Thu, Jan 23, 2025
Whatsapp

ਬਾਬਾ ਹਨੂੰਮਾਨ ਸਿੰਘ, ਜਿਨ੍ਹਾਂ ਮੰਗਲ ਪਾਂਡੇ ਤੋਂ ਵੀ ਪਹਿਲਾਂ ਅੰਗਰੇਜ਼ਾਂ ਖ਼ਿਲਾਫ਼ ਕੀਤਾ ਸੀ ਜੰਗ ਦਾ ਆਗਾਜ਼

90 ਸਾਲ ਦੀ ਉਮਰ 'ਚ ਅੰਗਰੇਜ਼ਾਂ ਵਿਰੁੱਧ ਜੰਗ ਦੌਰਾਨ ਸ਼ਹੀਦੀ ਜਾਮ ਪੀਣ ਵਾਲੇ ਸੰਤ ਸਿਪਾਹੀ ਬਾਬਾ ਹਨੂੰਮਾਨ ਸਿੰਘ ਜੀ ਦੇ ਇਤਿਹਾਸ ਬਾਰੇ ਜਾਣੋ

Reported by:  PTC News Desk  Edited by:  Jasmeet Singh -- December 03rd 2023 08:35 PM -- Updated: December 03rd 2023 08:53 PM
ਬਾਬਾ ਹਨੂੰਮਾਨ ਸਿੰਘ, ਜਿਨ੍ਹਾਂ ਮੰਗਲ ਪਾਂਡੇ ਤੋਂ ਵੀ ਪਹਿਲਾਂ ਅੰਗਰੇਜ਼ਾਂ ਖ਼ਿਲਾਫ਼ ਕੀਤਾ ਸੀ ਜੰਗ ਦਾ ਆਗਾਜ਼

ਬਾਬਾ ਹਨੂੰਮਾਨ ਸਿੰਘ, ਜਿਨ੍ਹਾਂ ਮੰਗਲ ਪਾਂਡੇ ਤੋਂ ਵੀ ਪਹਿਲਾਂ ਅੰਗਰੇਜ਼ਾਂ ਖ਼ਿਲਾਫ਼ ਕੀਤਾ ਸੀ ਜੰਗ ਦਾ ਆਗਾਜ਼

ਮੋਹਾਲੀ: ਗੁਰਦੁਆਰਾ ਸਿੰਘ ਸ਼ਹੀਦਾ ਬਹੁਤ ਹੀ ਪ੍ਰਸਿੱਧ ਧਾਰਮਿਕ ਅਸਥਾਨ ਹੈਂ। ਮਹਾਂਪੁਰਖ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਦੇ ਬਚਨ ਨੇ ਕਿ ਇੱਥੇ ਜੋ ਵੀ ਵਿਅਕਤੀ ਆਕੇ ਸ਼ਰਧਾ ਨਾਲ ਵੱਧ ਤੋਂ ਵੱਧ ਗੁਰਬਾਣੀ ਜਾਪ ਕਰੇਗਾ ਉਸਦੀਂ ਆਸਾਂ ਅਤੇ ਮੁਰਾਦਾਂ ਅਕਾਲ ਪੁਰਖ ਵਾਹਿਗੁਰੂ ਅਤੇ ਅਮਰ ਸ਼ਹੀਦ ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ ਪੂਰੀਆਂ ਕਰਨਗੇ। 

