Fri, Jan 3, 2025
Whatsapp

Fancy Number: ਚੰਡੀਗੜ੍ਹ ’ਚ ਹੋਈ ਫੈਂਸੀ ਨੰਬਰਾਂ ਦੀ ਨੀਲਾਮੀ, ਜਾਣੋ VIP ਨੰਬਰ 0009 ਤੇ 0007 ਕਿੰਨੇ ਦੇ ਵਿਕੇ

ਚੰਡੀਗੜ੍ਹ ਦੇ ਲੋਕਾਂ ਵਿੱਚ ਵਾਹਨਾਂ ਲਈ ਫੈਂਸੀ ਨੰਬਰ ਖਰੀਦਣ ਦਾ ਕ੍ਰੇਜ਼ ਸਿਖਰਾਂ 'ਤੇ ਹੈ। RLA ਨੇ ਸੋਮਵਾਰ ਨੂੰ ਫੈਂਸੀ ਨੰਬਰਾਂ ਦੀ ਨਿਲਾਮੀ ਕੀਤੀ, ਜਿਸ ਵਿੱਚ CH01 CV 0001 ਨੰਬਰ 23.40 ਲੱਖ ਰੁਪਏ ਵਿੱਚ ਵਿਕਿਆ। ਪੜ੍ਹੋ ਪੂਰੀ ਖ਼ਬਰ...

Reported by:  PTC News Desk  Edited by:  Dhalwinder Sandhu -- July 16th 2024 01:12 PM
Fancy Number: ਚੰਡੀਗੜ੍ਹ ’ਚ ਹੋਈ ਫੈਂਸੀ ਨੰਬਰਾਂ ਦੀ ਨੀਲਾਮੀ, ਜਾਣੋ VIP ਨੰਬਰ 0009 ਤੇ 0007 ਕਿੰਨੇ ਦੇ ਵਿਕੇ

Fancy Number: ਚੰਡੀਗੜ੍ਹ ’ਚ ਹੋਈ ਫੈਂਸੀ ਨੰਬਰਾਂ ਦੀ ਨੀਲਾਮੀ, ਜਾਣੋ VIP ਨੰਬਰ 0009 ਤੇ 0007 ਕਿੰਨੇ ਦੇ ਵਿਕੇ

Fancy Number Chandigarh: ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਲੋਕ ਵੀਆਈਪੀ ਸਟੇਟਸ ਲਈ ਜਾਣੇ ਜਾਂਦੇ ਹਨ। ਇਹੀ ਕਾਰਨ ਹੈ ਕਿ ਸ਼ਹਿਰ ਦੇ ਲੋਕਾਂ ਵਿੱਚ ਆਪਣੇ ਵਾਹਨਾਂ ਦੇ ਫੈਂਸੀ ਨੰਬਰ ਖਰੀਦਣ ਦਾ ਕਾਫੀ ਕ੍ਰੇਜ਼ ਹੈ। ਕਈ ਵਾਰ ਅਜਿਹਾ ਹੋਇਆ ਹੈ ਕਿ ਵਾਹਨ ਮਾਲਕ ਵੀਆਈਪੀ ਨੰਬਰ ਲਈ ਵਾਹਨ ਦੀ ਕੀਮਤ ਨਾਲੋਂ ਕਿਤੇ ਜ਼ਿਆਦਾ ਪੈਸੇ ਖਰਚ ਕਰਦੇ ਹਨ। ਲੋਕ ਫੈਂਸੀ ਨੰਬਰ ਲਈ ਵਾਹਨ ਦੀ ਕੀਮਤ ਤੋਂ ਕਈ ਗੁਣਾ ਜ਼ਿਆਦਾ ਖਰਚ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹਾ ਇੱਕ ਵਾਰ ਫਿਰ ਹੋਇਆ ਹੈ।

