ਸੰਗੀਤ ਪ੍ਰੋਗਰਾਮ ਦੌਰਾਨ ਗਾਇਕ ਸੋਨੂੰ ਨਿਗਮ ਤੇ ਟੀਮ ਉਪਰ ਹਮਲਾ, ਪੁਲਿਸ ਜਾਂਚ 'ਚ ਜੁਟੀ
ਨਵੀਂ ਦਿੱਲੀ : ਮਸ਼ਹੂਰ ਗਾਇਕ ਸੋਨੂੰ ਨਿਗਮ (Singer Sonu Nigam) ਨੂੰ ਲੈ ਕੇ ਮਾੜੀ ਖਬਰ ਸਾਹਮਣੇ ਆ ਰਹੀ ਹੈ। ਇਕ ਸੰਗੀਤ ਸਮਾਗਮ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਸੰਗੀਤਕ ਪ੍ਰੋਗਰਾਮ (Musical program) ਦੌਰਾਨ ਗਾਇਕ ਉਪਰ ਹਮਲਾ ਕਰ ਦਿੱਤਾ, ਜਿਸ ਵਿਚ ਉਨ੍ਹਾਂ ਦਾ ਸੱਟਾਂ ਲੱਗੀਆਂ ਹਨ। ਗਾਇਕ ਦੇ ਨਾਲ-ਨਾਲ ਉਸ ਦੇ ਭਰਾ 'ਤੇ ਵੀ ਹਮਲਾ ਹੋਇਆ ਹੈ। ਸੋਨੂੰ ਨਿਗਮ ਖਤਰੇ ਤੋਂ ਬਾਹਰ ਹੈ ਪਰ ਉਸ ਦਾ ਭਰਾ ਬੁਰੀ ਤਰ੍ਹਾਂ ਜ਼ਖਮੀ ਹੈ। ਫਿਲਹਾਲ ਦੋਵੇਂ ਹਸਪਤਾਲ 'ਚ ਦਾਖ਼ਲ ਹਨ। ਸੋਨੂੰ ਨਿਗਮ ਦਾ ਕਹਿਣਾ ਹੈ ਕਿ ਉਸ ਦੇ ਬਾਡੀਗਾਰਡ ਨੇ ਉਸ ਨੂੰ ਇਸ ਹਮਲੇ ਤੋਂ ਸੁਰੱਖਿਅਤ ਬਚਾ ਲਿਆ।
ਗਾਇਕ ਨਾਲ ਇਹ ਘਟਨਾ ਚੇਂਬੂਰ 'ਚ ਲਾਈਵ ਮਿਊਜ਼ਿਕ ਈਵੈਂਟ (Live music event in Chembur) ਦੌਰਾਨ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਸ਼ਿਵ ਸੈਨਾ ਵਰਕਰਾਂ ਨੇ ਇੱਥੇ ਸੋਨੂੰ ਨਿਗਮ ਤੇ ਉਸ ਦੇ ਭਰਾ ਉਪਰ ਹਮਲਾ ਕਰ ਦਿੱਤਾ। ਕੁਝ ਲੋਕਾਂ ਨੇ ਸੋਨੂੰ ਨਿਗਮ ਨਾਲ ਧੱਕਾਮੁੱਕੀ ਵੀ ਕੀਤੀ। ਗਾਇਕ ਨਾਲ ਬਦਸਲੂਕੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਇਸ ਘਟਨਾ ਬਾਰੇ ਮੁੰਬਈ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 11 ਵਜੇ ਵਾਪਰੀ, ਜਦੋਂ ਸੋਨੂੰ ਨਿਗਮ ਚੇਂਬੂਰ ਵਿਚ ਇਕ ਸੰਗੀਤ ਪ੍ਰੋਗਰਾਮ ਵਿਚ ਹਿੱਸਾ ਲੈ ਰਹੇ ਸਨ। ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਜਦੋਂ ਸੋਨੂੰ ਨਿਗਮ ਬਾਹਰ ਆਇਆ ਤਾਂ ਉਸ ਨੂੰ ਸੈਲਫੀ ਲੈਣ ਲਈ ਪ੍ਰਸ਼ੰਸਕਾਂ ਨੇ ਘੇਰ ਲਿਆ। ਇਥੇ ਕੁਝ ਵਿਵਾਦ ਹੋ ਗਿਆ ਤੇ ਖਿੱਚ ਧੂਹ ਹੋਈ। ਇਸ ਤੋਂ ਬਾਅਦ ਸੋਨੂੰ ਨਿਗਮ ਦੇ ਸਾਥੀਆਂ ਵੱਲੋਂ ਕੁੱਟਮਾਰ ਕੀਤੀ ਗਈ, ਜਿਸ ਵਿਚ ਇਕ ਸਖ਼ਸ਼ ਜ਼ਖ਼ਮੀ ਹੋ ਗਿਆ।