ਇਸ ਤੱਥ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਮਹਾਪੁਰਖਾਂ ਦੇ ਬਚਨਾਂ 'ਤੇ ਪਹਿਰਾ ਦੇਣ ਵਾਲੇ ਜ਼ਿਆਦਾਤਰ ਸ਼ਰਧਾਲੂਆਂ ਦੀਆਂ ਅਸਾਂ-ਮੁਰਾਦਾਂ ਯਕੀਨੀ ਤੌਰ 'ਤੇ ਪੂਰੀਆਂ ਹੋਈਆਂ ਹਨ। ਜਿਸ ਕਾਰਨ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਦਿਨੋਂ ਦਿਨ ਵੱਧ ਦੀ ਜਾ ਰਹੀ ਹੈ। ਅੱਜ 3 ਦਸੰਬਰ ਨੂੰ ਗੁਰਦੁਆਰਾ ਕਮੇਟੀ ਵੱਲੋਂ ਬਾਬਾ ਹਨੂੰਮਾਨ ਸਿੰਘ ਜੀ ਦਾ ਜਨਮ ਦਿਹਾੜਾ ਉਚੇਚੇ ਤੌਰ 'ਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ, ਜਿੱਥੇ ਕੇ ਲੋਕਾਂ 'ਚ ਉਤਸ਼ਾਹ ਵੇਖਦਿਆਂ ਹੀ ਬਣਦਾ ਸੀ।

View this post on Instagram

A post shared by Gurdwara Singh Shahedan Sohana (@gurdwarasinghshahedansohana)


ਕੌਣ ਸਨ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ?
ਬਾਬਾ ਹਨੂੰਮਾਨ ਸਿੰਘ ਜੀ ਬੁੱਢਾ ਦਲ ਦੇ 7ਵੇਂ ਜਥੇਦਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ ਜਥੇਦਾਰ ਸਨ। ਇਤਿਹਾਸ ਮੁਤਾਬਕ ਉਹ ਅਕਾਲੀ ਫੂਲਾ ਸਿੰਘ ਦੇ ਵਾਰਿਸ ਸਨ। ਉਹ ਪਹਿਲੇ ਵਿਅਕਤੀ ਸਨ ਜਿਹਨਾਂ ਨੇ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ ਸੀ। ਉਨ੍ਹਾਂ ਨੇ 1846 ਵਿੱਚ ਸਿੰਘ ਸ਼ਹੀਦਾਂ ਸੋਹਣਾ ਦੇ ਇਸੀ ਅਸਥਾਨ 'ਤੇ ਅੰਗਰੇਜ਼ਾਂ ਨਾਲ ਲੜਾਈ ਲੜਨ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ ਸੀ।

ਬਾਬਾ ਜੀ ਦਾ ਜਨਮ ਨਵੰਬਰ 1755 ਵਿਚ ਪਿੰਡ ਨੌਰੰਗ ਸਿੰਘ ਵਾਲਾ, ਜ਼ੀਰਾ, ਫਿਰੋਜ਼ਪੁਰ ਵਿਖੇ ਪਿਤਾ ਗਰਜਾ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ। 68 ਸਾਲ ਦੀ ਉਮਰ ਵਿੱਚ ਉਹ ਅਕਾਲ ਤਖਤ ਦੇ ਜਥੇਦਾਰ ਚੁਣੇ ਗਏ ਸਨ।

ਕਿਵੇਂ ਹੋਈ ਬਾਬਾ ਹਨੂੰਮਾਨ ਸਿੰਘ ਜੀ ਦੀ ਸ਼ਹੀਦੀ
ਦਸੰਬਰ 1845 ਵਿਚ ਸਿੱਖ ਰਾਜ ਦੇ ਮਹਾਨ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਦੇਹਾਂਤ ਤੋਂ ਬਾਅਦ ਡੋਗਰਿਆਂ, ਗੁਲਾਬ ਸਿੰਘ, ਮਿਸ਼ਰ ਲਾਲ ਸਿੰਘ ਅਤੇ ਤੇਜ ਸਿੰਘ ਨੇ ਅੰਗਰੇਜ਼ਾਂ ਨੂੰ ਸਿੱਖ ਰਾਜ 'ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਤਹਿਤ ਅੰਗਰੇਜ਼ਾਂ ਨਾਲ ਹੱਥ ਮਿਲਾਏ। ਉਸ ਸਮੇਂ ਮਹਾਰਾਣੀ ਜਿੰਦ ਕੌਰ ਨੇ ਸਿੱਖ ਪੰਥ ਦੇ ਮਹਾਨ ਜਰਨੈਲਾਂ ਸ਼ਾਮ ਸਿੰਘ ਅਟਾਰੀ, ਖ਼ਾਲਸਾ ਪੰਥ ਦੇ ਬੁੱਢਾ ਦਲ, ਪੰਥ ਦੇ ਸੱਤਵੇਂ ਜਥੇਦਾਰ ਬਾਬਾ ਹਨੂੰਮਾਨ ਸਿੰਘ ਨੂੰ ਇੱਕ ਪੱਤਰ ਲਿਖਿਆ। ਉਨ੍ਹਾਂ ਬੇਨਤੀ ਕੀਤੀ ਕਿ ਉਹ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ।

