Ventilator ’ਤੇ ਪਈ Air Hostess ਦਾ ਜਿਨਸੀ ਸ਼ੋਸ਼ਣ ! ਹਸਪਤਾਲ ’ਚ ਵਾਰਦਾਤ ਹੋਣ ਦੇ ਲੱਗੇ ਇਲਜ਼ਾਮ; FIR ਦਰਜ
ਹਰਿਆਣਾ ਦੇ ਗੁਰੂਗ੍ਰਾਮ ਤੋਂ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਮਸ਼ਹੂਰ ਹਸਪਤਾਲ ਵਿੱਚ ਇਲਾਜ ਦੌਰਾਨ ਇੱਕ ਏਅਰ ਹੋਸਟੇਸ ਨਾਲ ਜਿਨਸੀ ਸ਼ੋਸ਼ਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਗੁਰੂਗ੍ਰਾਮ ਦੇ ਇੱਕ ਹਸਪਤਾਲ ਵਿੱਚ 46 ਸਾਲਾ ਏਅਰ ਹੋਸਟੇਸ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ 'ਤੇ ਨਿੱਜੀ ਹਸਪਤਾਲ ਨੇ ਬਿਆਨ ਜਾਰੀ ਕੀਤਾ।
ਜਾਣਕਾਰੀ ਅਨੁਸਾਰ ਪੀੜਤਾ ਗੁਰੂਗ੍ਰਾਮ ਦੇ ਸੈਕਟਰ-15 ਸਥਿਤ ਇੱਕ ਹੋਟਲ ਵਿੱਚ ਠਹਿਰੀ ਹੋਈ ਸੀ। ਉਸਦੀ ਇੱਕ ਮਹੀਨੇ ਦੀ ਸਿਖਲਾਈ ਦਰਬਾਰੀਪੁਰ ਦੇ ਨੇੜੇ ਚੱਲ ਰਹੀ ਸੀ। ਪੀੜਤਾ ਦੇ ਬਿਆਨ 'ਤੇ ਸਦਰ ਥਾਣੇ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਅਨੁਸਾਰ ਔਰਤ ਜੋ ਮੂਲ ਰੂਪ ਵਿੱਚ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ, ਇੱਕ ਕੰਪਨੀ ਵਿੱਚ ਏਅਰ ਹੋਸਟੇਸ ਹੈ। ਉਹ ਕੰਪਨੀ ਵੱਲੋਂ ਸਿਖਲਾਈ ਲਈ ਗੁਰੂਗ੍ਰਾਮ ਆਈ ਸੀ। ਇਥੇ ਉਹ 5 ਅਪ੍ਰੈਲ ਨੂੰ ਸਵੇਰੇ 11 ਵਜੇ ਸੈਕਟਰ 15 ਦੇ ਇੱਕ ਹੋਟਲ ਵਿੱਚ ਠਹਿਰਦੇ ਸਮੇਂ ਸਵੀਮਿੰਗ ਪੂਲ ਵਿੱਚ ਡੁੱਬ ਗਈ। ਜਿਸਨੂੰ ਪਹਿਲਾਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇੱਥੋਂ ਉਸਨੂੰ ਇੱਕ ਹੋਰ ਵੱਡੇ ਹਸਪਤਾਲ ਭੇਜਿਆ ਗਿਆ।
6 ਅਪ੍ਰੈਲ ਨੂੰ ਰਾਤ 9 ਵਜੇ ਉਹ ਵੈਂਟੀਲੇਟਰ 'ਤੇ ਸੀ, ਜਦੋਂ ਕਿਸੇ ਨੇ ਉਸ ਵਿਰੁੱਧ ਅਪਰਾਧ ਕੀਤਾ। ਹਸਪਤਾਲ ਤੋਂ ਠੀਕ ਹੋਣ ਤੋਂ ਬਾਅਦ, ਜਦੋਂ ਉਹ ਘਰ ਵਾਪਸ ਆਈ, ਤਾਂ ਉਸਨੇ ਆਪਣੇ ਪਤੀ ਨੂੰ ਇਸ ਬੇਰਹਿਮੀ ਬਾਰੇ ਦੱਸਿਆ। 14 ਅਪ੍ਰੈਲ ਨੂੰ ਪਤੀ ਨੇ ਡਾਇਲ 112 'ਤੇ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਸਦਰ ਥਾਣੇ ਵਿੱਚ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ।
Gurugram, Haryana | A 46-year-old air hostess filed a complaint that on April 6, she was sexually assaulted by some staff of the hospital in Gurugram when she was on ventilator support. A case was registered at the Sadar Police Station. According to her police complaint, she had… — ANI (@ANI) April 16, 2025
ਮਾਮਲੇ ਸਬੰਧੀ ਗੁਰੂਗ੍ਰਾਮ ਪੁਲਿਸ ਦਾ ਕਹਿਣਾ ਹੈ ਕਿ ਹਸਪਤਾਲ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਟੀਮ ਜਲਦੀ ਹੀ ਮਾਮਲੇ ਦੇ ਦੋਸ਼ੀ ਦੀ ਪਛਾਣ ਕਰੇਗੀ ਅਤੇ ਉਸਨੂੰ ਗ੍ਰਿਫ਼ਤਾਰ ਕਰੇਗੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
- PTC NEWS