Sun, Sep 8, 2024
Whatsapp

ਧੁੰਦ ਕਾਰਨ ਵਾਪਰੇ ਸੜਕ ਹਾਦਸੇ 'ਚ ਕੌਂਸਲ ਦੇ ਸਾਬਕਾ ਪ੍ਰਧਾਨ ਅਜ਼ੀਜ਼ ਖ਼ਾਨ ਦੀ ਮੌਤ

ਸੰਗਰੂਰ ਜ਼ਿਲ੍ਹੇ ਦੇ ਕਾਲਾ ਝਾੜ ਟੋਲ ਪਲਾਜ਼ੇ ਕੋਲ ਧੁੰਦ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਤਲਵੰਡੀ ਸਾਬੋ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਜ਼ੀਜ਼ ਖ਼ਾਨ ਦੀ ਮੌਤ ਹੋ ਗਈ ਹੈ।

Reported by:  PTC News Desk  Edited by:  Ravinder Singh -- January 03rd 2023 09:46 AM -- Updated: January 03rd 2023 09:47 AM
ਧੁੰਦ ਕਾਰਨ ਵਾਪਰੇ ਸੜਕ ਹਾਦਸੇ 'ਚ ਕੌਂਸਲ ਦੇ ਸਾਬਕਾ ਪ੍ਰਧਾਨ ਅਜ਼ੀਜ਼ ਖ਼ਾਨ ਦੀ ਮੌਤ

ਧੁੰਦ ਕਾਰਨ ਵਾਪਰੇ ਸੜਕ ਹਾਦਸੇ 'ਚ ਕੌਂਸਲ ਦੇ ਸਾਬਕਾ ਪ੍ਰਧਾਨ ਅਜ਼ੀਜ਼ ਖ਼ਾਨ ਦੀ ਮੌਤ

ਪਟਿਆਲਾ : ਤਲਵੰਡੀ ਸਾਬੋ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਜ਼ੀਜ਼ ਖ਼ਾਨ ਦੀ ਸੰਗਰੂਰ ਜ਼ਿਲ੍ਹੇ ਦੇ ਕਾਲਾ ਝਾੜ ਟੋਲ ਪਲਾਜ਼ਾ ਕੋਲ ਧੁੰਦ ਕਾਰਨ ਵਾਪਰੇ ਹਾਦਸੇ ਵਿਚ ਮੌਤ ਹੋ ਗਈ। ਇਸ ਹਾਦਸੇ ਵਿਚ ਉਸ ਦਾ ਸੁਰੱਖਿਆ ਮੁਲਾਜ਼ਮ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ।



ਜਾਣਕਾਰੀ ਅਨੁਸਾਰ ਰਾਤ 2 ਵਜੇ ਟੋਲ ਪਲਾਜ਼ਾ ਤੋਂ ਨਿਕਲਣ ਤੋਂ ਬਾਅਦ ਅਜ਼ੀਜ਼ ਖ਼ਾਨ ਦੀ ਸਕਾਰਪੀਓ ਗੱਡੀ ਧੁੰਦ ਕਾਰਨ ਡਿਵਾਈਡਰ ਉਤੇ ਟਕਰਾ ਗਈ ਜਿਸ ਕਾਰਨ ਅਜ਼ੀਜ਼ ਖ਼ਾਨ ਦੀ ਮੌਤ ਹੋ ਗਈ ਅਤੇ ਗੰਨਮੈਨ ਗੰਭੀਰ ਰੂਪ ਵਿਚ ਫੱਟੜ ਹੋ ਗਿਆ। ਸੂਚਨਾ ਅਨੁਸਾਰ ਅਜ਼ੀਜ਼ ਖ਼ਾਨ ਖ਼ੁਦ ਗੱਡੀ ਚਲਾ ਰਿਹਾ ਸੀ।  ਇਸ ਹਾਦਸੇ ਵਿਚ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।

ਇਹ ਵੀ ਪੜ੍ਹੋ : 'ਆਪ' ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੇ ਲਾਡਲੇ ਨੇ ਨਵੇਂ ਸਾਲ ਦੀ ਪਾਰਟੀ ਦੌਰਾਨ ਕੀਤੇ ਫਾਇਰ, ਮਾਮਲਾ ਦਰਜ

ਹਾਦਸੇ ਮਗਰੋਂ ਅਜ਼ੀਜ਼ ਖ਼ਾਨ ਅਤੇ ਉਸ ਦੇ ਸੁਰੱਖਿਆ ਮੁਲਾਜ਼ਮ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਅਜ਼ੀਜ਼ ਖ਼ਾਨ ਨੂੰ ਮ੍ਰਿਤਕ ਐਲਾਨ ਦਿੱਤਾ। ਸੁਰੱਖਿਆ ਮੁਲਾਜ਼ਮ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਮ੍ਰਿਤਕ ਅਜ਼ੀਜ਼ ਖ਼ਾਨ ਦੀ ਦੇਹ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਰੱਖ ਦਿੱਤੀ ਗਈ ਹੈ। ਜਿੱਥੇ ਡਾਕਟਰਾਂ ਵੱਲੋਂ ਪੋਸਟਮਾਰਟਮ ਕੀਤਾ ਜਾਵੇਗਾ।

ਰਿਪੋਰਟ-ਗਗਨਦੀਪ ਆਹੂਜਾ

- PTC NEWS

Top News view more...

Latest News view more...

PTC NETWORK