ਬਾਬਾ ਹਨੂੰਮਾਨ ਸਿੰਘ ਨੇ 32000 ਸਿੱਖ ਸਿਪਾਹੀਆਂ ਸਮੇਤ ਸਿੱਖ ਰਾਜ ਦੀ ਰਾਖੀ ਕਰਨ ਲਈ ਅੰਗਰੇਜ਼ਾਂ ਨਾਲ ਜੰਗ ਦਾ ਐਲਾਨ ਕੀਤਾ। ਬਾਬਾ ਜੀ ਦੀ ਅਗਵਾਈ ਵਾਲੇ ਸਿੱਖ ਸਿਪਾਹੀਆਂ ਨੇ ਜੰਗ ਵਿੱਚ 10,000 ਤੋਂ ਵੱਧ ਅੰਗਰੇਜ਼ਾਂ ਨੂੰ ਮਾਰਿਆ ਅਤੇ ਉਨ੍ਹਾਂ ਨੂੰ ਢੁਕਵਾਂ ਜਵਾਬ ਦਿੱਤਾ। ਸਿੱਖਾਂ ਬਨਾਮ ਬ੍ਰਿਟਿਸ਼ ਰਾਜ ਵਿਚਕਾਰ ਇਹ ਪਹਿਲੀ ਜੰਗ ਸੀ।

ਉਹ ਬੁੱਢਾ ਦਲ ਪਟਿਆਲਾ ਵਿਖੇ ਨਿਹੰਗ ਸਿੰਘਾਂ ਦੇ ਛਾਉਣੀ ਵਿਖੇ ਪਹੁੰਚੇ। ਉਸ ਵੇਲੇ ਪਟਿਆਲਾ ਦਾ ਮਹਾਰਾਜਾ, ਮਹਾਰਾਜਾ ਕਰਨ ਸਿੰਘ ਨੇ ਅੰਗਰੇਜ਼ਾਂ ਨਾਲ ਹੱਥ ਮਿਲਾ ਲਿਆ ਸੀ ਅਤੇ ਉਨ੍ਹਾਂ ਨਾਲ ਮਿਲ ਕੇ ਸਾਜ਼ਿਸ਼ ਵੀ ਰਚੀ ਸੀ।

ਨਿਹੰਗਾਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਸਖ਼ਤ ਹੁਕਮ ਦਿੱਤੇ ਗਏ ਸਨ। ਜਦੋਂ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਪਟਿਆਲੇ ਪਹੁੰਚੇ ਤਾਂ ਰਾਜਾ ਕਰਨ ਸਿੰਘ ਨੇ ਨਿਹੰਗਾਂ 'ਤੇ ਤੋਪਾਂ ਨਾਲ ਹਮਲਾ ਕਰ ਦਿੱਤਾ। ਜਿਸ ਵਿਚ 15 ਹਾਜ਼ਰ ਸਿੰਘ ਸ਼ਹੀਦ ਹੋ ਗਏ। ਬਾਕੀਆਂ ਨੂੰ ਨੇੜਲੇ ਜੰਗਲਾਂ ਵਿੱਚ ਜਾਣ ਲਈ ਮਜਬੂਰ ਹੋਣਾ ਪਿਆ। ਬਾਬਾ ਹਨੂੰਮਾਨ ਸਿੰਘ ਅਤੇ ਲਗਭਗ 500 ਨਿਹੰਗ ਯੋਧੇ ਇਸ ਹਮਲੇ 'ਚ ਬਚ ਗਏ ਅਤੇ ਆਪਣੇ ਬਚੇ ਹੋਏ ਸ਼ਾਸਤਰਾਂ ਨਾਲ ਅੰਗਰੇਜ਼ਾਂ ਦੀਆਂ ਭਾਰੀ ਤੋਪਾਂ ਨਾਲ ਲੜਦੇ ਰਹੇ।

