ਕੇਦਾਰਨਾਥ ਧਾਮ ਦੀ ਯਾਤਰਾ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ, ਕਪਾਟ ਖੁੱਲ੍ਹਣ ਦੀ ਤਰੀਕ ਦਾ ਹੋਇਆ ਐਲਾਨ
Kedarnath Dham Opening Dates: ਕੇਦਾਰਨਾਥ ਧਾਮ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਦੀ ਖ਼ਬਰ ਹੈ। ਕੇਦਾਰਨਾਥ ਧਾਮ ਦੇ ਕਪਾਟ 10 ਮਈ ਨੂੰ ਖੋਲ੍ਹੇ ਜਾਣਗੇ। ਮਹਾਂਸ਼ਿਵਰਾਤਰੀ 'ਤੇ ਕਪਾਟ ਖੋਲ੍ਹੇ ਜਾਣ ਦੇ ਐਲਾਨ ਨਾਲ ਭਗਤਾਂ 'ਚ ਖੁਸ਼ਖਬਰੀ ਦੀ ਲਹਿਰ ਦੌੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਪਾਟ ਖੋਲਣ ਦੀ ਪ੍ਰਕਿਰਿਆ ਪੂਰੇ ਵਿਧੀ ਰਿਵਾਜਾਂ ਨਾਲ 6 ਮਈ ਤੋਂ ਸ਼ੁਰੂ ਹੋਵੇਗੀ।
ਤਰੀਕ ਦਾ ਐਲਾਨ ਸ਼ੁੱਕਰਵਾਰ ਓਮਕਾਰੇਸ਼ਵਰ ਮੰਦਰ ਉਖੀਮਠ ਵਿੱਚ ਕੀਤਾ ਗਿਆ। ਸ਼ਰਧਾਲੂ ਸਵੇਰੇ 7 ਵਜੇ ਤੋਂ ਕਪਾਟ ਖੁੱਲ੍ਹਣ 'ਤੇ ਦਰਸ਼ਨ ਕਰ ਸਕਣਗੇ। ਦਸ ਦਈਏ ਕਿ ਬਰਫ਼ਬਾਰੀ ਕਾਰਨ ਕੇਦਾਰਨਾਥ ਦੇ ਕਪਾਟ ਸਾਲ ਵਿੱਚ 6 ਮਹੀਨੇ ਬੰਦ ਰਹਿੰਦੇ ਹਨ। ਬਾਬਾ ਕੇਦਾਰਨਾਥ ਦੇ ਕਪਾਟ ਖੁੱਲ੍ਹਣ ਦੀ ਪ੍ਰਕਿਰਿਆ 6 ਮਈ ਤੋਂ ਸ਼ੁਰੂ ਹੋਵੇਗੀ। ਇਸ ਦਿਨ ਇਹ ਯਾਤਰਾ ਉਖੀਮਠ ਤੋਂ ਗੁਪਤਕਾਸ਼ੀ ਪਹੁੰਚੇਗੀ। 7 ਮਈ ਨੂੰ ਰਾਮਪੁਰ ਪਹੁੰਚਣ ਤੋਂ ਬਾਅਦ ਉਹ 8 ਮਈ ਨੂੰ ਗੌਰੀਕੁੰਡ ਅਤੇ 9 ਮਈ ਨੂੰ ਕੇਦਾਰਨਾਥ ਧਾਮ ਵਿਖੇ ਮੱਥਾ ਟੇਕਣਗੇ।
ਦੱਸ ਦਈਏ ਕਿ ਅਕਸ਼ੈ ਤ੍ਰਿਤੀਆ ਮੌਕੇ ਬਾਬਾ ਕੇਦਾਰਨਾਥ ਧਾਮ ਦੇ ਦਰਵਾਜ਼ੇ ਖੋਲ੍ਹਣ ਦੀ ਪਰੰਪਰਾ ਹੈ। ਮਿਥਿਹਾਸਕ ਰਵਾਇਤਾਂ ਅਨੁਸਾਰ ਸ਼ਿਵਰਾਤਰੀ ਦੇ ਮੌਕੇ 'ਤੇ ਤਰੀਕ ਦਾ ਰਸਮੀ ਐਲਾਨ ਹੋਣ ਤੋਂ ਬਾਅਦ ਅਕਸ਼ੈ ਤ੍ਰਿਤੀਆ ਦੇ ਪਵਿੱਤਰ ਤਿਉਹਾਰ 'ਤੇ ਬਾਬਾ ਦੇ ਕਪਾਟ ਖੋਲ੍ਹੇ ਜਾਂਦੇ ਹਨ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਮੀਡੀਆ ਇੰਚਾਰਜ ਹਰੀਸ਼ ਚੰਦਰ ਗੌੜ ਮੁਤਾਬਕ ਕੇਦਾਰਨਾਥ ਧਾਮ ਦੇ ਦਰਵਾਜ਼ੇ 10 ਮਈ ਨੂੰ ਖੋਲ੍ਹੇ ਜਾਣਗੇ।
ਇਸਤੋਂ ਪਹਿਲਾਂ ਬਸੰਤ ਪੰਚਮੀ 'ਤੇ ਬਾਬਾ ਬਦਰੀਨਾਥ ਧਾਮ ਦੇ ਕਪਾਟ ਖੋਲ੍ਹਣ ਦੀ ਤਰੀਕ ਦਾ ਐਲਾਨ ਕੀਤਾ ਗਿਆ ਸੀ, ਜਿਸ ਵਿੱਚ 12 ਨੂੰ ਸਵੇਰੇ ਬ੍ਰਹਮ ਮਹੂਰਤ 'ਚ ਪੂਰੇ ਰੀਤੀ ਰਿਵਾਜ਼ਾਂ ਨਾਲ ਬਦਰੀਨਾਥ ਧਾਮ ਦੇ ਕਪਾਟ ਇਸ ਵਾਰ ਸ਼ਰਧਾਲੂਆਂ ਲਈ ਖੋਲ੍ਹਣ ਦਾ ਐਲਾਨ ਹੋਇਆ ਸੀ।
-