#Breaking
Singer Sonu Nigam who raised his voice about Azan Loudspeakers attacked by Janab Uddhav Thackeray MLA Prakash Phaterpekar and his goons in music event at Chembur. Sonu has been taken to the hospital nearby. pic.twitter.com/32eIPQtdyM — Sameet Thakkar (@thakkar_sameet) February 20, 2023
ਟਵਿੱਟਰ 'ਤੇ ਸ਼ੇਅਰ ਕੀਤੀ ਗਈ ਵੀਡੀਓ (Video) 'ਚ ਕੁਝ ਲੋਕਾਂ ਨੂੰ ਪੌੜੀਆਂ ਤੋਂ ਉਤਰਦੇ ਹੋਏ ਸੋਨੂੰ ਨਿਗਮ 'ਤੇ ਹਮਲਾ ਕਰਦੇ ਦੇਖਿਆ ਜਾ ਸਕਦਾ ਹੈ। ਗਾਇਕ ਦੇ ਬਾਡੀਗਾਰਡ ਦੀ ਦਖਲਅੰਦਾਜ਼ੀ ਕਾਰਨ ਸੋਨੂੰ ਨਿਗਮ ਸੁਰੱਖਿਅਤ ਬਚ ਨਿਕਲਣ ਵਿਚ ਕਾਮਯਾਬ ਹੁੰਦੇ ਹਨ ਪਰ ਉਨ੍ਹਾਂ ਦਾ ਭਰਾ ਹਮਲੇ ਵਿਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ ਦੋਵਾਂ ਭਰਾਵਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ : ਪ੍ਰਾਈਵੇਟ ਬਾਈਕ ਦੀ ਕਮਰਸ਼ੀਅਲ ਵਰਤੋਂ 'ਤੇ ਲੱਗੀ ਰੋਕ, ਲਾਇਸੈਂਸ ਜ਼ਬਤ ਕਰਨ ਦੇ ਹੁਕਮ
ਕਾਬਿਲੇਗੌਰ ਹੈ ਕਿ ਕੁਝ ਸਮਾਂ ਪਹਿਲਾਂ ਸੋਨੂੰ ਨਿਗਮ ਨੇ ਲਾਊਡਸਪੀਕਰ ਤੋਂ ਆ ਰਹੀ ਅਣਜਾਣ ਆਵਾਜ਼ 'ਤੇ ਟਿੱਪਣੀ ਕੀਤੀ ਸੀ। ਸਿੰਗਰ 'ਤੇ ਹੋਏ ਹਮਲੇ ਨੂੰ ਇਸ ਨਾਲ ਜੋੜਿਆ ਜਾ ਰਿਹਾ ਹੈ। ਦੱਸ ਦੇਈਏ ਕਿ ਪ੍ਰੋਗਰਾਮ ਦੌਰਾਨ ਕੁਝ ਲੋਕ ਸੋਨੂੰ ਨਿਗਮ ਨਾਲ ਸੈਲਫੀ ਲੈਣ ਲੱਗੇ ਅਤੇ ਇਸ ਦੌਰਾਨ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ।
- PTC NEWS