ਜੰਗ ਚਲਦੀ ਰਹੀ ਅਤੇ ਬਾਬਾ ਹਨੂੰਮਾਨ ਸਿੰਘ ਜੀ ਬਚੇ ਹੋਏ ਸਿੰਘਾਂ ਨੂੰ ਇਕੱਠਾ ਕਰਦਿਆਂ ਪਹਿਲਾਂ ਰਾਜਪੁਰਾ ਅਤੇ ਫਿਰ ਰਾਜਪੁਰਾ ਤੋਂ ਸੋਹਣਾ ਆ ਪਹੁੰਚੇ , ਜਿੱਥੇ ਉਨ੍ਹਾਂ ਦੀ ਇੱਕ ਵਾਰਾਂ ਫਿਰ ਤੋਂ ਅੰਗਰੇਜ਼ਾਂ ਨਾਲ ਜੰਗ ਹੋ ਗਈ। ਜਿੱਥੇ 90 ਸਾਲ ਦੀ ਉਮਰ ਵਿੱਚ ਸੈਂਕੜੇ ਸਿੰਘਾਂ ਸਮੇਤ ਇਸ ਅਸਥਾਨ 'ਤੇ ਅੰਗਰੇਜ਼ਾਂ ਨਾਲ ਲੜਦਿਆਂ ਆਪ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ।


ਬਾਬਾ ਹਨੂੰਮਾਨ ਸਿੰਘ ਨੇ ਮੰਗਲ ਪਾਂਡੇ ਤੋਂ ਵੀ ਪਹਿਲਾਂ ਅੰਗਰੇਜ਼ਾਂ ਵਿਰੁੱਧ ਛੇਹੜੀ ਸੀ ਜੰਗ  
ਮੰਗਲ ਪਾਂਡੇ ਜਿਨ੍ਹਾਂ ਨੇ ਬੰਗਾਲ ਨੇਟਿਵ ਬਰਤਾਨਵੀ-ਭਾਰਤੀ ਇਨਫੈਂਟਰੀ ਦੀ 34ਵੀਂ ਰੈਜੀਮੈਂਟ ਵਿੱਚ ਸਿਪਾਹੀ ਵਜੋਂ ਸੇਵਾ ਨਿਭਾਈ। ਉਨ੍ਹਾਂ ਵਾਰੇ ਬੱਚਿਆਂ ਦੀ ਪੜ੍ਹਾਈ ਵਾਲੀ ਪ੍ਰਸਿੱਧ ਵੈਬਸਾਈਟ byjus.com 'ਤੇ ਇਹ ਜ਼ਿਕਰ ਮਿਲਦਾ ਹੈ ਕਿ ਉਨ੍ਹਾਂ ਬਰਤਾਵੀਆਂ ਵਿਰੁੱਧ 'ਪਹਿਲੀ ਆਜ਼ਾਦੀ ਦੀ ਜੰਗ' ਦਾ ਆਗਾਜ਼ ਕੀਤਾ ਸੀ। ਜਿਨ੍ਹਾਂ ਨੂੰ ਅੰਗਰੇਜ਼ਾਂ ਵਿਰੁੱਧ ਜੰਗ ਛੇੜਨ ਲਈ 8 ਅਪ੍ਰੈਲ 1857 ਨੂੰ ਫਾਂਸੀ ਦੇ ਸ਼ਹੀਦ ਕਰ ਦਿੱਤਾ ਗਿਆ ਸੀ। 

