Fri, Jul 5, 2024
Whatsapp

Australia Doubles Visa Fees: ਆਸਟ੍ਰੇਲੀਆ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਝਟਕਾ, ਸਟੂਡੈਂਟ ਵੀਜ਼ਾ ਫੀਸ 'ਚ ਭਾਰੀ ਵਾਧਾ

ਨਵੀਂ ਪ੍ਰਣਾਲੀ ਤਹਿਤ ਹੁਣ ਵਿਦਿਆਰਥੀਆਂ ਨੂੰ 1600 ਆਸਟ੍ਰੇਲੀਅਨ ਡਾਲਰ ਅਦਾ ਕਰਨੇ ਪੈਣਗੇ। ਇਹ ਅੰਕੜਾ ਪਹਿਲਾਂ 710 ਆਸਟ੍ਰੇਲੀਅਨ ਡਾਲਰ ਸੀ।

Reported by:  PTC News Desk  Edited by:  Aarti -- July 02nd 2024 04:07 PM -- Updated: July 02nd 2024 04:08 PM
Australia Doubles Visa Fees: ਆਸਟ੍ਰੇਲੀਆ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਝਟਕਾ, ਸਟੂਡੈਂਟ ਵੀਜ਼ਾ ਫੀਸ 'ਚ ਭਾਰੀ ਵਾਧਾ

Australia Doubles Visa Fees: ਆਸਟ੍ਰੇਲੀਆ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਝਟਕਾ, ਸਟੂਡੈਂਟ ਵੀਜ਼ਾ ਫੀਸ 'ਚ ਭਾਰੀ ਵਾਧਾ

Australia Doubles Visa Fees: ਆਸਟ੍ਰੇਲੀਆ 'ਚ ਪੜ੍ਹਨ ਦੀ ਯੋਜਨਾ ਬਣਾ ਰਹੇ ਭਾਰਤੀ ਵਿਦਿਆਰਥੀਆਂ ਨੂੰ ਝਟਕਾ ਲੱਗ ਸਕਦਾ ਹੈ। ਦਰਅਸਲ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਸਰਕਾਰ ਨੇ ਵਿਦਿਆਰਥੀ ਵੀਜ਼ਾ ਫੀਸਾਂ ਨੂੰ ਦੁੱਗਣਾ ਕਰਨ ਦਾ ਫੈਸਲਾ ਕੀਤਾ ਹੈ। ਖਾਸ ਗੱਲ ਇਹ ਹੈ ਕਿ ਆਸਟ੍ਰੇਲੀਆ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਮੂਹ ਦੇ ਮਾਮਲੇ ਵਿਚ ਭਾਰਤੀ ਦੂਜੇ ਸਥਾਨ 'ਤੇ ਹਨ। ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਸਰਕਾਰ ਨੇ ਇਹ ਕਦਮ ਮਾਈਗ੍ਰੇਸ਼ਨ ਨੂੰ ਕੰਟਰੋਲ ਕਰਨ ਲਈ ਚੁੱਕਿਆ ਹੈ।

ਨਵੀਂ ਪ੍ਰਣਾਲੀ ਤਹਿਤ ਹੁਣ ਵਿਦਿਆਰਥੀਆਂ ਨੂੰ 1600 ਆਸਟ੍ਰੇਲੀਅਨ ਡਾਲਰ ਅਦਾ ਕਰਨੇ ਪੈਣਗੇ। ਇਹ ਅੰਕੜਾ ਪਹਿਲਾਂ 710 ਆਸਟ੍ਰੇਲੀਅਨ ਡਾਲਰ ਸੀ। ਇੰਨਾ ਹੀ ਨਹੀਂ, ਅਸਥਾਈ ਗ੍ਰੈਜੂਏਟ ਵਿਜ਼ਿਟਲ ਅਤੇ ਮੈਰੀਟਾਈਮ ਕਰੂ ਵੀਜ਼ਾ ਧਾਰਕ ਹੁਣ ਆਸਟ੍ਰੇਲੀਆ ਵਿਚ ਆਪਣੀ ਰਿਹਾਇਸ਼ ਦੌਰਾਨ ਵਿਦਿਆਰਥੀ ਵੀਜ਼ੇ ਲਈ ਅਪਲਾਈ ਨਹੀਂ ਕਰ ਸਕਣਗੇ। ਇਸ ਨਾਲ ਆਸਟ੍ਰੇਲੀਆ ਵਿਚ ਰਹਿ ਰਹੇ ਭਾਰਤੀ ਵਿਦਿਆਰਥੀਆਂ 'ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ।