ਸੈਕਟਰ-17 ਸਥਿਤ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (RLA) ਨੇ ਸੋਮਵਾਰ ਨੂੰ ਨਵੀਂ ਸੀਰੀਜ਼ CH01-CV ਦੇ ਫੈਂਸੀ ਨੰਬਰਾਂ ਦੀ ਈ-ਨਿਲਾਮੀ ਕੀਤੀ। ਇਸ ਵਿੱਚ 0001 ਨੰਬਰ ਦੀ ਸਭ ਤੋਂ ਵੱਧ ਬੋਲੀ 24.30 ਲੱਖ ਰੁਪਏ ਵਿੱਚ ਲੱਗੀ। ਇਸ ਤੋਂ ਬਾਅਦ 0009 ਨੰਬਰ ਦੀ 10.43 ਲੱਖ ਰੁਪਏ ਵਿੱਚ ਬੋਲੀ ਹੋਈ। ਇਸ ਨਿਲਾਮੀ ਵਿੱਚ ਵਿਭਾਗ ਨੂੰ ਕੁੱਲ 601 ਫੈਂਸੀ ਨੰਬਰ ਵੇਚਣ ਵਿੱਚ ਸਫਲਤਾ ਹਾਸਲ ਹੋਈ ਹੈ, ਜਿਸ ਤੋਂ ਵਿਭਾਗ ਨੂੰ 2.40 ਕਰੋੜ ਰੁਪਏ ਦੀ ਆਮਦਨ ਹੋਈ ਹੈ।


VIP ਨੰਬਰਾਂ  ਦੀ ਲਿਸਟ...

  • 0001 - 24.30 ਲੱਖ
  • 0009- 10,43,000
  • 0007- 9,35,000
  • 0005 -7,07,000
  • 0004-5,60,000
  • 0008-5,50,000
  • 0002-5,01,000
  • 0003-4,84,000
  • 0006-4,29,000
  • 0055-2,80,000

ਇਸ ਨਿਲਾਮੀ ਵਿੱਚ ਪੁਰਾਣੇ ਸੀਰੀਜ਼ ਦੇ ਨੰਬਰ ਵੀ ਰੱਖੇ ਗਏ ਸਨ, ਜਿਸ ਵਿੱਚ CH01-CU, CH01-CT, CH01CS, CH01CR, CH01CQ, CH01CP, CH01-CN, CH01-CM, CH01-CL, CH01-CK, CH01-CJ, ਨੰਬਰ ਸ਼ਾਮਲ ਸਨ। CH01-CG, CH01-CF, CH01-CE, CH01-CD, CH01-CC, CH01-CB, CH01-CA ਸਮੇਤ ਹੋਰ ਸੀਰੀਜ਼ ਵੀ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਵਿਭਾਗ ਕੁਝ ਨੰਬਰਾਂ ਦੀ ਨਿਲਾਮੀ ਕਰਨ ਵਿੱਚ ਸਫਲ ਰਿਹਾ ਹੈ।

ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਫੈਂਸੀ ਨੰਬਰਾਂ ਦੀ ਨਵੀਂ ਲੜੀ ਲਈ ਉਨ੍ਹਾਂ ਨੂੰ ਚੰਗਾ ਹੁੰਗਾਰਾ ਮਿਲਿਆ ਹੈ ਅਤੇ ਹੁਣ ਉਹ ਬਾਕੀ ਰਹਿੰਦੇ ਨੰਬਰਾਂ ਨੂੰ ਦੁਬਾਰਾ ਨਿਲਾਮੀ ਵਿੱਚ ਪਾਉਣਗੇ।

ਇਹ ਵੀ ਪੜ੍ਹੋ: Free Fire ਖੇਡਦੇ ਔਰਤ ਪਾ ਗਈ ਵੱਡੀ ‘ਗੇਮ’, 2 ਬੱਚੇ ਲੈ ਕੇ ਥਾਂ-ਥਾਂ ਧੱਕੇ ਖਾ ਰਿਹਾ ਪਤੀ !

- PTC NEWS

Top News view more...

Latest News view more...

PTC NETWORK