ਪਰ ਮੰਗਲ ਪਾਂਡੇ ਤੋਂ ਵੀ ਕਈ ਸਾਲ ਪਹਿਲਾਂ ਬਾਬਾ ਹਨੂੰਮਾਨ ਸਿੰਘ ਜੀ ਨੇ ਅੰਗਰੇਜ਼ੀ ਸਰਕਾਰ ਵਿਰੁੱਧ ਯੁੱਧ ਦਾ ਐਲਾਨ ਕਰ ਪਾਂਡੇ ਤੋਂ 11 ਸਾਲ ਪਹਿਲਾਂ ਹੀ ਸ਼ਹੀਦੀ ਜਾਮ ਪੀ ਲਿਆ ਸੀ। 90 ਸਾਲ ਦੀ ਉਮਰ 'ਚ ਅੰਗਰੇਜ਼ਾਂ ਵਿਰੁੱਧ ਜੰਗ 'ਚ ਬਾਬਾ ਹਨੂੰਮਾਨ ਸਿੰਘ ਜੀ ਸੰਨ 1846 'ਚ ਸਿੰਘ ਸ਼ਹੀਦਾਂ ਸੋਹਣਾ ਸਾਹਿਬ ਦੀ ਪਾਵਨ ਧਰਤੀ 'ਤੇ ਸ਼ਹੀਦ ਹੋ ਗਏ ਸਨ।   

ਇਹ ਵੀ ਪੜ੍ਹੋ: ਮੁਹਾਲੀ: ਗੁ. ਸਿੰਘ ਸ਼ਹੀਦਾਂ ਸੋਹਾਣਾ ਵਿਖੇ ਗੁਪਤ ਦਾਨੀ ਵੱਲੋਂ 20 ਲੱਖ ਦੀ ਮਹਿੰਦਰਾ ਮਰਾਜ਼ੋ ਗੱਡੀ ਭੇਂਟ

ਸਿੰਘ ਸ਼ਹੀਦਾਂ ਗੁਪਤ ਦਾਨੀ ਸੱਜਣਾਂ ਕਰਕੇ ਵੀ ਮਸ਼ਹੂਰ
ਦੱਸ ਦੇਈਏ ਕਈ ਗੁਰਦੁਆਰੇ ਬਾਰੇ ਇਹ ਮਸ਼ਹੂਰ ਹੈ ਕਿ ਇੱਥੇ ਕੀਤੀਆਂ ਮਨੋਕਾਮਨਾਵਾਂ ਹਮੇਸ਼ਾ ਪੂਰੀਆਂ ਹੁੰਦੀਆਂ ਹਨ। ਇਸ ਲਈ ਦਾਨੀ ਸੱਜਣਾਂ ਵੱਲੋਂ ਹੁਣ ਤੱਕ 20 ਤੋਂ ਵੱਧ ਗੱਡੀਆਂ ਗੁਰਦੁਆਰਾ ਸਾਹਿਬ ਲਈ ਦਾਨ ਕੀਤੀਆਂ ਗਈਆਂ ਹਨ। ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੂੰ ਅਣਪਛਾਤੇ ਦਾਨੀ ਸੱਜਣਾਂ ਵੱਲੋਂ ਕਈ ਪ੍ਰਕਾਰ ਦਾ ਸਾਮਾਨ ਅਤੇ ਵਾਹਨ ਦਾਨ ਕੀਤੇ ਗਏ ਹਨ। ਜਿਨ੍ਹਾਂ 'ਚ ਏ.ਸੀ. ਬੱਸ ਤੋਂ ਇਲਾਵਾ ਕੁਆਲਿਸ, ਸਕਾਰਪੀਓ, ਤਿੰਨ ਮਾਰੂਤੀ ਵਰਸਾ, ਈਕੋ ਮਹਿੰਦਰਾ, ਜ਼ਾਈਲੋ ਵਰਗੀਆਂ ਗੱਡੀਆਂ ਵੀ ਸ਼ਾਮਲ ਹਨ।