ਮੀਡੀਆ ਰਿਪੋਰਟਾਂ ਦੇ ਅਨੁਸਾਰ ਗ੍ਰਹਿ ਮਾਮਲਿਆਂ ਅਤੇ ਸਾਈਬਰ ਸੁਰੱਖਿਆ ਮੰਤਰੀ ਕਲੇਅਰ ਓ ਨੀਲ ਨੇ ਕਿਹਾ ਕਿ ਲਾਗੂ ਹੋਏ ਬਦਲਾਅ ਸਾਡੀ ਅੰਤਰਰਾਸ਼ਟਰੀ ਸਿੱਖਿਆ ਪ੍ਰਣਾਲੀ ਦੀ ਅਖੰਡਤਾ ਨੂੰ ਬਹਾਲ ਕਰਨ ਵਿੱਚ ਮਦਦ ਕਰਨਗੇ ਅਤੇ ਇੱਕ ਅਜਿਹਾ ਮਾਈਗ੍ਰੇਸ਼ਨ ਪ੍ਰਣਾਲੀ ਬਣਾਉਣ ਵਿੱਚ ਮਦਦ ਕਰਨਗੇ ਜੋ ਨਿਰਪੱਖ, ਛੋਟਾ ਅਤੇ ਆਸਟ੍ਰੇਲੀਆ ਲਈ ਚੰਗੇ ਨਤੀਜੇ ਪ੍ਰਦਾਨ ਕਰੇਗਾ।

ਦੱਸਿਆ ਜਾ ਰਿਹਾ ਹੈ ਕਿ ਆਸਟਰੇਲੀਅਨ ਸਰਕਾਰ ਨੇ ਇਹ ਫੈਸਲਾ ਇਸ ਲਈ ਲਿਆ ਹੈ ਤਾਂ ਜੋ ਸਿਰਫ ਅਸਲੀ ਵਿਦਿਆਰਥੀਆਂ ਨੂੰ ਵੀਜ਼ਾ ਮਿਲ ਸਕੇ ਅਤੇ ਦੇਸ਼ ਦੀ ਆਰਥਿਕਤਾ ਨੂੰ ਮਦਦ ਮਿਲ ਸਕੇ। ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ 2022 ਵਿੱਚ 1 ਲੱਖ ਤੋਂ ਵੱਧ ਵਿਦਿਆਰਥੀ ਆਸਟਰੇਲੀਆਈ ਵਿਦਿਅਕ ਸੰਸਥਾਵਾਂ ਵਿੱਚ ਦਾਖਲ ਹੋਏ ਸਨ। ਇਸ ਤੋਂ ਇਲਾਵਾ ਜਨਵਰੀ ਤੋਂ ਸਤੰਬਰ 2023 ਤੱਕ 1.22 ਲੱਖ ਵਿਦਿਆਰਥੀ ਆਸਟ੍ਰੇਲੀਆ ਵਿੱਚ ਪੜ੍ਹ ਰਹੇ ਸਨ। 

ਇਹ ਵੀ ਪੜ੍ਹੋ: ਰਾਸ਼ਟਰਪਤੀ Muhammad Muizu 'ਤੇ ਕਾਲਾ ਜਾਦੂ! ਮਾਲਦੀਵ ਪੁਲਿਸ ਨੇ ਦੋ ਮੰਤਰੀ ਕੀਤੇ ਗ੍ਰਿਫ਼ਤਾਰ

- PTC NEWS

Top News view more...

Latest News view more...

PTC NETWORK