਮਦਦ ਕੀਤੀ ਸੀ।

ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਵਿਧਾਇਕ ਬਾਬਾ ਸਿੱਦੀਕੀ ਦੀ ਸ਼ਰੇਆਮ ਹੱਤਿਆ ਕਰ ਦਿੱਤੀ ਗਈ ਸੀ। ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲੇਆਮ ਦੀ ਜ਼ਿੰਮੇਵਾਰੀ ਲਈ ਸੀ। ਇਸ ਕਤਲ ਤੋਂ ਬਾਅਦ ਬਾਬਾ ਸਿੱਦੀਕੀ ਦੇ ਕਾਤਲਾਂ ਦੀ ਲਗਾਤਾਰ ਭਾਲ ਜਾਰੀ ਹੈ। ਇਸ ਮਾਮਲੇ 'ਚ ਹੁਣ ਤੱਕ ਕੁੱਲ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਸੁਜੀਤ ਗ੍ਰਿਫਤਾਰ ਕੀਤਾ ਗਿਆ 15ਵਾਂ ਦੋਸ਼ੀ ਹੈ।

ਇਹ ਵੀ ਪੜ੍ਹੋ : Mudra Loan : PM ਮੋਦੀ ਦਾ ਵੱਡਾ ਐਲਾਨ, ਮੁਦਰਾ ਯੋਜਨਾ ਕਰਜ਼ੇ ਦੀ ਹੱਦ ਕੀਤੀ ਦੁੱਗਣੀ, ਜਾਣੋ ਕਿੰਨਾਂ ਨੂੰ ਹੋਵੇਗਾ ਲਾਭ

- PTC NEWS

Top News view more...

Latest News view more...

PTC NETWORK