Baba Bakhshish Singh Firing News : ਪਟਿਆਲਾ ’ਚ ਵਾਪਰੀ ਵੱਡੀ ਵਾਰਦਾਤ; ਸਿੱਖ ਕਾਰਕੁੰਨ ਬਾਬਾ ਬਖਸ਼ੀਸ਼ ਸਿੰਘ ’ਤੇ ਕਾਤਲਾਨਾ ਹਮਲਾ
Baba Bakhshish Singh Firing News : ਪੰਜਾਬ ’ਚ ਲਗਾਤਾਰ ਕਤਲ, ਲੁੱਟਖੋਹ ਦੀਆਂ ਵਾਰਾਦਾਤਾਂ ਵਾਪਰ ਰਹੀਆਂ ਹਨ। ਜਿਸ ਕਾਰਨ ਲੋਕ ਘਰੋਂ ਬਾਹਰ ਨਿਕਲਣ ਤੋਂ ਡਰਨ ਲੱਗੇ ਹਨ। ਹੁਣ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਬਾਬਾ ਬਖਸ਼ੀਸ਼ ’ਤੇ ਤਿੰਨ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ।
ਮਿਲੀ ਜਾਣਕਾਰੀ ਮੁਤਾਬਿਕ ਸਿੱਖ ਕਾਰਕੁੰਨ ਬਾਬਾ ਬਖਸ਼ੀਸ਼ ਸਿੰਘ ’ਤੇ ਸਕੋਰਪੀਓ, ਬਰੀਜਾ, ਵਰਨਾ ਗੱਡੀ ’ਚ ਹਮਲਾਵਾਰ ਆਏ ਸੀ। ਬਾਬਾ ਬਖਸ਼ੀਸ਼ ਆਪਣੇ ਪਿੰਡ ਨਜਾਮ ਵਾਲਾ ਸਮਾਣਾ ਤੋਂ ਘਰ ਪਟਿਆਲਾ ਆ ਰਹੇ ਸੀ। ਪਰ ਜਿਵੇਂ ਹੀ ਪਟਿਆਲਾ ਦੇ ਨਵੇਂ ਬੱਸ ਸਟੈਂਡ ਨੇੜੇ ਪਹੁੰਚੇ ਤਾਂ ਇਹ ਪੂਰੀ ਵਾਰਦਾਤ ਵਾਪਰੀ। ਹਾਲਾਂਕਿ ਇਸ ਹਮਲੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : Baba Bakhshish Singh Firing News : ਪਟਿਆਲਾ ’ਚ ਵਾਪਰੀ ਵੱਡੀ ਵਾਰਦਾਤ; ਸਿੱਖ ਕਾਰਕੁੰਨ ਬਾਬਾ ਬਖਸ਼ੀਸ਼ ਸਿੰਘ ’ਤੇ ਕਾਤਲਾਨਾ ਹਮਲਾ
- PTC NEWS