ਮੁੰਬਈ 'ਚ ATS ਦੀ ਰੇਡ, ਵੱਡੀ ਵਾਰਦਾਤ ਹੋਣ ਤੋਂ ਪਹਿਲਾਂ ਅਸਲੇ ਸਣੇ 6 ਗ੍ਰਿਫਤਾਰ
ਮਹਾਰਾਸ਼ਟਰਾ ਪੁਲਿਸ (Maharashtra Police) ਦੀ ਅੱਤਵਾਦ ਵਿਰੋਧੀ ਇਕਾਈ ਏਟੀਐਸ ਨੇ 6 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਨੂੰ ਏਟੀਐਸਨੇ ਬੋਰੀਵਲੀ ਇਲਾਕੇ ਵਿਚੋਂ ਐਤਵਾਰ ਗ੍ਰਿਫਤਾਰ ਕੀਤਾ। ATS ਦੇ ਸੂਤਰਾਂ ਅਨੁਸਾਰ ਫੜੇ ਗਏ ਵਿਅਕਤੀਆਂ ਕੋਲੋਂ 4 ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਹਨ, ਜੋ ਕਿ ਦਿੱਲੀ ਅਤੇ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮੁੰਬਈ (Mumbai) 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ।
ਏਟੀਐਸ ਅਧਿਕਾਰੀਆਂ ਨੇ ਦੱਸਿਆ ਕਿ 'ਮੁੰਬਈ ਦੇ ਬੋਰੀਵਲੀ ਇਲਾਕੇ 'ਚ ਸਥਿਤ ਇਕ ਗੈਸਟ ਹਾਊਸ 'ਤੇ ਛਾਪਾ ਮਾਰ ਕੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 3 ਬੰਦੂਕਾਂ ਅਤੇ 36 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਗ੍ਰਿਫਤਾਰ ਕੀਤੇ ਗਏ ਸਾਰੇ ਲੋਕ ਦਿੱਲੀ ਦੇ ਰਹਿਣ ਵਾਲੇ ਹਨ।
-