ਫੁੱਟਬਾਲ ਮੈਚ 'ਚ ਰੋਮਾਂਚ ਸਿਖਰ 'ਤੇ, ਅਚਾਨਕ ਲਾਈਵ ਮੈਚ ਦੌਰਾਨ ਫੁੱਟਬਾਲਰ ਦੀ ਹੋਈ ਮੌਤ
ਨਵੀਂ ਦਿੱਲੀ : ਫੁੱਟਬਾਲ ਮੈਚ ਦੌਰਾਨ ਦਰਸ਼ਕਾਂ ਨਾਲ ਭਰੇ ਮੈਦਾਨ ਵਿਚ ਰੋਮਾਂਚ ਆਪਣੇ ਸ਼ਿਖਰਾਂ ਉਤੇ ਪੁੱਜ ਗਿਆ। ਮੈਚ ਪੈਨਲਟੀ ਕਾਰਨਰ ਉਤੇ ਪੁੱਜ ਗਿਆ। ਹਰ ਕੋਈ ਆਪਣੀ ਟੀਮ ਦੀ ਜਿੱਤ ਲਈ ਮਨੋਕਾਮਨਾ ਕਰ ਰਿਹਾ ਸੀ। ਇਕਦਮ ਅਜਿਹਾ ਕੁਝ ਵਾਪਰਿਆ ਕਿ ਹਰ ਕੋਈ ਘਬਰਾ ਗਿਆ ਗੋਲਕੀਪਰ ਪੈਨਲਟੀ ਰੋਕਣ ਲਈ ਤਿਆਰ ਹੋ ਰਿਹਾ ਸੀ। ਵਿਰੋਧੀ ਟੀਮ ਦੇ ਖਿਡਾਰੀ ਨੇ ਕਿੱਕ ਮਾਰੀ ਅਤੇ ਗੋਲਕੀਪਰ ਨੇ ਗੇਂਦ ਨੂੰ ਰੋਕ ਦਿੱਤਾ।
ਫੁੱਟਬਾਲ ਨੂੰ ਰੋਕਣ ਮਗਰੋਂ ਗੋਲਕੀਪਰ ਇਕਦਮ ਧਰਤੀ ਉਪਰ ਡਿੱਗ ਪਿਆ ਤੇ ਮੁੜ ਕੇ ਉੱਠ ਨਹੀਂ ਸਕਿਆ। ਇਹ ਘਟਨਾ ਬੈਲਜੀਅਮ ਦੇ ਗੋਲਕੀਪਰ ਅਰਨੇ ਐਸਪਿਲ ਨਾਲ ਵਾਪਰੀ ਹੈ। 25 ਸਾਲਾ ਗੋਲਕੀਪਰ ਦੀ ਮੌਤ ਨਾਲ ਖੇਡ ਜਗਤ ਸਦਮੇ 'ਚ ਹੈ। ਅਰਨੇ ਐਸਪਿਲ ਬੈਲਜੀਅਮ ਦਾ ਟੀਮ ਕੌਮੀ ਖਿਡਾਰੀ ਤੇ ਗੋਲਕੀਪਰ ਸੀ।
ਉਹ ਵਿੰਕੇਲ ਸਪੋਰਟ ਦੇ ਸਟੇਡੀਅਮ 'ਚ ਫੁੱਟਬਾਲ ਕਲੱਬ ਵਿੰਕਲ ਸਪੋਰਟ-ਬੀ ਟੀਮ ਲਈ ਖੇਡ ਰਿਹਾ ਸੀ। ਕਲੱਬ ਵੈਸਟਰੋਜੇਬੇਕੇ ਖਿਲਾਫ਼ ਮੈਚ ਦੇ ਦੂਜੇ ਅੱਧ ਵਿਚ ਵਿਰੋਧੀ ਟੀਮ ਨੂੰ ਪੈਨਲਟੀ ਦਿੱਤੀ ਗਈ। 25 ਸਾਲਾ ਖਿਡਾਰੀ ਨੇ ਸ਼ਾਨਦਾਰ ਡਾਈਵ ਲਗਾ ਕੇ ਗੋਲ ਹੋਣ ਤੋਂ ਬਚਾਅ ਲਿਆ ਪਰ ਉਹ ਜ਼ਮੀਨ 'ਤੇ ਡਿੱਗ ਪਿਆ। ਇਸ ਤੁਰੰਤ ਬਾਅਦ ਮੈਡੀਕਲ ਟੀਮ ਮੈਦਾਨ ਵਿਚ ਪੁੱਜੀ। ਉਨ੍ਹਾਂ ਨੇ ਮੌਕੇ ਉਪਰ ਹੀ ਇਲਾਜ ਸ਼ੁਰੂ ਕਰ ਦਿੱਤਾ ਪਰ ਐਸਪਿਲ ਨੂੰ ਬਚਾਇਆ ਨਹੀਂ ਜਾ ਸਕਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਵਾਪਸ ; ਮਨੀਸ਼ਾ ਗੁਲਾਟੀ ਬਣੀ ਰਹੇਗੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ
ਅਧਿਕਾਰੀਆਂ ਦਾ ਕਹਿਣਾ ਹੈ ਕਿ ਐਮਰਜੈਂਸੀ ਸੇਵਾਵਾਂ ਅਸਪਿਲ ਦੀ ਸਹਾਇਤਾ ਲਈ ਪਹੁੰਚੀਆਂ ਅਤੇ ਉਸਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਫੁੱਟਬਾਲਰ ਨੂੰ ਹਸਪਤਾਲ ਲਿਜਾਏ ਜਾਣ ਤੋਂ ਤੁਰੰਤ ਬਾਅਦ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਕਲੱਬ ਨੇ ਇਕ ਬਿਆਨ 'ਚ ਕਿਹਾ ਕਿ ਵਿੰਕਲ ਸਪੋਰਟ ਕਲੱਬ ਦੇ ਸਾਰੇ ਮੈਂਬਰ ਅਰਨੇ ਐਸਪਿਲ ਦੀ ਅਚਾਨਕ ਮੌਤ ਤੋਂ ਬਹੁਤ ਦੁਖੀ ਹਨ। ਕਲੱਬ ਨੇ ਆਪਣੇ ਬਿਆਨ 'ਚ ਕਿਹਾ ਅਸੀਂ ਇਸ ਦੁੱਖ ਦੀ ਘੜੀ 'ਚ ਅਰਨੇ ਦੇ ਪਰਿਵਾਰ ਤੇ ਦੋਸਤਾਂ ਨਾਲ ਖੜ੍ਹੇ ਹਾਂ। ਹੇਨਕੇਲ ਦੇ ਖੇਡ ਨਿਰਦੇਸ਼ਕ ਪੈਟਰਿਕ ਰੋਟਸਾਰਟ ਨੇ ਕਿਹਾ ਕਿ ਇਹ ਸਭ ਲਈ ਝਟਕਾ ਸੀ।
- PTC NEWS