ਗੁ. ਸਿੰਘ ਸ਼ਹੀਦਾਂ ਸੋਹਾਣਾ ਵਿਖੇ ਗੁਪਤ ਦਾਨੀ ਵੱਲੋਂ 20 ਲੱਖ ਦੀ ਮਹਿੰਦਰਾ ਮਰਾਜ਼ੋ ਗੱਡੀ ਭੇਂਟ

ਇਸ ਤੋਂ ਇਲਾਵਾ ਇੱਥੇ ਟਾਟਾ 207, ਟਾਟਾ-709, ਦੋ ਮਹਿੰਦਰਾ ਅਰਜੁਨ ਟਰੈਕਟਰ, ਦੋ ਸਵਰਾਜ 724 ਟਰੈਕਟਰ, ਮਹਿੰਦਰਾ ਪਿਕਅੱਪ, ਮਹਿੰਦਰਾ ਬੋਲੈਰੋ, ਟਾਟਾ ਐਲ.ਪੀ. ਟਰੱਕ ਅਤੇ ਕਾਰ ਸੇਵਾ ਲਈ ਸੋਨਾ-ਚਾਂਦੀ ਤੋਂ ਇਲਾਵਾ ਬੇਨਾਮ ਦਾਨੀ ਵੀ ਚੁੱਪ-ਚਾਪ ਨਕਦੀ ਰੱਖ ਕੇ ਚਲੇ ਜਾਣ ਦਾ ਇਤਿਹਾਸ ਹੈ।

ਪ੍ਰਸਿੱਧ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾਂ ਵਿਖੇ ਮੱਥਾ ਟੇਕਣ ਲਈ ਦੂਰੋਂ-ਦੂਰੋਂ ਸ਼ਰਧਾਲੂ ਆਉਂਦੇ ਹਨ। ਭਾਰਤੀ ਕ੍ਰਿਕਟ ਟੀਮ ਦੇ ਕਈ ਖਿਡਾਰੀਆਂ ਤੋਂ ਇਲਾਵਾ ਪੰਜਾਬ ਸੰਗੀਤ ਅਤੇ ਫਿਲਮ ਜਗਤ ਦੇ ਕਈ ਸਿਤਾਰੇ ਵੀ ਇੱਥੇ ਦੇ ਪੱਕੇ ਸ਼ਰਧਾਲੂ ਹਨ।



ਗੁਰਦੁਆਰਾ ਕਮੇਟੀ ਦਾ ਕੀ ਹੈ ਕਹਿਣਾ
ਗੁਰਦੁਆਰਾ ਕਮੇਟੀ ਦਾ ਕਹਿਣਾ ਕਿ ਅੱਜ ਗੁਰਦੁਆਰਾ ਸਿੰਘ ਸ਼ਹੀਦਾ ਸੋਹਾਣਾ ਵਿਖੇ ਬਾਬਾ ਹਨੂੰਮਾਨ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਵੱਡੇ ਪੱਧਰ 'ਤੇ ਮਨਾਇਆ ਗਿਆ ਹੈ। ਜਿਸ ਲਈ ਗੁਰਦੁਆਰਾ ਸਾਹਿਬ ਵਿਖੇ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਗਈਆਂ। ਜਿਸ 'ਚ ਕਈ ਢਾਡੀ ਜਥਿਆਂ ਵੱਲੋਂ ਬਾਬਾ ਜੀ ਦੇ ਜੀਵਨ ਦਾ ਗੁਣਗਾਨ ਕਰ ਲੋਕਾਂ ਨੂੰ ਉਨ੍ਹਾਂ ਦੀ ਜੀਵਨੀ ਬਾਰੇ ਦੱਸਿਆ ਗਿਆ। ਇਸ ਦੇ ਨਾਲ ਹੀ ਇੱਥੇ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਗਿਆ।  

ਉਨ੍ਹਾਂ ਦਾ ਕਹਿਣਾ ਸੀ ਕਈ ਇਹ ਬਾਬਾ ਜੀ ਦੀ ਕਿਰਪਾ ਹੀ ਹੈ ਜੋ ਲੱਖਾਂ ਲੋਕ ਇੱਥੇ ਮੱਥਾ ਟੇਕਣ ਲਈ ਆਉਂਦੇ ਹਨ ਅਤੇ ਜਿਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਵੀ ਹੁੰਦੀਆਂ ਹਨ।

- PTC NEWS

Top News view more...

Latest News view more...

PTC NETWORK